ਚੀਨ ਦੀ ਖਤਰਨਾਕ ਯੋਜਨਾ, ਹੁਣ ਮਿਆਂਮਾਰ ਦੀ ਸਰਹੱਦ ''ਤੇ ਬਣਾ ਰਿਹੈ 2000 ਕਿਲੋਮੀਟਰ ਲੰਬੀ ਕੰਧ

12/21/2020 2:39:52 PM

ਬੀਜਿੰਗ (ਬਿਊਰੋ) : ਚੀਨ ਦੀ ਨੀਤੀ ਦੱਖਣੀ ਏਸ਼ੀਆ ਵਿਚ ਆਪਣਾ ਦਬਦਬਾ ਬਣਾਈ ਰੱਖਣ ਦੀ ਹੈ। ਇਸੇ ਕ੍ਰਮ ਵਿਚ ਚੀਨ ਨੇ ਕੰਢਿਆਲੀ ਤਾਰ ਦੀ ਮਦਦ ਨਾਲ ਮਿਆਂਮਾਰ ਦੀ ਸਰਹੱਦ 'ਤੇ 2000 ਕਿਲੋਮੀਟਰ ਲੰਬੀ ਕੰਧ ਦਾ ਨਿਰਮਾਣ ਸ਼ੁਰੂ ਕੀਤਾ ਹੈ। ਮਿਆਂਮਾਰ ਦੀ ਸੈਨਾ ਨੇ ਇਸ ਕੰਧ ਦੇ ਨਿਰਮਾਣ ਦਾ ਵਿਰੋਧ ਕੀਤਾ ਹੈ। ਉੱਧਰ ਅਮਰੀਕਾ ਦੇ ਇਕ ਉੱਚ ਥਿੰਕਟੈਂਕ ਨੇ ਕਿਹਾ ਹੈ ਕਿ ਦੱਖਣੀ ਏਸ਼ੀਆ ਵਿਚ ਚੀਨ ਦੀ ਵੱਧਦੀ ਭੂਮਿਕਾ ਦਾ ਖੇਤਰ ਦੀ ਰਾਜਨੀਤੀ, ਅਰਥਸ਼ਾਸਤਰ ਅਤੇ ਸੁਰੱਖਿਆ 'ਤੇ ਵੱਡਾ ਅਸਰ ਪੈ ਰਿਹਾ ਹੈ। ਇਸ ਨਾਲ ਆਉਣ ਵਾਲੇ ਦਹਾਕਿਆਂ ਵਿਚ ਖੇਤਰ ਵਿਚ ਸੰਘਰਸ਼ ਅਤੇ ਹਲਚਲ ਕਾਫੀ ਵੱਧ ਸਕਦੀ ਹੈ।

ਰੇਡੀਓ ਫ੍ਰੀ ਦੀ ਏਸ਼ੀਆ ਦੀ ਇਕ ਰਿਪੋਰਟ ਦੇ ਮੁਤਾਬਕ, ਮਿਆਂਮਾਰ ਨਾਲ ਲੱਗਦੀ ਚੀਨ ਦੀ ਸਰੱਹਦ 'ਤੇ ਕਰੀਬ 2000 ਕਿਲੋਮੀਟਰ ਲੰਬੀ ਇਹ ਕੰਧ ਬਣਾਈ ਜਾ ਰਹੀ ਹੈ। ਗਲੋਬਲ ਟਾਈਮਜ਼ ਦਾ ਦਾਅਵਾ ਹੈ ਕਿ ਇਸ ਕੰਧ ਨੂੰ ਬਣਾਉਣ ਦਾ ਉਦੇਸ਼ ਦੇਸ਼ ਦੇ ਅੰਦਰ ਮਿਆਂਮਾਰ ਤੋਂ ਗੈਰ ਕਾਨੂੰਨੀ ਘੁਸਪੈਠ 'ਤੇ ਰੋਕ ਲਗਾਉਣਾ ਹੈ। ਚੀਨ ਦੇ ਦੱਖਣੀ-ਪੱਛਮੀ ਯੂੰਨਾਨ ਸੂਬੇ ਵਿਚ 6 ਤੋਂ 9 ਮੀਟਰ ਉੱਚੀਆਂ ਕੰਢਿਆਲੀਆਂ ਤਾਰਾਂ ਨਾਲ ਇਸ ਕੰਧ ਨੂੰ ਬਣਾਏ ਜਾਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਭਾਵੇਂਕਿ ਵੈਸਟ ਮੀਡੀਆ ਦੀ ਰਿਪੋਰਟਾਂ ਦੇ ਮੁਤਾਬਕ, ਚੀਨ ਦੀ ਇਸ ਨਵੀਂ ਮਹਾਨ ਕੰਧ ਦਾ ਅਸਲ ਉਦੇਸ਼ ਅਸੰਤੁਸ਼ਟਾਂ ਨੂੰ ਚੀਨ ਤੋਂ ਫਰਾਰ ਹੋਣ ਤੋਂ ਰੋਕਣਾ ਹੈ।

ਮਿਆਂਮਾਰ ਨੇ ਕੀਤਾ ਵਿਰੋਧ
ਇੱਥੇ ਦੱਸ ਦਈਏ ਕਿ ਕੰਧ ਦਾ ਮਿਆਂਮਾਰ ਦੀ ਸੈਨਾ ਨੇ ਵਿਰੋਧ ਕੀਤਾ ਹੈ। ਮਿਆਂਮਾਰ ਦੀ ਸੈਨਾ ਨੇ ਚੀਨੀ ਅਧਿਕਾਰੀਆਂ ਨੂੰ ਇਕ ਪੱਤਰ ਲਿਖ ਕੇ ਤਾਰ ਲਗਾਉਣ ਦੇ ਖਿਲਾਫ ਵਿਰੋਧ ਦਰਜ ਕਰਾਇਆ ਹੈ। ਮਿਆਂਮਾਰ ਦੇ ਅਖ਼ਬਾਰ ਇਰਾਵਡੀ ਦੀ ਖ਼ਬਰ ਦੇ ਮੁਤਾਬਕ, ਦੇਸ਼ ਦੀ ਸੈਨਾ ਦੇ ਬੁਲਾਰੇ ਮੇਜਰ ਜਨਰਲ ਜੋ ਮਿਨ ਤੁਨ ਨੇ ਕਿਹਾ ਕਿ ਚੀਨ ਨੇ ਪੋਸਟ ਸੰਖਿਆ BP-125 ਦੇ ਨੇੜੇ ਐਤਵਾਰ ਨੂੰ ਵਾੜ ਲਗਾਉਣ ਦਾ ਕੰਮ ਸ਼ੁਰੂ ਕੀਤਾ। ਮੇਜਰ ਤੁਨ ਨੇ ਕਿਹਾ,''ਸਥਾਨਕ ਬਟਾਲੀਅਨ ਨੇ ਚੀਨੀ ਪੱਖ ਨੂੰ ਇਤਰਾਜ਼ ਪੱਤਰ ਭੇਜਿਆ ਹੈ। ਅਸੀਂ ਸਾਲ 1961 ਵਿਚ ਹੋਈ ਸੀਮਾ ਸੰਧੀ ਦੇ ਆਧਾਰ 'ਤੇ ਇਹ ਇਤਰਾਜ਼ ਜਤਾਇਆ ਹੈ।'' ਇਸ ਸੰਧੀ ਦੀ ਵਿਵਸਥਾ ਵਿਚ ਕਿਹਾ ਗਿਆ ਹੈ ਕਿ ਸੀਮਾ ਤੋਂ 10 ਮੀਟਰ ਦੇ ਅੰਦਰ ਕਿਸੇ ਵੀ ਢਾਂਚੇ ਦਾ ਨਿਰਮਾਣ ਨਹੀਂ ਹੋ ਸਕਦਾ। ਚੀਨ ਨੇ ਦਾਅਵਾ ਕੀਤਾ ਸੀ ਕਿ ਗੈਰ ਕਾਨੂੰਨੀ ਢੰਗ ਨਾਲ ਲੋਕਾਂ ਨੂੰ ਦਾਖਲ ਹੋਣ ਤੋਂ ਰੋਕਣ ਲਈ ਇਹ ਵਾੜ ਲਗਾਈ ਜਾ ਰਹੀ ਹੈ।

ਪੜ੍ਹੋ ਇਹ ਅਹਿਮ ਖਬਰ-  ਜਦੋਂ ਇਟਲੀ 'ਚ ਖੇਤੀ ਕਾਨੂੰਨਾਂ ਦੇ ਲਾਭ ਦੱਸਣ ਲੱਗੀ ਭਾਰਤੀ ਰਾਜਦੂਤ ਨੂੰ ਸਿੰਘ ਦੇ ਤਰਕਾਂ ਅੱਗੇ ਧਾਰਨੀ ਪਈ ਚੁੱਪੀ 

ਲਗਾਏ ਗਏ ਇਨਫ੍ਰਾਰੇਡ ਸੈਂਸਰ ਕੇ ਸ਼ਕਤੀਸ਼ਾਲੀ ਕੈਮਰੇ
ਰੇਡੀਓ ਫ੍ਰੀ ਏਸ਼ੀਆ ਨੇ ਕਿਹਾ ਕਿ 'ਦੱਖਣੀ ਮਹਾਨ ਕੰਧ' ਦੇ ਕੋਡ ਨੇਮ ਨਾਲ ਇਸ ਪੂਰੇ ਪ੍ਰਾਜੈਕਟ ਨੂੰ ਚਲਾਇਆ ਜਾ ਰਿਹਾ ਹੈ।ਇਸ ਪ੍ਰਾਜੈਕਟ ਦਾ ਪਹਿਲਾ ਪੜਾਅ ਪੂਰਾ ਹੋ ਗਿਆ ਹੈ ਅਤੇ 650 ਕਿਲੋਮਟਰ ਦੇ ਇਲਾਕੇ ਵਿਚ ਵਾੜ ਲਗਾਉਣ ਦਾ ਕੰਮ ਪੂਰਾ ਹੋ ਚੁੱਕਾ ਹੈ। ਚੀਨ ਦੀ ਯੋਜਨਾ ਹੈ ਕਿ ਸਾਲ 2022 ਤੱਕ ਮਿਆਂਮਾਰ ਨਾਲ ਲੱਗਦੀ 2000 ਕਿਲੋਮੀਟਰ ਸਰਹੱਦ 'ਤੇ ਇਸ ਹਾਈਟੇਕ ਕੰਧ ਨੂੰ ਬਣਾਉਣ ਦਾ ਕੰਮ ਪੂਰਾ ਕਰ ਲਿਆ ਜਾਵੇ। ਇਸ ਵਾੜ ਵਿਚ ਬਿਜਲੀ ਦਾ ਕਰੰਟ ਦੌੜਦਾ ਰਹਿੰਦਾ ਹੈ ਅਤੇ ਇਨਫ੍ਰਾਰੇਡ ਸੈਂਸਰ ਦੇ ਨਾਲ ਸ਼ਕਤੀਸ਼ਾਲੀ ਕੈਮਰੇ ਲਗਾਏ ਗਏ ਹਨ। ਮਾਹਰ ਮੁਤਾਬਕ, ਇਸ ਕੰਧ ਨੂੰ ਬਣਾਉਣ ਦੇ ਪਿੱਛੇ ਪੂਰੀ ਪਲਾਨਿੰਗ ਹੈ। ਇਸ ਵਾੜ ਦੇ ਬਣਨ ਦੇ ਬਾਅਦ ਚੀਨੀ ਅਸੰਤੁਸ਼ਟ ਆਸਾਨੀ ਨਾਲ ਮਿਆਂਮਾਰ ਜਾਂ ਵਿਅਤਨਾਮ ਨਹੀਂ ਜਾ ਪਾਉਣਗੇ। ਉਹਨਾਂ ਨੇ ਕਿਹਾ ਕਿ ਚੀਨ ਨਹੀਂ ਚਾਹੁੰਦਾ ਹੈ ਕਿ ਇਸ ਦੇ ਵਿਰੋਧੀ ਦੇਸ਼ ਛੱਡ ਕੇ ਇਹਨਾਂ ਦੇਸ਼ਾਂ ਵਿਚ ਲੁਕ ਜਾਣ।

ਸੰਘਰਸ਼ ਵਧਣ ਦਾ ਖਦਸ਼ਾ
ਅਮਰੀਕੀ ਥਿੰਕਟੈਂਕ 'ਯੂ.ਐੱਸ. ਇੰਸਟੀਚਿਊਟ ਆਫ ਪੀਸ' ਨੇ ਬੁੱਧਵਾਰ ਨੂੰ ਪ੍ਰਕਾਸ਼ਿਤ ਇਕ ਰਿਪੋਰਟ ਵਿਚ ਕਿਹਾ ਕਿ ਚੀਨ ਦੀ ਹਿੱਸੇਦਾਰੀ ਨਾਲ ਖੇਤਰ 'ਤੇ ਪੈਣ ਵਾਲੇ ਪ੍ਰਭਾਵ ਦਾ ਅਧਿਐਨ ਕਰਨਾ ਇਕ ਸਫਲ ਨੀਤੀ ਬਣਾਉਣ ਅਤੇ ਅਮਰੀਕਾ ਦੇ ਹਿੱਤਾਂ ਤੇ ਕਦਰਾਂ ਕੀਮਤਾਂ ਨੂੰ ਅੱਗੇ ਵਧਾਉਣ ਦੇ ਲਈ ਮਹੱਤਵਪੂਰਨ ਹੋਵੇਗਾ। ਰਿਪੋਰਟ ਇਕ ਦੋ ਦਲੀ ਸਮੂਹ ਵੱਲੋਂ ਤਿਆਰ ਕੀਤੀ ਗਈ ਹੈ। ਜਿਸ ਵਿਚ ਸੀਨੀਅਰ ਮਾਹਰ, ਸਾਬਕਾ ਨੀਤੀ ਨਿਰਮਾਤਾ ਅਤੇ ਰਿਟਾਇਰਡ ਡਿਪਲੋਮੈਟ ਆਦਿ ਸ਼ਾਮਲ ਹਨ। ਇਹ ਪਾਇਆ ਗਿਆ ਹੈ ਕਿ ਅਮਰੀਕਾ ਅਤੇ ਚੀਨ ਦੋਵੇਂ ਦੱਖਣੀ ਏਸ਼ੀਆ ਨੂੰ ਮਹੱਤਵਪੂਰਨ ਮੰਨਦੇ ਹਨ। ਭਾਵੇਂਕਿ ਇਹ ਖੇਤਰ ਦੋਹਾਂ ਦੀ ਹੀ ਉੱਚ ਭੂ-ਰਾਜਨੀਤਕ ਤਰਜੀਹ ਨਹੀਂ ਹੈ।
 

Vandana

This news is Content Editor Vandana