ਚੀਨ ਦੀ ਸਮਾਚਾਰ ਏਜੰਸੀ ਨੇ ਹਾਂਗਕਾਂਗ ਸਥਿਤ ਦਫਤਰ ''ਤੇ ਹਮਲੇ ਦੀ ਕੀਤੀ ਨਿੰਦਾ

11/03/2019 12:05:32 PM

ਹਾਂਗਕਾਂਗ (ਭਾਸ਼ਾ): ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਨੇ ਹਾਂਗਕਾਂਗ ਦੇ ਆਪਣੇ ਦਫਤਰ ਵਿਚ ਲੋਕਤੰਤਰ ਸਮਰਥਕਾਂ ਦੇ ਹਮਲੇ ਨੂੰ ਵਹਿਸ਼ੀ ਦੱਸਿਆ ਹੈ। ਸ਼ਹਿਰ ਦੇ ਪੱਤਰਕਾਰਾਂ ਨੇ ਵੀ ਸ਼ਨੀਵਾਰ ਨੂੰ ਮੀਡੀਆ ਸੰਸਥਾ 'ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ। ਸ਼ਿਨਹੂਆ ਨੇ ਇਕ ਸੰਖੇਪ ਬਿਆਨ ਜਾਰੀ ਕਰ ਕੇ ਭੀੜ ਦੀ ਵਹਿਸ਼ੀ ਹਰਕਤ ਦੀ ਨਿੰਦਾ ਕੀਤੀ ਹੈ। ਭੀੜ ਨੇ ਸ਼ਹਿਰ ਵਿਚ ਸਥਿਤ ਏਸ਼ੀਆ ਪੈਸੀਫਿਕ ਆਫਿਸ ਬਿਲਡਿੰਗ ਵਿਚ ਭੰਨ-ਤੋੜ ਕੀਤੀ ਅਤੇ ਫਿਰ ਉਸ ਦੀ ਲਾਬੀ ਵਿਚ ਅੱਗ ਲਗਾ ਦਿੱਤੀ।

ਹਾਂਗਕਾਗ ਪੱਤਰਕਾਰ ਸੰਘ ਨੇ ਮੀਡੀਆ 'ਤੇ ਹਮਲੇ ਦੀਆਂ ਘਟਨਾਵਾਂ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਗੌਰਤਲਬ ਹੈ ਕਿ ਹਾਂਗਕਾਂਗ ਵਿਚ ਚੀਨ ਵਿਰੁੱਧ ਵੱਧਦੇ ਗੁੱਸੇ ਦੇ ਵਿਚ ਚੀਨ ਦੀ ਸਰਕਾਰੀ ਸਮਾਚਾਰ ਏਜੰਸੀ 'ਤੇ ਹਮਲੇ ਦੀ ਇਹ ਪਹਿਲੀ ਘਟਨਾ ਹੈ। ਹਮਲੇ ਦੇ ਠੀਕ ਇਕ ਦਿਨ ਪਹਿਲਾਂ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਸ਼ਹਿਰ ਵਿਚ ਹਿੰਸਾ 'ਤੇ ਲਗਾਮ ਲਗਾਉਣ ਦੀ ਗੱਲ ਕਹੀ ਸੀ। ਪੁਲਸ ਨੇ ਐਤਵਾਰ ਨੂੰ ਦੱਸਿਆ ਕਿ 200 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।

Vandana

This news is Content Editor Vandana