ਮਿਆਂਮਾਰ ''ਚ ਘਟਨਾਕ੍ਰਮ ''ਤੇ ਚੀਨ ਇਕੱਠੀਆਂ ਕਰ ਰਿਹਾ ਹੈ ਸੂਚਨਾਵਾਂ

02/01/2021 5:36:46 PM

ਨੇਪੀਡਾਉ (ਭਾਸ਼ਾ): ਚੀਨ, ਮਿਆਂਮਾਰ ਦਾ ਮਹੱਤਵਪੂਰਨ ਆਰਥਿਕ ਹਿੱਸੇਦਾਰ ਹੈ ਅਤੇ ਉਸ ਨੇ ਇੱਥੇ ਮਾਈਨਿੰਗ, ਬੁਨਿਆਦੀ ਢਾਂਚੇ ਅਤੇ ਗੈਸ ਪਾਈਪਲਾਈਨ ਪ੍ਰਾਜੈਕਟਾਂ ਵਿਚ ਅਰਬਾਂ ਡਾਲਰ ਦਾ ਨਿਵੇਸ਼ ਕੀਤਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਚੇਨਬਿਨ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ,''ਮਿਆਂਮਾਰ ਵਿਚ ਜੋ ਕੁਝ ਹੋਇਆ ਹੈ ਅਸੀਂ ਉਸ ਬਾਰੇ ਨੋਟਿਸ ਲਿਆ ਹੈ ਅਤੇ ਅਸੀਂ ਹਾਲਾਤ ਦੇ ਬਾਰੇ ਵਿਚ ਸੂਚਨਾਵਾਂ  ਇਕੱਠੀਆਂ ਕਰ ਰਰੇ ਹਾਂ।'' 

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ ਵਸੇ ਭਾਰਤੀ ਡਾਕਟਰਾਂ ਨੇ ਮਾਪਿਆਂ ਨੂੰ ਸੱਦਣ ਲਈ ਇਮੀਗ੍ਰੇਸ਼ਨ ਨਿਯਮਾਂ 'ਚ ਸੋਧ ਲਈ ਚਲਾਈ ਮੁਹਿੰਮ

ਉਹਨਾਂ ਨੇ ਕਿਹਾ ਕਿ ਚੀਨ, ਮਿਆਮਾਂਰ ਦਾ ਦੋਸਤ ਅਤੇ ਗੁਆਂਢੀ ਦੇਸ਼ ਹੈ। ਸਾਨੂੰ ਆਸ ਹੈ ਕਿ ਮਿਆਂਮਾਰ ਵਿਚ ਸਾਰੇ ਪੱਖ ਸੰਵਿਧਾਨ ਅਤੇ ਕਾਨੂੰਨੀ ਢਾਂਚੇ ਦੇ ਤਹਿਤ ਆਪਣੇ ਮਤਭੇਦਾਂ ਨੂੰ ਦੂਰ ਕਰਨਗੇ ਅਤੇ ਰਾਜਨੀਤਕ ਤੇ ਸਮਾਜਿਕ ਸਥਿਰਤਾ ਬਣਾਈ ਰੱਖਣਗੇ।ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਤਾਨਾਸ਼ਾਹੀ ਸ਼ਾਸਕਾਂ ਦਾ ਸਮਰਥਨ ਕਰਦੀ ਰਹੀ ਹੈ। ਭਾਵੇਂਕਿ ਮਿਆਂਮਾਰ ਵਿਚ ਚੀਨੀ ਮੂਲ ਦੇ ਘੱਟ ਗਿਣਤੀ ਸਮੂਹਾਂ ਅਤੇ ਪਹਾੜੀ ਸਰਹੱਦਾਂ ਜ਼ਰੀਏ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਖ਼ਿਲਾਫ਼ ਕਾਰਵਾਈ ਕਰਨ ਕਾਰਨ ਕਈ ਵਾਰ ਰਿਸ਼ਤਿਆਂ ਵਿਚ ਦੂਰੀਆਂ ਵੀ ਆਈਆਂ ਹਨ। ਇਸ ਦੌਰਾਨ ਮਿਆਂਮਾਰ ਦੀ ਸੈਨਾ ਨੇ ਘੋਸ਼ਣਾ ਕੀਤੀ ਹੈ ਕਿ ਉਹ ਸੋਮਵਾਰ ਨੂੰ ਘੋਸ਼ਿਤ ਇਕ ਸਾਲ ਦੀ ਐਮਰਜੈਂਸੀ ਦੇ ਬਾਅਦ ਦੇਸ਼ ਵਿਚ ਨਵੇਂ ਸਿਰੇ ਤੋਂ ਚੋਣਾਂ ਕਰਾਏਗੀ। ਮਿਆਂਮਾਰ ਦੀ ਸੈਨਾ ਨੇ ਸੋਮਵਾਰ ਨੂੰ ਤਖਤਾਪਲਟ ਕਰਨ ਮਗਰੋਂ ਦੇਸ਼ ਦੀ ਸੀਨੀਅਰ ਨੇਤਾ ਆਂਗ ਸਾਨ ਸੂ ਕੀ ਨੂੰ ਹਿਰਾਸਤ ਵਿਚ ਲੈ ਲਿਆ।

Vandana

This news is Content Editor Vandana