ਚੀਨ ਨੇ ਕਰਤਾਰਪੁਰ ਲਾਂਘਾ ਖੁੱਲ੍ਹਣ ਦਾ ਕੀਤਾ ਸਵਾਗਤ

12/03/2018 5:47:48 PM

ਬੀਜਿੰਗ (ਭਾਸ਼ਾ)— ਚੀਨ ਨੇ ਕਰਤਾਰਪੁਰ ਕੋਰੀਡੋਰ ਖੋਲ੍ਹਣ ਦੀਆਂ ਭਾਰਤ-ਪਾਕਿਸਤਾਨ ਦੀਆਂ ਕੋਸ਼ਿਸ਼ਾਂ ਦਾ ਸਵਾਗਤ ਕੀਤਾ ਹੈ। ਇਸ ਦੇ ਨਾਲ ਹੀ ਕਿਹਾ ਹੈ ਕਿ ਉਨ੍ਹਾਂ ਵਿਚਕਾਰ ਗੱਲਬਾਤ ਮਜ਼ਬੂਤ ਹੋਣਾ ਅਤੇ ਉਨ੍ਹਾਂ ਦੇ ਮਤਭੇਦਾਂ ਦਾ ਸਹੀ ਤਰੀਕੇ ਨਾਲ ਹੱਲ ਹੋਣਾ ਵਿਸ਼ਵ ਸ਼ਾਂਤੀ ਤੇ ਵਿਕਾਸ ਲਈ ਕਾਫੀ ਮਹੱਤਵ ਰੱਖਦਾ ਹੈ। ਕਰਤਾਰਪੁਰ ਕੋਰੀਡਰ ਪਾਕਿਸਤਾਨ ਦੇ ਕਰਤਾਰਪੁਰ ਸਥਿਤ ਦਰਬਾਰ ਸਾਹਿਬ ਨੂੰ ਭਾਰਤ ਦੇ ਗੁਰਦਾਸਪੁਰ ਜ਼ਿਲੇ ਦੇ ਡੇਰਾ ਬਾਬਾ ਨਾਨਾਕ ਗੁਰਦੁਆਰੇ ਨਾਲ ਜੋੜੇਗਾ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਨੇ ਆਪਣੀ ਜ਼ਿੰਦਗੀ ਦੇ ਆਖਰੀ ਸਾਲ ਇੱਥੇ ਬਿਤਾਏ ਸਨ। 

ਭਾਰਤ-ਪਾਕਿਸਤਾਨ ਦੋਹਾਂ ਨੇ ਬੀਤੇ ਮਹੀਨੇ ਐਲਾਨ ਕੀਤਾ ਸੀ ਕਿ ਦੋਵੇਂ ਪਵਿੱਤਰ ਥਾਵਾਂ ਨੂੰ ਜੋੜਨ ਲਈ ਉਹ ਆਪਣੇ-ਆਪਣੇ ਖੇਤਰਾਂ ਵਿਚ ਕੋਰੀਡੋਰ ਨੂੰ ਵਿਕਸਤ ਕਰਨਗੇ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਇਕ ਪ੍ਰੈੱਸ ਕਾਰਫਰੰਸ ਵਿਚ ਕੋਰੀਡੋਰ ਦੇ ਬਾਰੇ ਵਿਚ ਪੁੱਛੇ ਗਏ ਸਵਾਲਾਂ ਦੇ ਜਵਾਬ ਵਿਚ ਕਿਹਾ,''ਭਾਰਤ-ਪਾਕਿਸਤਾਨ ਵਿਚਕਾਰ ਚੰਗੀ ਗੱਲਬਾਤ ਦੇਖ ਕੇ ਸਾਨੂੰ ਖੁਸ਼ੀ ਹੋਈ। ਦੱਖਣੀ ਏਸ਼ੀਆ ਵਿਚ ਦੋਵੇਂ ਦੇਸ਼ ਖਾਸ ਹਨ। ਉਨ੍ਹਾਂ ਦੇ ਸੰਬੰਧਾਂ ਦੀ ਸਥਿਰਤਾ ਦਾ ਵਿਸ਼ਵ ਸ਼ਾਂਤੀ ਵਿਚ ਬਹੁਤ ਮਹੱਤਵ ਹੈ।'' ਉਨ੍ਹਾਂ ਨੇ ਕਿਹਾ,''ਸਾਨੂੰ ਉਮੀਦ ਹੈ ਕਿ ਦੋਵੇਂ ਦੇਸ਼ ਤਾਲਮੇਲ ਤੇ ਗੱਲਬਾਤ ਅੱਗੇ ਵਧਾਉਣਗੇ, ਆਪਣੇ ਮਤਭੇਦਾਂ ਨੂੰ ਸਹੀ ਤਰੀਕੇ ਨਾਲ ਹੱਲ ਕਰਨਗੇ ਅਤੇ ਸਥਿਰਤਾ ਤੇ ਸ਼ਾਂਤੀ ਦੀ ਖਾਤਰ ਆਪਣੇ ਸੰਬੰਧ ਸੁਧਾਰਨਗੇ।''

Vandana

This news is Content Editor Vandana