ਚੀਨ ''ਚ ਵਰਕਰਾਂ ਨਾਲ ਅਣਮਨੁੱਖੀ ਵਿਵਹਾਰ, ਪਿਲਾਇਆ ਯੂਰਿਨ ਤੇ ਖਵਾਏ ਕਾਕਰੋਚ

11/08/2018 5:30:19 PM

ਬੀਜਿੰਗ (ਬਿਊਰੋ)— ਚੀਨ ਵਿਚ ਇਕ ਕੰਪਨੀ ਵੱਲੋਂ ਕਰਮਚਾਰੀਆਂ ਨਾਲ ਅਣਮਨੁੱਖੀ ਵਿਵਹਾਰ ਕਰਨ ਦੀ ਖਬਰ ਸਾਹਮਣੇ ਆਈ ਹੈ। ਇੱਥੇ ਇਕ ਹੋਮ ਰੇਨੋਵੇਸ਼ਨ ਕੰਪਨੀ (ਘਰ ਦੀ ਮੁਰੰਮਤ ਕਰਨ ਵਾਲੀ ਕੰਪਨੀ) ਨੇ ਕੰਮ ਪੂਰਾ ਨਾ ਹੋਣ 'ਤੇ ਆਪਣੇ ਕਰਮਾਚਾਰੀਆਂ ਨੂੰ ਯੂਰਿਨ ਪੀਣ ਅਤੇ ਕਾਕਰੋਚ ਤੱਕ ਖਾਣ ਲਈ ਮਜਬੂਰ ਕਰ ਦਿੱਤਾ। ਇਸ ਦੇ ਇਲਾਵਾ ਉਨ੍ਹਾਂ ਨੂੰ ਬੈਲਟ ਨਾਲ ਕੁੱਟਿਆ ਗਿਆ। ਚੀਨ ਦੀ ਸਟੇਟ ਮੀਡੀਆ ਨੇ ਚੀਨ ਦੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਵੀਡੀਓ ਅਤੇ ਤਸਵੀਰ ਦੇ ਹਵਾਲੇ ਨਾਲ ਦੱਸਿਆ ਹੈ ਕਿ ਦੂਜੇ ਕਰਮਚਾਰੀਆਂ ਨੂੰ ਗੰਜਾ ਕਰ ਦਿੱਤਾ ਗਿਆ। ਉਨ੍ਹਾਂ ਨੂੰ ਟਾਇਲਟ ਬਾਊਲ ਤੋਂ ਪਾਣੀ ਪੀਣ ਲਈ ਮਜਬੂਰ ਕੀਤਾ ਗਿਆ ਅਤੇ ਤਨਖਾਹ ਵੀ ਨਹੀਂ ਦਿੱਤੀ ਗਈ। ਸਜ਼ਾ ਦੇ ਤੌਰ 'ਤੇ ਇਹ ਅਣਮਨੁੱਖੀ ਵਿਵਹਾਰ ਦੂਜੇ ਸਟਾਫ ਦੇ ਸਾਹਮਣੇ ਜਨਤਕ ਤੌਰ 'ਤੇ ਕੀਤਾ ਗਿਆ।

ਚੀਨ ਦੇ ਦੱਖਣੀ-ਪੱਛਮੀ ਸੂਬੇ ਗਾਇਜ਼ੋ ਵਿਚ ਸਥਿਤ ਕੰਪਨੀ ਦੀ ਨੌਕਰੀ ਛੱਡਣ ਦੇ ਬਾਅਦ ਕਰਮਚਾਰੀਆਂ ਨੇ ਇਨ੍ਹਾਂ ਘਟਨਾਵਾਂ ਦੀ ਜਾਣਕਾਰੀ ਦਿੱਤੀ ਹੈ। ਗਲਤੀ ਨਾਲ ਸਧਾਰਨ ਕੱਪੜੇ ਜਾਂ ਬੂਟ ਪਹਿਨੇ ਬਿਨਾਂ ਦਫਤਰ ਆਉਣ ਵਾਲੇ ਕਰਮਚਾਰੀਆਂ ਨੂੰ 50 ਯੂਆਨ (7.20 ਡਾਲਰ) ਜੁਰਮਾਨਾ ਵੀ ਲਗਾਇਆ ਗਿਆ। ਸਟੇਟ ਮੀਡੀਆ ਦਾ ਕਹਿਣਾ ਹੈ ਕਿ ਇਨ੍ਹਾਂ ਸਜ਼ਾਵਾਂ ਦੇ ਬਾਅਦ ਵੀ ਜ਼ਿਆਦਾਤਰ ਸਟਾਫ ਨੇ ਨੌਕਰੀ ਨਹੀਂ ਛੱਡੀ।

ਇਕ ਸਥਾਨਕ ਪਬਲਿਕ ਸਿਕਓਰਿਟੀ ਬਿਊਰੋ ਦੀ ਸੋਸ਼ਲ ਮੀਡੀਆ ਪੋਸਟ ਮੁਤਾਬਕ ਕੰਪਨੀ ਦੇ 3 ਮੈਨੇਜਰਾਂ ਨੂੰ ਇਸ ਅਣਮਨੁੱਖੀ ਵਿਵਹਾਰ ਲਈ 5-10 ਦਿਨਾਂ ਦੀ ਜੇਲ ਹੋਈ ਹੈ। ਉਂਝ ਕਾਰਕੁੰਨ ਚੀਨ ਵਿਚ ਮਜ਼ਦੂਰਾਂ ਦੀ ਹਾਲਤ (ਲੇਬਰ ਕੰਡੀਸ਼ਨ) ਦੇ ਖਰਾਬ ਹੋਣ ਦਾ ਦਾਅਵਾ ਕਰਦੇ ਰਹਿੰਦੇ ਹਨ।

Vandana

This news is Content Editor Vandana