ਚੀਨ ਨੇ ਨੇਪਾਲ ਦੇ 7 ਜ਼ਿਲ੍ਹਿਆਂ ਦੀ ਜ਼ਮੀਨ ''ਤੇ ਕੀਤਾ ਕਬਜ਼ਾ, ਓਲੀ ਨੇ ਸਾਧੀ ਚੁੱਪੀ

08/23/2020 6:23:20 PM

ਕਾਠਮੰਡੂ (ਬਿਊਰੋ): ਚੀਨ ਦੀ ਵਿਸਥਾਰਵਾਦੀ ਨੀਤੀ ਨੇਪਾਲ ਵਿਚ ਬੇਕਾਬੂ ਹੁੰਦੀ ਜਾ ਰਹੀ ਹੈ। ਪ੍ਰਧਾਨ ਮੰਤਰੀ ਦੇ ਰੂਪ ਵਿਚ ਕੇ.ਪੀ. ਸ਼ਰਮਾ ਓਲੀ ਦੇ ਸਮਰਥਨ ਨੂੰ ਪਾ ਕੇ ਚੀਨ ਹੁਣ ਉੱਥੋਂ ਦੇ ਮਹੱਤਵਪੂਰਨ ਜ਼ਮੀਨੀ ਠਿਕਾਣਿਆਂ 'ਤੇ ਕਬਜ਼ਾ ਕਰਨ ਦੀ ਮੁਹਿੰਮ ਵਿਚ ਜੁਟ ਗਿਆ ਹੈ। ਇਹ ਕਬਜ਼ਾ ਕਈ ਸਰਹੱਦੀ ਇਲਾਕਿਆਂ ਵਿਚ ਹੋ ਰਿਹਾ ਹੈ।ਕੁਝ ਹਫਤੇ ਪਹਿਲਾਂ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਨੇਤਾਵਾਂ ਨੇ ਇਸ 'ਤੇ ਵਿਰੋਧ ਵੀ ਜ਼ਾਹਰ ਕੀਤਾ ਸੀ ਪਰ ਉਹਨਾਂ ਦੀ ਗੱਲ ਅਣਸੁਣੀ ਕਰ ਦਿੱਤੀ ਗਈ। ਨੇਪਾਲ ਤੇ ਖੇਤੀਬਾੜੀ ਮੰਤਰਾਲੇ ਦੀ ਸਰਵੇ ਰਿਪਰੇਟ ਦੇ ਮੁਤਾਬਕ ਚੀਨ ਨੇ 7 ਸਰਹੱਦੀ ਜ਼ਿਲਿਆਂ ਵਿਚ ਜ਼ਮੀਨ 'ਤੇ ਗੈਰ ਕਾਨੂੰਨ ਕਬਜ਼ੇ ਕੀਤੇ ਹਨ। ਇਹ ਜ਼ਿਲ੍ਹੇ ਡੋਲਖਾ, ਗੋਰਖਾ, ਧਾਰਚੂਲਾ, ਹਮਲਾ, ਸਿੰਦੁਪਾਲਚੋਕ, ਸੰਖੁਵਾਸਭਾ ਅਤੇ ਰਾਸੁਵਾ ਹਨ। ਪਤਾ ਚੱਲਿਆ ਹੈ ਕਿ ਜ਼ਿਲ੍ਹੇ ਨਾਲ ਲੱਗਣ ਵਾਲੀ ਸਰਹੱਦ ਨੂੰ ਚੀਨ ਨੇ ਨੇਪਾਲ ਦੇ ਡੇਢ ਕਿਲੋਮੀਟਰ ਅੰਦਰ ਕਰ ਦਿੱਤਾ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚੀਨ ਨੇਪਾਲ ਨਾਲ ਲੱਗਣ ਵਾਲੀ ਸਰਹੱਦ ਨੂੰ ਬਦਲਣ ਦੇ ਕੰਮ ਤੇਜ਼ੀ ਨਾਲ ਲੱਗਾ ਹੋਇਆ ਹੈ। ਉਹ ਨੇਪਾਲ ਦੀ ਜ਼ਮੀਨ 'ਤੇ ਕਬਜ਼ਾ ਕਰ ਕੇ ਆਪਣਾ ਭੂ-ਭਾਗ ਵਧਾ ਰਿਹਾ ਹੈ। ਇਹ ਵੀ ਪਤਾ ਚੱਲਿਆ ਹੈ ਕਿ ਇਸ ਰਿਪੋਰਟ ਦੇ ਇਲਾਵਾ ਜ਼ਮੀਨੀ ਹਾਲਾਤ ਹੋਰ ਖਰਾਬ ਹਨ। ਚੀਨ ਨੇ ਨੇਪਾਲ ਦੇ ਵੱਡੇ ਭੂ-ਭਾਗ 'ਤੇ ਕਬਜ਼ਾ ਕੀਤਾ ਹੋਇਆ ਹੈ, ਜਿਸ ਦੇ ਬਾਰੇ ਵਿਚ ਨੇਪਾਲ ਸਰਕਾਰ ਨੂੰ ਖਬਰ ਹੀ ਨਹੀਂ ਹੈ। ਜਿਹੜੇ ਖੇਤਰਾਂ 'ਤੇ ਕਬਜ਼ੇ ਦੀ ਜਾਣਕਾਰੀ ਸਾਹਮਣੇ ਆਈ ਹੈ, ਸੱਤਾਧਾਰੀ ਨੇਪਾਲੀ ਕਮਿਊਨਿਸਟ ਪਾਰਟੀ ਸਰਕਾਰ ਉਹਨਾਂ 'ਤੇ ਵੀ ਪਰਦਾ ਪਾਉਣ ਵਿਚ ਜੁਟੀ ਹੋਈ ਹੈ।

ਪੜ੍ਹੋ ਇਹ ਅਹਿਮ ਖਬਰ- ਸਨਕੀ ਪਤੀ ਦੀ ਹੈਵਾਨੀਅਤ, ਸਾਬਕਾ ਪਤਨੀ ਸਾਹਮਣੇ ਤਲਵਾਰ ਨਾਲ ਕੱਟੇ ਪ੍ਰੇਮੀ ਦੇ ਗੁਪਤ ਅੰਗ

ਰਿਪੋਰਟ ਮੁਤਾਬਕ ਕਈ ਸਰਹੱਦੀ ਇਲਾਕਿਆਂ 'ਤੇ ਕਬਜ਼ਾ ਕਰ ਕੇ ਚੀਨ ਨੇ ਇੱਥੇ ਸੜਕ, ਪਾਣੀ ਅਤੇ ਬਿਜਲੀ ਦੀਆਂ ਸਹੂਲਤਾਂ ਵੀ ਕਾਇਮ ਕਰ ਲਈਆਂ ਹਨ। ਅਜਿਹੇ ਕਈ ਸਰਹੱਦੀ ਪਿੰਡ ਹੁਣ ਚੀਨ ਦਾ ਹਿੱਸਾ ਬਣ ਗਏ ਹਨ ਜੋ ਕੁਝ ਸਾਲ ਪਹਿਲਾਂ ਨੇਪਾਲ ਵਿਚ ਸਨ। ਗੋਰਖਾ ਅਤੇ ਧਾਰਚੂਲਾ ਜ਼ਿਲ੍ਹਿਆਂ ਦੇ ਜਿਊਜਿਊ ਪਿੰਡ ਦੇ ਚੀਨ ਵਿਚ ਸ਼ਾਮਲ ਕੀਤੇ ਜਾਣ ਦੀ ਸ਼ਿਕਾਇਤ ਵੀ ਸਰਕਾਰ ਨੂੰ ਕੀਤੀ ਗਈ ਹੈ। ਕਬਜ਼ਾ ਮੁਹਿੰਮ ਵਿਚ ਚੀਨ ਸਰਹੱਦ 'ਤੇ ਲੱਗੇ ਖੰਭੇ ਉਖਾੜ ਕੇ ਗਾਇਬ ਕਰ ਦਿੰਦਾ ਹੈ ਜਾਂ ਸੁੰਨਸਾਨ ਇਲਾਕਿਆਂ ਵਿਚ ਲੱਗੇ ਖੰਭੇ ਦੀ ਸਥਿਤੀ ਬਦਲ ਕੇ ਉਹਨਾਂ ਨੂੰ ਨੇਪਾਲ ਸਰਹੱਦ ਵਿਚ ਹੋਰ ਅੰਦਰ ਲਿਜਾ ਕੇ ਗੱਡ ਦਿੰਦਾ ਹੈ ਅਤੇ ਜ਼ਮੀਨ 'ਤੇ ਕਬਜ਼ਾ ਕਰ ਲੈਂਦਾ ਹੈ। ਚੀਨ ਦੇ ਇਹਨਾਂ ਗੈਰ ਕਾਨੂੰਨੀ ਕਬਜ਼ਿਆਂ 'ਤੇ ਓਲੀ ਸਰਕਾਰ ਇਸ ਲਈ ਚੁੱਪੀ ਬਣਾਏ ਹੋਏ ਹੈ ਕਿਉਂਕਿ ਉਸ ਨੂੰ ਡਰ ਹੈ ਕਿ ਉਸ ਦੇ ਵਿਰੋਧ ਜ਼ਾਹਰ ਕਰਨ 'ਤੇ ਚੀਨ ਨਾਰਾਜ਼ ਹੋ ਜਾਵੇਗਾ। ਅਜਿਹੇ ਵਿਚ ਪਾਰਟੀ ਦੇ ਅੰਦਰੂਨੀ ਵਿਰੋਧ ਦਾ ਸਾਹਮਣਾ ਕਰ ਰਹੇ ਓਲੀ ਕੋਲੋਂ ਚੀਨ ਦਾ ਸਮਰਥਨ ਜਾਂਦਾ ਰਹੇਗਾ ਅਤੇ ਪ੍ਰਧਾਨ ਮੰਤਰੀ ਦੀ ਕੁਰਸੀ ਉਹਨਾਂ ਦੇ ਹੱਥੋਂ ਨਿਕਲ ਜਾਵੇਗੀ।

Vandana

This news is Content Editor Vandana