ਚੀਨ ਅਤੇ ਹਾਂਗਕਾਂਗ ''ਚ ਕੋਰੋਨਾਵਾਇਰਸ ਇਨਫੈਕਸ਼ਨ ਦੇ ਨਵੇਂ ਮਾਮਲੇ

08/04/2020 6:22:40 PM

ਬੀਜਿੰਗ(ਭਾਸ਼ਾ): ਚੀਨ ਅਤੇ ਹਾਂਗਕਾਂਗ ਵਿਚ ਮੰਗਲਵਾਰ ਨੂੰ ਕੋਰੋਨਾਵਾਇਰਸ ਇਨਫੈਕਸ਼ਨ ਦੇ ਕੁਝ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਵਾਇਰਸ 'ਤੇ ਕੰਟਰੋਲ ਦੇ ਲਈ ਨਵੇਂ ਅਤੇ ਪ੍ਰਭਾਵੀ ਕਦਮ ਚੁੱਕੇ ਜਾ ਰਹੇ ਹਨ।ਚੀਨ ਵਿਚ ਇਨਫੈਕਸ਼ਨ ਦੇ 36 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਇਸ ਤੋਂ ਇਕ ਦਿਨ ਪਹਿਲਾਂ ਇੱਥੇ 43 ਮਾਮਲੇ ਸਾਹਮਣੇ ਆਏ ਸਨ। ਨਵੇਂ ਮਾਮਲਿਆਂ ਵਿਚੋਂ ਸ਼ਿਨਜਿਆਂਗ ਦੇ ਉੱਤਰ-ਪੱਛਮ ਖੇਤਰ ਵਿਚ 28 ਅਤੇ ਲਿਓਨਿੰਗ ਸੂਬੇ ਵਿਚ ਦੋ ਮਾਮਲੇ ਸਾਹਮਣੇ ਆਏ ਹਨ। ਉੱਥੇ 6 ਮਾਮਲੇ ਵਿਦੇਸ਼ ਤੋਂ ਆਉਣ ਵਾਲੇ ਚੀਨ ਦੇ ਨਾਗਰਿਕਾਂ ਨਾਲ ਜੁੜੇ ਹਨ। 

ਪੜ੍ਹੋ ਇਹ ਅਹਿਮ ਖਬਰ- ਚੰਗੀ ਖਬਰ : ਅਮਰੀਕਾ ਦੀ ਕੋਵਿਡ-19 ਦੀ ਦਵਾਈ LY-CoV555 ਦਾ ਤੀਜੇ ਪੜਾਅ ਦਾ ਟ੍ਰਾਇਲ ਸ਼ੁਰੂ

ਭਾਵੇਂਕਿ ਇਨਫੈਕਸ਼ਨ ਨਾਲ ਕਿਸੇ ਵੀ ਵਿਅਕਤੀ ਦੇ ਮਰਨ ਦੀ ਖਬਰ ਨਹੀਂ ਹੈ। ਚੀਨ ਵਿਚ ਇਸ ਖਤਰਨਾਕ ਵਾਇਰਸ ਨਾਲ ਹੁਣ ਤੱਕ 4,634 ਲੋਕਾਂ ਦੀ ਜਾਨ ਗਈ ਹੈ ਅਤੇ 84,63 ਲੋਕ ਸੰਕਰਮਿਤ ਹੋ ਚੁੱਕੇ ਹਨ। ਉੱਥੇ ਹਾਂਗਕਾਂਗ ਵਿਚ ਪਿਛਲੇ 24 ਘੰਟਿਆਂ ਵਿਚ 78 ਨਵੇਂ ਮਾਮਲੇ ਸਾਹਮਣੇ ਆਏ ਹਨ। ਕਰੀਬ ਦੋ ਹਫਤਿਆਂ ਵਿਚ ਅਜਿਹਾ ਹੋਇਆ ਹੈ ਜਦੋਂ ਦਹਾਈ ਦੀ ਗਿਣਤੀ ਵਿਚ ਮਾਮਲੇ ਸਾਹਮਣੇ ਆਏ ਹਨ। ਇੱਥੇ ਜਨਤਕ ਸਥਲਾਂ 'ਤੇ ਮਾਸਕ ਪਾਉਣ, ਰੈਸਟੋਰੈਂਟ ਦੇ ਅੰਦਰ ਬੈਠ ਕੇ ਖਾਣਾ ਖਾਣ 'ਤੇ ਰੋਕ ਲਗਾਉਣ ਦੇ ਨਾਲ ਹੀ ਜਾਂਚ ਵਧਾਉਣ ਜਿਹੇ ਕਦਮ ਚੁੱਕੇ ਗਏ ਹਨ।

Vandana

This news is Content Editor Vandana