ਕੋਰੋਨਾ ''ਤੇ ਚੀਨ ਦਾ ਕਬੂਲਨਾਮਾ, ਮੌਤਾਂ ਦੀ ਗਿਣਤੀ ''ਚ ਕੀਤਾ 50 ਫੀਸਦੀ ਦਾ ਵਾਧਾ

04/17/2020 9:44:38 PM

ਬੀਜਿੰਗ - ਚੀਨ ਨੇ ਕੋਰੋਨਾਵਾਇਰਸ ਦੇ ਕੇਂਦਰ ਵੁਹਾਨ ਵਿਚ ਇਸ ਬੀਮਾਰੀ ਕਾਰਨ ਮੌਤਾਂ ਦੀ ਗਿਣਤੀ ਵਿਚ 50 ਫੀਸਦੀ ਦਾ ਇਜ਼ਾਫਾ ਕਰ ਦਿੱਤਾ ਹੈ। ਚੀਨ ਦੇ ਸਿਹਤ ਵਿਭਾਗ ਨੇ ਸ਼ੁੱਕਰਵਾਰ ਨੂੰ ਸਾਫ ਕੀਤਾ ਕਿ ਵੁਹਾਨ ਵਿਚ ਕੋਰੋਨਾਵਾਇਰਸ ਕਾਰਨ 3869 ਲੋਕਾਂ ਦੀ ਮੌਤ ਹੋਈ ਹੈ ਜਦ ਕਿ ਇਸ ਤੋਂ ਪਹਿਲਾਂ ਚੀਨ ਨੇ ਕੋਰੋਨਾਵਾਇਰਸ ਕਾਰਨ ਵੁਹਾਨ ਵਿਚ 2579 ਲੋਕਾਂ ਦੀ ਮੌਤ ਹੋਣ ਦੀ ਗੱਲ ਆਖੀ ਸੀ। ਚੀਨ ਨੇ ਇਸ ਦੇ ਨਾਲ ਹੀ ਵੁਹਾਨ ਵਿਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਵੀ 325 ਮਰੀਜ਼ਾਂ ਦਾ ਇਜ਼ਾਫਾ ਕਰਦੇ ਹੋਏ ਆਖਿਆ ਕਿ ਵੁਹਾਨ ਵਿਚ ਕੋਰੋਨਾ ਕਾਰਨ 50,333 ਲੋਕ ਬੀਮਾਰ ਹੋਏ ਹਨ।

ਚੀਨ ਦੇ ਰਾਸ਼ਟਰੀ ਹੈਲਥ ਕਮਿਸ਼ਨ ਨੇ ਇਸ ਤੋਂ ਪਹਿਲਾਂ ਕੁਝ ਲੋਕਾਂ ਦੀ ਕੋਰੋਨਾਵਾਇਰਸ ਨਾਲ ਘਰ ਵਿਚ ਹੀ ਮੌਤ ਹੋ ਗਈ ਸੀ ਲਿਹਾਜ਼ਾ ਇਨ੍ਹਾਂ ਮਿ੍ਰਤਕਾਂ ਦੀ ਗਿਣਤੀ ਅਧਿਕਾਰਕ ਗਿਣਤੀ ਨਾਲ ਜੋੜੀ ਨਾ ਜਾ ਸਕੀ। ਇਸ ਤੋਂ ਪਹਿਲਾਂ ਚੀਨ ਜਨਵਰੀ ਅਤੇ ਫਰਵਰੀ ਵਿਚ ਵੀ ਕੋਰੋਨਾ ਦੇ ਪੀੜਤਾਂ ਦੀ ਗਿਣਤੀ ਬਦਲਾਅ ਕਰ ਚੁੱਕਿਆ ਹੈ।ਉਥੇ ਹੀ ਅਮਰੀਕਾ ਨੇ ਇਹ ਵੀ ਆਖਿਆ ਸੀ ਕਿ ਚੀਨ ਕੋਰੋਨਾ ਨਾਲ ਮਰੇ ਲੋਕਾਂ ਦੇ ਸਹੀ ਅੰਕੜੇ ਦਰਜ ਨਹੀਂ ਕਰਾ ਰਿਹਾ ਅਤੇ ਹੋ ਸਕਦਾ ਹੈ ਕਿ ਚੀਨ ਵੱਲੋਂ ਪੇਸ਼ ਕੀਤੇ ਅੰਕੜਿਆਂ ਤੋਂ ਕਿਤੇ ਜ਼ਿਆਦਾ ਮੌਤਾਂ ਹੋਈਆਂ ਹੋਣ।


Khushdeep Jassi

Content Editor

Related News