...ਜਦੋਂ ਚੀਨ ''ਚ ਮੀਂਹ ਨਾਲ ਵਰ੍ਹੇ ਆਕਟੋਪਸ ਤੇ ਸਟਾਰ ਫਿੱਸ਼

06/19/2018 11:01:07 AM

ਬੀਜਿੰਗ— ਚੀਨ ਵਿਚ ਬੀਤੇ ਕੁੱਝ ਦਿਨ ਪਹਿਲਾਂ ਤੇਜ਼ ਮੀਂਹ ਅਤੇ ਤੂਫਾਨ ਆਇਆ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਗਿਆ। ਕਿਉਂਕਿ ਆਸਮਾਨ ਤੋਂ ਮੀਂਹ ਦਾ ਪਾਣੀ ਡਿੱਗਣ ਦੀ ਬਜਾਏ ਸਮੁੰਦਰੀ ਜੀਵ ਡਿੱਗ ਰਹੇ ਸਨ ਅਤੇ ਇਸ ਤੋਂ ਇਲਾਵਾ ਗੜੇ ਵੀ ਪਏ। ਦੱਸਣਯੋਗ ਹੈ ਕਿ ਚੀਨ ਦੇ ਸ਼ਹਿਰ ਕਿੰਗਡਾਓ ਵਿਚ ਇਹ ਘਟਨਾ ਵਾਪਰੀ। ਇੱਥੇ ਆਸਮਾਨ ਤੋਂ ਆਕਟੋਪਸ, ਸਟਾਰ ਫਿੱਸ਼, ਘੋਗਾ ਆਦਿ ਹੇਠਾਂ ਡਿੱਗੇ।

ਸਥਾਨਕ ਪ੍ਰਸ਼ਾਸਨ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਖਿਰ ਇਹ ਜੀਵ ਆਸਮਾਨ ਤੋਂ ਮੀਂਹ ਨਾਲ ਕਿਵੇਂ ਵਰ੍ਹ ਰਹੇ ਸਨ। ਉਥੇ ਹੀ ਇਸ ਦੇ ਪਿੱਛੇ ਤੇਜ਼ ਤੂਫਾਨ ਨੂੰ ਵਜ੍ਹਾ ਮੰਨਿਆ ਜਾ ਰਿਹਾ ਹੈ। ਜਿਵੇਂ ਹੀ ਇਹ ਤੂਫਾਨ ਸਮੁੰਦਰ ਵਿਚ ਆਇਆ, ਤਾਂ ਇਹ ਆਪਣੇ ਨਾਲ ਵੱਡੀ ਗਿਣਤੀ ਵਿਚ ਸਮੁੰਦਰੀ ਜੀਵਾਂ ਨੂੰ ਵੀ ਖਿੱਚ ਕੇ ਲੈ ਗਿਆ। ਤੇਜ਼ ਹਵਾ ਹੋਣ ਕਾਰਨ ਕਈ ਕਿਲੋਮੀਟਰ ਦੂਰ ਤੱਕ ਇਹ ਜੀਵ ਉਡਦੇ ਗਏ।

ਇਹ ਤੂਫਾਨ ਇੰਨਾ ਸ਼ਕਤੀਸ਼ਾਲੀ ਸੀ ਕਿ ਭਾਰੀ ਜੀਵਾਂ ਨੂੰ ਵੀ ਇਸ ਨੇ ਆਪਣੀ ਲਪੇਟ ਵਿਚ ਲੈ ਲਿਆ। ਫਿਰ ਜਦੋਂ ਤੂਫਾਨ ਦੀ ਗਤੀ ਘੱਟ ਹੋਈ ਤਾਂ ਜੀਵ ਆਸਮਾਨ ਤੋਂ ਮੀਂਹ ਨਾਲ ਹੇਠਾਂ ਵਰ੍ਹਨ ਲੱਗ ਪਏ। ਹਾਲਾਂਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਮੈਕਸੀਕੋ ਵਿਚ ਅਤੇ 10 ਸਾਲ ਪਹਿਲਾਂ ਕੇਰਲ ਵਿਚ ਆਸਮਾਨ ਤੋਂ ਮੱਛੀਆਂ ਡਿੱਗੀਆਂ ਸਨ।