ਸਾਊਦੀ-ਈਰਾਨ ਨਾਲ ਚੀਨ ਦੀ ਦੋਸਤੀ, ਟੈਂਸ਼ਨ ''ਚ ਇਜ਼ਰਾਇਲ

08/13/2020 10:43:33 PM

ਤੇਲ ਅਵੀਵ - ਲੱਦਾਖ ਵਿਚ ਭਾਰਤ ਦੇ ਨਾਲ ਸਰਹੱਦ 'ਤੇ ਤਣਾਅ ਪੈਦਾ ਕਰਨ ਤੋਂ ਬਾਅਦ ਚੀਨ ਹੁਣ ਇਜ਼ਰਾਇਲ ਖਿਲਾਫ ਸਾਊਦੀ ਅਰਬ ਅਤੇ ਈਰਾਨ ਨੂੰ ਸਾਧ ਰਿਹਾ ਹੈ। ਮੀਡਲ ਈਸਟ ਵਿਚ ਚੀਨ ਦੀ ਇਸ ਚਾਲ ਨਾਲ ਇਜ਼ਰਾਇਲ ਦੀਆਂ ਚਿੰਤਾਵਾਂ ਵੱਧ ਗਈਆਂ ਹਨ। ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜ਼ਾਮਿਨ ਨੇਤਨਯਾਹੂ ਅਤੇ ਰੱਖਿਆ ਮੰਤਰੀ ਬੇਨੀ ਗੈਂਟਜ ਨੇ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਹਾਲ ਹੀ ਵਿਚ ਕਈ ਉੱਚ ਪੱਧਰੀ ਬੈਠਕਾਂ ਵੀ ਕੀਤੀਆਂ ਹਨ।

ਮੀਡਲ ਈਸਟ ਵਿਚ ਅਮਰੀਕਾ ਦੀ ਥਾਂ ਚੀਨ ਨੇ ਲਈ
ਰੱਖਿਆ ਮਾਹਿਰਾਂ ਮੁਤਾਬਕ, ਟਰੰਪ ਪ੍ਰਸ਼ਾਸਨ ਨੇ ਪਿਛਲੇ ਕੁਝ ਸਾਲਾਂ ਵਿਚ ਮੀਡਲ ਈਸਟ ਤੋਂ ਆਪਣਾ ਧਿਆਨ ਹਟਾ ਕੇ ਸਾਊਥ ਏਸ਼ੀਆ ਵਿਚ ਕੇਂਦ੍ਰਿਤ ਕਰ ਲਿਆ ਹੈ। ਜਿਸ ਤੋਂ ਬਾਅਦ ਅਮਰੀਕਾ ਦੀ ਖਾਲੀ ਥਾਂ ਨੂੰ ਭਰਨ ਲਈ ਚੀਨ ਨੇ ਹਮਲਾਵਰ ਰਣਨੀਤੀ ਅਪਣਾਉਂਦੇ ਹੋਏ ਈਰਾਨ ਅਤੇ ਸਾਊਦੀ ਅਰਬ ਦੇ ਨਾਲ ਮਜ਼ਬੂਤ ਸਬੰਧ ਵਿਕਸਤ ਕੀਤੇ ਹਨ। ਚੀਨ ਨੇ ਈਰਾਨ ਦੇ ਨਾਲ ਤਾਂ ਅਰਬਾਂ ਡਾਲਰ ਦਾ ਵਪਾਰ ਅਤੇ ਰੱਖਿਆ ਸਮਝੌਤਾ ਕੀਤਾ ਹੈ।

ਰੂਸ ਦੀ ਚਾਲ ਨੇ ਵੀ ਇਜ਼ਰਾਇਲ ਨੂੰ ਕੀਤਾ ਪਰੇਸ਼ਾਨ
ਰੂਸ ਨੇ ਵੀ ਮੀਡਲ ਈਸਟ ਵਿਚ ਆਪਣੇ ਸਹਿਯੋਗੀ ਦੇਸ਼ਾਂ ਨੂੰ ਵੱਡੀ ਗਿਣਤੀ ਵਿਚ ਹਥਿਆਰ ਵੇਚੇ ਹਨ। ਦਾਅਵਾ ਕੀਤਾ ਗਿਆ ਹੈ ਸੀਰੀਆ, ਲੀਬੀਆ, ਮਿਸ਼ਰ ਅਤੇ ਸਾਊਦੀ ਅਰਬ ਨੇ ਰੂਸ ਨਾਲ ਕਈ ਤਰ੍ਹਾਂ ਦੇ ਹਥਿਆਰਾਂ ਦੀ ਡੀਲ ਕੀਤੀ ਹੈ। ਇਹ ਸਾਰੇ ਦੇਸ਼ ਪਰੰਪਰਾਗਤ ਰੂਪ ਨਾਲ ਇਜ਼ਰਾਇਲ ਦੇ ਦੁਸ਼ਮਣ ਹਨ। ਅਜਿਹੇ ਵਿਚ ਅਮਰੀਕਾ ਦੇ ਇਸ ਖੇਤਰ ਵਿਚ ਕਮਜ਼ੋਰ ਪੈਣ ਨਾਲ ਇਜ਼ਰਾਇਲ ਦੀ ਟੈਂਸ਼ਨ ਵੱਧ ਗਈ ਹੈ।

ਚੀਨ-ਈਰਾਨ ਵਿਚ 400 ਅਰਬ ਡਾਲਰ ਦਾ ਸਮਝੌਤਾ
ਜੂਨ ਵਿਚ ਈਰਾਨ ਨੇ ਆਰਥਿਕ ਅਤੇ ਸੁਰੱਖਿਆ ਨਾਲ ਸਬੰਧਿਤ ਮੁੱਦਿਆਂ 'ਤੇ ਚੀਨ ਨਾਲ 25 ਸਾਲ ਦੇ ਰਣਨੀਤਕ ਸਹਿਯੋਗ ਲਈ ਇਕ ਮਸੌਦਾ ਸਮਝੌਤੇ ਨੂੰ ਮਨਜ਼ੂਰੀ ਦਿੱਤੀ ਹੈ। ਇਸ ਸਮਝੌਤੇ ਦੀ ਕੀਮਤ 600 ਬਿਲੀਅਨ ਡਾਲਰ (ਹਰ ਸਾਲ 17 ਬਿਲੀਅਨ ਡਾਲਰ) ਹੈ। ਸਮਝੌਤੇ ਦੇ ਤਹਿਤ, ਈਰਾਨ ਚੀਨ ਨੂੰ ਡਿਸਕਾਊਂਟ 'ਤੇ ਤੇਲ ਬੇਚੇਗਾ, ਜਿਸ ਦੇ ਬਦਲੇ ਉਸ ਨੂੰ ਬੈਂਕਿੰਗ, ਪਰਿਵਹਨ, ਊਰਜਾ, ਸੰਚਾਰ ਅਤੇ ਤਕਨਾਲੋਜੀ ਨਾਲ ਜੁੜੀ ਪਹਿਲ ਵਿਚ ਚੀਨੀ ਨਿਵੇਸ਼ ਲਈ ਤਰਜ਼ੀਹ ਮਿਲੇਗੀ। ਰੂਸ ਵੀ ਈਰਾਨ ਦੇ ਨਾਲ ਇਸ ਤਰ੍ਹਾਂ ਦੀ ਰਣਨੀਤਕ 20 ਸਾਲ ਦੀ ਸੰਧੀ 'ਤੇ ਕੰਮ ਕਰ ਰਿਹਾ ਹੈ। ਇੰਨਾ ਹੀ ਨਹੀਂ, ਚੀਨ ਅਤੇ ਈਰਾਨ ਮਿਲ ਕੇ ਸਾਈਬਰ ਹਥਿਆਰ ਵਿਕਸਤ ਕਰਨ ਜਾ ਰਹੇ ਹਨ ਜਿਸ ਦਾ ਨਿਸ਼ਾਨਾ ਇਜ਼ਰਾਇਲ ਹੋਵੇਗਾ।

Khushdeep Jassi

This news is Content Editor Khushdeep Jassi