ਗ੍ਰਾਊਂਡ ਰਿਪੋਟਿੰਗ ਕਰਨ ਗਏ ਦਲ ਦੇ ਡਰਾਈਵਰ ਨੂੰ ਹੋਇਆ ਕੋਰੋਨਾਵਾਇਰਸ

02/19/2020 2:33:28 PM

ਬੀਜਿੰਗ (ਬਿਊਰੋ): ਚੀਨ ਵਿਚ ਫੈਲੇ ਜਾਨਲੇਵਾ ਕੋਰੋਨਾਵਾਇਰਸ ਨਾਲ ਲੋਕ ਦਹਿਸ਼ਤ ਵਿਚ ਹਨ। ਹੁਣ ਤੱਕ ਇਸ ਵਾਇਰਸ ਨਾਲ 2004 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 74,000 ਤੋਂ ਵੱਧ ਪੀੜਤ ਹਨ। ਇਸ ਵਿਚ ਖਬਰ ਹੈ ਕਿ ਦੇਸ਼ ਦੁਨੀਆ ਦੀ ਮੀਡੀਆ ਦੇ ਪੱਤਰਕਾਰ ਇੱਥੇ ਕਵਰੇਜ ਲਈ ਪਹੁੰਚ ਰਹੇ ਹਨ, ਉਹ ਗ੍ਰਾਊਂਡ ਜ਼ੀਰੋ ਤੋਂ ਰਿਪੋਰਟ ਕਰਨਾ ਚਾਹੁੰਦੇ ਹਨ। ਇਸੇ ਸਿਲਸਿਲੇ ਵਿਚ ਐਤਵਾਰ ਨੂੰ ਜਾਪਾਨ ਦੇ ਕਯੋਵੋ ਨਿਊਜ਼ ਦੇ 10 ਜਾਪਾਨੀ ਪੱਤਰਕਾਰ ਅਤੇ ਪ੍ਰਧਾਨ ਮੰਤਰੀ ਦਫਤਰ ਦਾ ਇਕ ਪੱਤਰਕਾਰ ਇੱਥੇ ਪਹੁੰਚਿਆ ਸੀ। 

ਇਹਨਾਂ ਸਾਰਿਆਂ ਨੂੰ ਇਕ ਛੋਟੀ ਬੱਸ ਜ਼ਰੀਏ ਇਕ ਜਗ੍ਹਾ 'ਤੇ ਪਹੁੰਚਾਇਆ ਗਿਆ। ਗਲੋਬਲ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ਇਹਨਾਂ ਸਾਰੇ ਪੱਤਰਕਾਰਾਂ ਲਈ ਇਕ ਬੱਸ ਬੁੱਕ ਕੀਤੀ ਗਈ ਸੀ। ਇਹਨਾਂ ਸਾਰਿਆਂ ਨੇ ਇਸੇ ਬੱਸ ਜ਼ਰੀਏ ਕਵਰੇਜ ਲਈ ਜਾਣਾ ਸੀ ਪਰ ਬੱਸ ਨੂੰ ਚਲਾਉਣ ਵਾਲੇ ਡਰਾਈਵਰ ਨੂੰ ਕੋਰੋਨਾਵਇਰਸ ਹੋ ਗਿਆ। ਹੁਣ ਹਾਲਤ ਹੈ ਕਿ ਇਹ ਸਾਰੇ ਪੱਤਰਕਾਰ ਬੀਤੇ 2 ਦਿਨਾਂ ਤੋਂ ਆਪਣੇ ਹੋਟਲ ਦੇ ਕਮਰੇ ਵਿਚ ਬੰਦ ਹਨ। 

ਇਹਨਾਂ ਦੀ ਬੱਸ ਨੂੰ ਚਲਾਉਣ ਵਾਲੇ ਡਰਾਈਵਰ ਨੂੰ ਵੱਖਰੇ ਵਾਰਡ ਵਿਚ ਰੱਖਿਆ ਗਿਆ ਹੈ। ਰਿਪੋਰਟ ਦੇ ਮੁਤਾਬਕ ਬੱਸ ਦੇ ਡਰਾਈਵਰ ਨੇ ਦੱਸਿਆ ਕਿ ਉਸ ਨੂੰ ਬੁਖਾਰ ਜਿਹਾ ਮਹਿਸੂਸ ਹੋ ਰਿਹਾ ਹੈ। ਉਸ ਦੇ ਬਾਅਦ ਉਸ ਦੇ ਸਰੀਰ ਵਿਚ ਕੋਰੋਨਾਵਾਇਰਸ ਦੇ ਲੱਛਣ ਹੋਣ ਦਾ ਅਹਿਸਾਸ ਹੋਇਆ। ਫਿਰ ਉਸ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ, ਉੱਥੇ ਉਸ ਦੀ ਰਿਪੋਰਟ ਪੌਜੀਟਿਵ ਆਈ। ਇਸ ਮਗਰੋਂ ਇਹਨਾਂ ਪੱਤਰਕਾਰਾਂ ਦੀ ਟੀਮ ਨੂੰ ਬੱਸ ਚਲਾਉਣ ਵਾਲਾ ਡਰਾਈਵਰ ਨਹੀਂ ਮਿਲ ਰਿਹਾ। ਉਦੋਂ ਤੋਂ ਸਾਰੇ ਹੋਟਲ ਦੇ ਕਮਰੇ ਵਿਚ ਇਕ ਤਰ੍ਹਾਂ ਨਾਲ ਕੈਦ ਹੋ ਗਏ ਹਨ।

Vandana

This news is Content Editor Vandana