ਚੀਨ : ਸਪਲਾਈ ਜਹਾਜ਼ ਰਾਹੀਂ ਆਪਣਿਆਂ ਨੂੰ ਵਾਪਸ ਲਿਆਏਗਾ ਭਾਰਤ

02/18/2020 1:47:50 AM

ਵੁਹਾਨ (ਏਜੰਸੀ)- ਭਾਰਤ ਨੇ ਚੀਨ ਦੇ ਵੁਹਾਨ 'ਚ ਮੌਜੂਦ ਆਪਣੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜੇਕਰ ਭਾਰਤ ਪਰਤਣਾ ਚਾਹੁੰਦੇ ਹਨ ਤਾਂ ਸਾਡੇ ਹੌਟਲਾਈਨ ਨੰਬਰ 'ਤੇ ਸੰਪਰਕ ਕਰ ਸਕਦੇ ਹਨ। ਦਰਅਸਲ, ਭਾਰਤ ਮੈਡੀਕਲ ਸਪਲਾਈ ਲਈ ਆਪਣੇ ਜਹਾਜ਼ ਚੀਨ ਭੇਜ ਰਿਹਾ ਹੈ ਅਤੇ ਵਾਪਸੀ ਦੌਰਾਨ ਇਸ ਵਿਚ ਮੌਜੂਦ ਥਾਂ ਦੀ ਵਰਤੋਂ ਭਾਰਤੀਆਂ ਨੂੰ ਲਿਆਉਣ ਵਿਚ ਕੀਤਾ ਜਾਵੇਗਾ। ਚੀਨ 'ਚ ਮੌਜੂਦ ਭਾਰਤੀ ਸਫਾਰਤਖਾਨੇ ਨੇ ਟਵੀਟ ਕੀਤਾ ਕਿ ਭਾਰਤ ਸਰਕਾਰ ਹਫਤੇ ਦੇ ਅਖੀਰ 'ਚ ਕੋਵਿਡ-19 ਮਹਾਮਾਰੀ ਖਿਲਾਫ ਲੜਾਈ 'ਚ ਚੀਨ ਦੀ ਮਦਦ ਲਈ ਰਾਹਤ ਜਹਾਜ਼ ਵਿਚ ਮੈਡੀਕਲ ਸਪਲਾਈ ਭੇਜੇਗਾ। ਵਾਪਸੀ ਦੌਰਾਨ ਜਹਾਜ਼ ਵਿਚ ਸੀਮਤ ਥਾਂ ਹੋਵੇਗੀ, ਜਿਸ ਵਿਚ ਭਾਰਤ ਆਉਣ ਦੇ ਇੱਛੁਕ ਲੋਕਾਂ ਨੂੰ ਬਿਠਾਇਆ ਜਾਵੇਗਾ। ਕਈ ਭਾਰਤੀ ਨਾਗਰਿਕਾਂ ਵੁਹਾਨ/ਹੁਬੇਈ ਵਿਚ ਮੌਜੂਦ ਹਨ ਅਤੇ ਭਾਰਤ ਪਰਤਣਾ ਚਾਹੁੰਦੇ ਹਨ, ਜੋ ਕਿ ਪਹਿਲਾਂ ਹੀ ਭਾਰਤੀ ਸਫਾਰਤਖਾਨੇ ਦੇ ਸੰਪਰਕ ਵਿਚ ਹੈ।

ਸਫਾਰਤਖਾਨੇ ਨੇ ਟਵੀਟ ਕੀਤਾ, ਅਸੀਂ ਵੁਹਾਨ/ਹੁਬੇਈ ਵਿਚ ਰਹਿ ਰਹੇ ਭਾਰਤੀਆਂ ਨੂੰ ਅਪੀਲ ਕਰਦੇ ਹਨ ਜੋ ਵੀ ਇਸ ਫਲਾਈਟ ਤੋਂ ਭਾਰਤ ਆਉਣਾ ਚਾਹੁੰਦੇ ਹਨ ਅਤੇ ਜਿਨ੍ਹਾਂ ਨੇ ਹੁਣ ਤੱਕ ਸਾਡੇ ਨਾਲ ਸੰਪਰਕ ਨਹੀਂ ਕੀਤਾ ਹੈ ਉਹ ਤੁਰੰਤ ਸਾਡੇ ਹਾਟਲਾਈਨ ਨੰਬਰ 8618610952903 ਅਤੇ 861862083629 'ਤੇ ਸੰਪਰਕ ਕਰ ਸਕਦੇ ਹਨ। ਚੀਨ ਵਿਚ ਫਸੇ ਭਾਰਤੀ ਸੋਸ਼ਲ ਮੀਡੀਆ ਅਤੇ ਹੋਰ ਜ਼ਰੀਏ ਆਪਣੀ ਆਪਬੀਤੀ ਸ਼ੇਅਰ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਦਦ ਦੀ ਅਪੀਲ ਕਰ ਰਹੇ ਹਨ। ਐਤਵਾਰ ਨੂੰ ਅਜਿਹੇ ਹੀ ਵੁਹਾਨ ਵਿਚ ਫਸੇ ਇਕ ਭਾਰਤੀ ਜੋੜੇ ਨੇ ਭਾਰਤ ਸਰਕਾਰ ਤੋਂ ਉਨ੍ਹਾਂ ਨੂੰ ਛੇਤੀ ਕੱਢਣ ਦੀ ਅਪੀਲ ਕੀਤੀ ਸੀ। ਯੂ.ਪੀ. ਦੇ ਰਹਿਣ ਵਾਲੇ ਆਸ਼ੀਸ਼ ਯਾਦਵ ਵੁਹਾਨ ਟੈਕਸਟਾਈਲ ਯੂਨੀਵਰਸਿਟੀ ਵਿਚ ਐਸੋਸੀਏਟ ਪ੍ਰੋਫੈਸਰ ਹਨ ਜਦੋਂ ਕਿ ਉਨ੍ਹਾਂ ਦੀ ਪਤਨੀ ਨੇਹਾ ਪੀ.ਐਚ.ਡੀ. ਕਰ ਰਹੀ ਹੈ।

ਆਸ਼ੀਸ਼ ਮੁਤਾਬਕ ਨੇਹਾ ਦੀ ਸਰਜਰੀ ਦੀ ਵਜ੍ਹਾ ਨਾਲ ਉਹ ਉਦੋਂ ਭਾਰਤ ਨਹੀਂ ਪਰਤ ਸਕੇ ਜਦੋਂ ਏਅਰ ਇੰਡੀਆ ਦੀ ਫਲਾਈਟ ਭਾਰਤੀਆਂ ਨੂੰ ਲਿਆਉਣ ਵੁਹਾਨ ਪਹੁੰਚੀ ਸੀ। ਇਸ ਜੋੜੇ ਨੇ ਇਕ ਵੀਡੀਓ ਜਾਰੀ ਕੀਤਾ ਹੈ ਜਿਸ ਵਿਚ ਉਨ੍ਹਾਂ ਨੇ ਵੁਹਾਨ ਦੀ ਸਥਿਤੀ ਹੋਰ ਆਪਣੀਆਂ ਮੁਸ਼ਕਲਾਂ ਦਾ ਜ਼ਿਕਰ ਕਰਦੇ ਹੋਏ ਪੀ.ਐਮ. ਨਰਿੰਦਰ ਮੋਦੀ ਤੋਂ ਮਦਦ ਦੀ ਅਪੀਲ ਕੀਤੀ। ਵੀਡੀਓ ਵਿਚ ਆਸ਼ੀਸ਼ ਨੇ ਕਿਹਾ ਕਿ ਮੇਰਾ ਨਾਂ ਆਸ਼ੀਸ਼ ਯਾਦਵ ਹੈ ਅਤੇ ਇਹ ਮੇਰੀ ਪਤਨੀ ਨੇਹਾ ਯਾਦਵ ਹੈ। ਮੈਂ ਵੁਹਾਨ ਟੈਕਸਟਾਈਲ ਯੂਨੀਵਰਸਿਟੀ ਵਿਚ ਐਸੋਸੀਏਟ ਪ੍ਰੋਫੈਸਰ ਹਾਂ। ਮੈਂ ਪੀ.ਐਮ. ਤੋਂ ਸਾਨੂੰ ਚੇਤੀ ਇਥੋਂ ਬਾਹਰ ਲਿਜਾਉਣ ਦੀ ਅਪੀਲ ਕਰਦਾ ਹਾਂ।
ਉਥੇ ਹੀ ਨੇਹਾ ਦੱਸਦੀ ਹੈ ਕਿ ਭਾਰਤ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਬਹੁਤ ਡਰੇ ਹੋਏ ਹਨ। ਇਸ ਜੋੜੇ ਨੇ ਦੱਸਿਆ ਕਿ ਉਨ੍ਹਾਂ ਕੋਲ ਖਾਣ-ਪੀਣ ਦੀਆਂ ਚੀਜਾਂ ਖਤਮ ਹੋ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਇਲਾਕੇ ਵਿਚ ਭਾਰੀ ਮੀਂਹ ਪੈ ਰਿਹਾ ਹੈ ਅਤੇ ਬਰਫਬਾਰੀ ਹੋ ਰਹੀ ਹੈ। ਇਸ ਮੁਸ਼ਕਲ ਘੜੀ ਵਿਚ ਉਹ ਬਿਲਕੁਲ ਇਕੱਲੇ ਹਨ ਕਿਉਂਕਿ ਉਹ ਜਿਸ ਬਿਲਡਿੰਗ ਵਿਚ ਰਹਿ ਰਹੇ ਸਨ ਉਹ ਪੂਰੀ ਤਰ੍ਹਾਂ ਨਾਲ ਖਾਲੀ ਹੋ ਗਿਆ ਹੈ। ਅਜੇ ਇਹ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਇਸ ਜੋੜੇ ਨੇ ਸਫਾਰਤਖਾਨੇ ਦੀ ਹੌਟਲਾਈਨ ਨਾਲ ਸੰਪਰਕ ਕੀਤਾ ਹੈ ਜਾਂ ਨਹੀਂ।


Sunny Mehra

Content Editor

Related News