ਵੁਹਾਨ ਤੋਂ ਕੋਰੋਨਾਵਾਇਰਸ ਸਬੰਧੀ ਰਿਪੋਟਿੰਗ ਕਰਨ ਵਾਲਾ ਪੱਤਰਕਾਰ ਲਾਪਤਾ

02/10/2020 11:29:56 AM

ਬੀਜਿੰਗ (ਬਿਊਰੋ): ਚੀਨ ਵਿਚ ਮਹਾਮਾਰੀ ਦਾ ਰੂਪ ਲੈ ਚੁੱਕੇ ਜਾਨਲੇਵਾ ਕੋਰੋਨਾਵਾਇਰਸ ਨਾਲ ਹੁਣ ਤੱਕ 902 ਲੋਕਾਂ ਦੇ ਮਰਨ ਦੀ ਖਬਰ ਹੈ। ਉੱਥੇ 40,000 ਤੋਂ ਵੱਧ ਲੋਕ ਇਸ ਵਾਇਰਸ ਨਾਲ ਪੀੜਤ ਹਨ। ਇਸ ਵਿਚ ਇਹ ਜਾਣਕਾਰੀ ਮਿਲੀ ਹੈ ਕਿ ਉੱਥੋਂ ਦੀ ਸਥਿਤੀ ਸਬੰਧੀ ਜਾਣਕਾਰੀ ਦੇਣ ਵਾਲਾ ਇਕ ਪੱਤਰਕਾਰ ਚੇਨ ਕਿਯੂਸ਼ੀ ਕਾਫੀ ਸਮੇਂ ਤੋਂ ਲਾਪਤਾ ਹੈ। ਅਸਲ ਵਿਚ ਬੀਤੇ ਕੁਝ ਹਫਤਿਆਂ ਤੋਂ ਚੀਨੀ ਨਾਗਰਿਕ ਪੱਤਰਕਾਰ ਚੇਨ ਕਿਯੂਸ਼ੀ ਅਤੇ ਫੇਂਗ ਬਿਨ ਵੁਹਾਨ ਸ਼ਹਿਰ ਤੋਂ ਕੋਰੋਨਾਵਾਇਰਸ ਵਾਇਰਸ ਦੇ ਪ੍ਰਕੋਪ ਸਬੰਧੀ ਖਬਰਾਂ ਦੁਨੀਆ ਭਰ ਵਿਚ ਪਹੁੰਚਾ ਰਹੇ ਹਨ। ਉਹ ਆਪਣੇ ਮੋਬਾਈਲ ਫੋਨ ਜ਼ਰੀਏ ਦੁਨੀਆ ਨੂੰ ਦੱਸ ਰਹੇ ਹਨ ਕਿ ਇਸ ਗੰਭੀਰ ਬੀਮਾਰੀ ਕਾਰਨ ਕਿਸ ਤਰ੍ਹਾਂ ਦੇ ਮੁਸ਼ਕਲ ਹਾਲਾਤ ਪੈਦਾ ਹੋ ਗਏ ਹਨ। ਉਹਨਾਂ ਵੱਲੋਂ ਜਾਰੀ ਕੁਝ ਵੀਡੀਓਜ਼ ਨੂੰ ਟਵਿੱਟਰ 'ਤੇ ਪੋਸਟ ਕੀਤਾ ਗਿਆ ਹੈ ਪਰ ਹੁਣ ਚੇਨ ਕਿਯੂਸ਼ੀ ਅਚਾਨਕ ਲਾਪਤਾ ਹੋ ਗਏ ਹਨ। 

ਚੇਨ 20 ਘੰਟੇ ਤੋਂ ਜ਼ਿਆਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਪਹੁੰਚ ਤੋਂ ਬਾਹਰ ਹਨ। ਫੇਂਗ ਵੀ ਸ਼ੁੱਕਰਵਾਰ ਸ਼ਾਮ ਤੱਕ ਇਕ ਵੀਡੀਓ ਪੋਸਟ ਕਰਨ ਤੱਕ ਚੁੱਪ ਸਨ। ਉਹਨਾਂ ਨੂੰ ਇਕ ਹਸਪਤਾਲ ਵਿਚ ਲਾਸ਼ਾਂ ਦੇ ਵੀਡੀਓਜ਼ ਬਣਾਉਣ ਕਾਰਨ ਅਧਿਕਾਰੀਆਂ ਨੇ ਥੋੜ੍ਹੇ ਸਮੇਂ ਲਈ ਹਿਰਾਸਤ ਵਿਚ ਲਿਆ ਸੀ। ਖਤਰਨਾਕ ਵਾਇਰਸ ਤੋਂ ਬਚਣ ਵਾਲੇ ਸੂਟ ਪਹਿਨੇ ਅਧਿਕਾਰੀਆਂ ਨੇ ਉਹਨਾਂ ਨੂੰ ਏਕਾਂਤ ਜਗ੍ਹਾ ਵਿਚ ਲਿਜਾਣ ਲਈ ਉਹਨਾਂ ਦੇ ਅਪਾਰਟਮੈਂਟ ਦੇ ਦਰਵਾਜੇ ਨੂੰ ਤੋੜ ਦਿੱਤਾ ਸੀ। ਇਸ ਦੇ ਬਾਅਦ ਸੈਂਕੜੇ ਲੋਕਾਂ ਨੇ ਕੁਮੈਂਟ ਕਰ ਕੇ ਅਧਿਕਾਰੀਆਂ ਨੂੰ ਉਹਨਾਂ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ ਸੀ। 

ਉਹਨਾਂ ਦੀਆਂ ਪੋਸਟਾਂ ਅਮਰੀਕੀ ਪਲੇਟਫਾਰਮਾਂ 'ਤੇ ਵਾਇਰਲ ਹੋਈਆਂ। ਚੀਨ ਦੇ ਇੰਟਰਨੈੱਟ ਵਾਚਡੌਗ ਨੇ ਆਪਣੀਆਂ ਪੁਲਸ ਕੋਸ਼ਿਸ਼ਾਂ ਨੂੰ ਤੇਜ਼ ਕਰਦੇ ਹੋਏ ਬੁੱਧਵਾਰ ਨੂੰ ਐਲਾਨ ਕੀਤਾ ਸੀ ਕਿ ਉਹ ਵੀਬੋ, ਟੈਸੇਂਟ ਦੇ ਵੀਚੈਟ ਅਤੇ ਬਾਈਟਡਾਂਸ ਦੇ ਡੋਯੇਨ ਸਮੇਤ ਸਭ ਤੋਂ ਵੱਡੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਨਜ਼ਰ ਰੱਖ ਰਹੇ ਹਨ। ਰੈਗੁਲੇਟਰ ਨੇ ਪਹਿਲਾਂ ਹੀ ਕਈ ਸੋਸ਼ਲ ਮੀਡੀਆ ਅਕਾਊਂਟਾਂ ਨੂੰ ਫ੍ਰੀਜ਼ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਕੋਰੋਨਾਵਾਇਰਸ ਦੇ ਬਾਰੇ ਵਿਚ ਆਵਾਜ਼ ਚੁੱਕਣ ਵਾਲੇ ਡਾਕਟਰ ਦੀ ਮੌਤ 'ਤੇ ਹੋ ਰਹੇ ਹੰਗਾਮੇ ਨੂੰ ਸ਼ਾਂਤ ਕਰਨ ਲਈ ਆਨਲਾਈਨ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ। 

ਅਜਿਹੇ ਵਿਚ ਯੂ.ਐੱਸ. ਆਧਾਰਿਤ ਟਵਿੱਟਰ ਪਲੇਟਫਾਰਮ ਸਥਾਨਕ ਲੋਕਾਂ ਲਈ ਪੰਸਦੀਦਾ ਵਿਕਲਪ ਦੇ ਰੂਪ ਵਿਚ ਉਭਰਿਆ ਹੈ, ਜੋ ਵਾਇਰਸ ਦੇ ਪ੍ਰਸਾਰ ਦੇ ਬਾਰੇ ਵਿਚ ਜਾਣਕਾਰੀ ਚਾਹੁੰਦੇ ਹਨ। ਇਹ ਦੇਸ਼ ਵਿਚ ਅਧਿਕਾਰਤ ਰੂਪ ਨਾਲ ਪਾਬੰਦੀਸ਼ੁਦਾ ਹਨ ਪਰ ਕਾਫੀ ਲੋਕ ਗ੍ਰੇਟ ਫਾਇਰਵਾਲ ਦੀ ਆਸ ਕਰਦੇ ਹਨ ਅਤੇ ਵਰਚੁਅਲ ਪ੍ਰਾਈਵੇਟ ਨੈੱਟਵਰਕ ਦੇ ਜ਼ਰੀਏ ਪਲੇਟਫਾਰਮ ਤੱਕ ਪਹੁੰਚ ਬਣਾਉਂਦੇ ਹਨ। ਹਿਊਮਨ ਰਾਈਟਸ ਵਾਚ ਦੇ ਸੀਨੀਅਰ ਚੀਨੀ ਸ਼ੋਧਕਰਤਾ ਮਾਯਾ ਵਾਂਗ ਨੇ ਕਿਹਾ,''ਵੀਬੋ ਅਤੇ ਵੀਚੈਟ ਦੀ ਤੁਲਨਾ ਵਿਚ ਟਵਿੱਟਰ 'ਤੇ ਬਹੁਤ ਜ਼ਿਆਦਾ ਗਤੀਵਿਧੀਆਂ ਹੋ ਰਹੀਆਂ ਹਨ।'' ਚੇਨ ਦੇ ਦੋਸਤਾਂ ਨੇ ਟਵਿੱਟਰ ਅਕਾਊਂਟ 'ਤੇ ਇਕ ਸੰਦੇਸ਼ ਪੋਸਟ ਕਰਦਿਆਂ ਕਿਹਾ ਕਿ ਉਹ ਵੀਰਵਾਰ ਸ਼ਾਮ 7 ਵਜੇ ਤੋਂ ਲਾਪਤਾ ਹਨ। ਇਕ ਟੈਕਸਟ ਇੰਟਰਵਿਊ ਵਿਚ ਬਲੂਮਬਰਗ ਨਿਊਜ਼ ਦੇ ਨਾਲ ਚੇਨ ਨੇ ਗੱਲਬਾਤ ਕੀਤੀ। ਇਸ ਵਿਚ ਆਖਰੀ ਸਵਾਲ ਇਹ ਸੀ ਕੀ ਉਹ ਆਪਣੀ ਸੁਰੱਖਿਆ ਦੇ ਬਾਰੇ ਵਿਚ ਚਿੰਤਤ ਸਨ ਕਿਉਂਕਿ ਉਹ ਕੁਝ ਲੋਕਾਂ ਦੇ ਵਿਚ ਸਾਹਮਣੇ ਲਾਈਨਾਂ 'ਤੇ ਸਥਿਤੀ ਦੀ ਰਿਪੋਰਟ ਕਰ ਰਿਹਾ ਸੀ।


Vandana

Content Editor

Related News