ਚੀਨ ਦੀ ‘ਮੈਗਲੇਵ ਟਰੇਨ’ ਇਕ ਘੰਟੇ ’ਚ 623 ਕਿਲੋਮੀਟਰ ਦੌੜੀ, ਸਪੀਡ ’ਚ ਜਹਾਜ਼ ਨੂੰ ਛੱਡ ਸਕਦੀ ਹੈ ਪਿੱਛੇ

02/15/2024 11:06:24 AM

ਪੇਈਚਿੰਗ- ਚੀਨ ਦੀ ਮੈਗਲੇਵ ਟਰੇਨ ਨੇ ਟੈਸਟਿੰਗ ’ਚ ਸਿਰਫ 2 ਕਿਲੋਮੀਟਰ ਲੰਬੀ ਲੋ-ਵੈਕਿਊਮ ਟਿਊਬ ’ਚ 623 ਕਿਲੋਮੀਟਰ ਪ੍ਰਤੀ ਘੰਟਾ (387 ਮੀਲ ਪ੍ਰਤੀ ਘੰਟੇ) ਦੇ ਆਪਣੇ ਪਿਛਲੇ ਰਿਕਾਰਡ ਨੂੰ ਪਾਰ ਕਰ ਲਿਆ ਹੈ। ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ ਟਰੇਨ ਦੀ ਸਹੀ ਸਪੀਡ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
ਚਾਈਨਾ ਏਅਰੋਸਪੇਸ ਸਾਇੰਸ ਐਂਡ ਇੰਡਸਟਰੀ ਕਾਰਪੋਰੇਸ਼ਨ ਨੇ ਇਸ ਨਵੇਂ ਟੈਸਟ ਨੂੰ ਇਕ ਮਹੱਤਵਪੂਰਨ ਸਫਲਤਾ ਦੱਸਦੇ ਹੋਏ ਕਿਹਾ ਕਿ ਇਹ ਪਹਿਲੀ ਵਾਰ ਸੀ ਜਦੋਂ ਅਲਟ੍ਰਾ ਹਾਈਪਰਲੂਪ ਟਰੇਨ ਨੇ ਘੱਟ-ਵੈਕਿਊਮ ਟਿਊਬ ’ਚ ਚੰਗੀ ਸਪੀਡ ਫੜੀ। ਟੈਸਟਿੰਗ ’ਚ ਸਾਰੇ ਤਕਨੀਕੀ ਹਿੱਸੇ ਸਹੀ ਢੰਗ ਨਾਲ ਕੰਮ ਕਰਦੇ ਪਾਏ ਗਏ, ਸ਼ਕਤੀਸ਼ਾਲੀ ਮੂਵਮੈਂਟ ਸਿਸਟਮ ਅਤੇ ਸਾਰੀਆਂ ਸੁਰੱਖਿਆ ਕੰਟਰੋਲ ਪ੍ਰਣਾਲੀਆਂ ਉਮੀਦ ਅਨੁਸਾਰ ਕੰਮ ਕਰ ਰਹੀਆਂ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਹਾਈ-ਸਪੀਡ ਟਰੇਨ ਪ੍ਰਾਜੈਕਟ ’ਚ ਏਅਰੋਸਪੇਸ ਅਤੇ ਜ਼ਮੀਨੀ ਰੇਲ ਟਰਾਂਸਪੋਰਟੇਸ਼ਨ ਟੈਕਨਾਲੋਜੀ ਨੂੰ ਇਕੱਠਾ ਕੀਤਾ ਗਿਆ ਹੈ। ਟਰੇਨ ਦੇ ਡਿਜ਼ਾਈਨ ਨੂੰ ਇਸ ਤਰ੍ਹਾਂ ਕੀਤਾ ਗਿਆ ਹੈ ਕਿ ਇਸ ਦੀ ਸਪੀਡ ਨੂੰ ਭਵਿੱਖ ’ਚ 1000 ਕਿਲੋਮੀਟਰ ਪ੍ਰਤੀ ਘੰਟਾ ਤੱਕ ਵਧਾਇਆ ਜਾ ਸਕੇ। ਜੇਕਰ ਇਹ ਟਰੇਨ ਸਫਲ ਹੁੰਦੀ ਹੈ ਤਾਂ ਇਹ ਜਹਾਜ਼ ਦੀ ਸਪੀਡ ਨੂੰ ਪਾਰ ਕਰ ਸਕਦੀ ਹੈ। ਇਕ ਆਮ ਨਿਯਮ ਦੇ ਤੌਰ ’ਤੇ ਵਪਾਰਕ ਜਹਾਜ਼ ‘ਮੈਕ 77’ ਦੇ ਆਲੇ-ਦੁਆਲੇ ਉੱਡਾਣ ਭਰਦੇ ਹਨ, ਜੋ ਕਿ ਲਗਭਗ 860 ਕਿਲੋਮੀਟਰ ਪ੍ਰਤੀ ਘੰਟਾ ਜਾਂ 14 ਕਿਲੋਮੀਟਰ ਪ੍ਰਤੀ ਮਿੰਟ ਦੇ ਬਰਾਬਰ ਸਪੀਡ ਹੈ

Aarti dhillon

This news is Content Editor Aarti dhillon