ਥਿੰਕ ਟੈਂਕ ਦਾ ਦਾਅਵਾ- ਚੀਨ ਲਈ ਖਤਰਾ ਸਾਬਿਤ ਹੋਣਗੇ ਬਾਈਡੇਨ, ਚੀਨੀ ਅਰਥਵਿਵਸਥਾ ਨੂੰ ਲੱਗ ਸਕਦੈ ਝਟਕਾ

12/01/2020 12:46:51 AM

ਬੀਜਿੰਗ- ਦੁਨੀਆ 'ਤੇ ਰਾਜ ਕਰਨ ਦਾ ਸੁਪਨਾ ਦੇਖਣ ਵਾਲੇ ਚੀਨ ਲਈ ਅਮਰੀਕਾ ਦਾ ਨਵੇਂ ਰਾਸ਼ਟਰਪਤੀ ਕਿਸੇ ਖਤਰੇ ਤੋਂ ਘੱਟ ਨਹੀਂ ਹਨ। ਆਪਣੀ ਵਿਸਥਾਰਵਾਦੀ ਨੀਤੀਆਂ ਲਈ ਦੁਨੀਆ ਦੀਆਂ ਨਜ਼ਰਾਂ 'ਚ ਖਟਕ ਰਹੇ ਚੀਨ ਲਈ ਡੋਨਾਲਡ ਟਰੰਪ ਵੀ ਕਿਸੇ ਬੁਰੇ ਸੁਪਨੇ ਤੋਂ ਘੱਟ ਨਹੀਂ ਰਹੇ। ਹੁਣ ਉਨ੍ਹਾਂ ਨੂੰ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੀ ਗੱਦੀ ਸੰਭਾਲਣ ਜਾ ਰਹੇ ਬਾਈਡੇਨ ਤੋਂ ਵੀ ਖਤਰਾ ਨਜ਼ਰ ਆ ਰਿਹਾ ਹੈ। ਚੀਨ ਦੇ ਇਕ ਵੱਡੇ ਥਿੰਕ ਟੈਂਕ ਮੁਤਾਬਕ ਬਾਈਡੇਨ ਪ੍ਰਸ਼ਾਸਨ ਚੀਨ 'ਤੇ ਕਈ ਨਵੀਆਂ ਪਾਬੰਦੀਆਂ ਲਗਾ ਸਕਦੇ ਹਨ, ਜਿਸ ਨਾਲ ਅਗਲੇ ਸਾਲ ਵੀ ਚੀਨ ਦੀ ਅਰਥਵਿਵਸਥਾ ਨੂੰ ਵੱਡਾ ਝਟਕਾ ਲੱਗ ਸਕਦਾ ਹੈ।
ਚੀਨ ਦੇ ਸੈਂਟਰਲ ਬੈਂਕ ਦੇ ਸਾਬਕਾ ਸਲਾਹਕਾਰ ਅਤੇ ਵਰਤਮਾਨ 'ਚ ਟੀ ਸਿੰਗੁਆ ਯੂਨੀਵਰਸਿਟੀ ਦੇ ਪ੍ਰੋਫੈਸਰ ਡੇਵਿਡ ਲੀ ਡੋਕੁਈ ਨੇ ਇਕ ਇੰਟਰਵਿਊ 'ਚ ਚੀਨ ਸਰਕਾਰ ਨੂੰ ਅਗਾਹ ਕੀਤਾ ਕਿ ਜੋ ਬਾਈਡੇਨ ਵੀ ਟਰੰਪ ਦੀ ਤਰ੍ਹਾਂ ਚੀਨ ਦੇ ਪ੍ਰਤੀ ਸਖ਼ਤ ਰੁਖ ਅਖਤਿਆਰ ਕਰ ਸਕਦੇ ਹਨ। ਉਨ੍ਹਾਂ ਨੇ ਜੋ ਬਾਈਡੇਨ ਪ੍ਰਸ਼ਾਸਨ ਦੇ ਖਤਰੇ ਗਿਣਾਉਂਦੇ ਹੋਏ ਕਿਹਾ ਕਿ ਉਹ ਅਮਰੀਕਾ 'ਚ ਅਜਿਹੀਆਂ ਕਈ ਨੀਤੀਆਂ ਲਾਗੂ ਕਰ ਸਕਦੇ ਹਨ, ਜਿਨ੍ਹਾਂ 'ਚ ਚੀਨ ਦੇ ਉਦਯੋਗਾਂ ਨੂੰ ਸਿੱਧੇ ਤੌਰ 'ਤੇ ਨੁਕਸਾਨ ਪਹੁੰਚੇਗਾ। ਡੇਵਿਡ ਲੀ ਡੋਕੁਈਨੇ ਨੇ ਕਿਹਾ ਕਿ ਅਗਲਾ ਸਾਲ ਚੀਨ ਦੀ ਵਿਦੇਸ਼ ਨੀਤੀ, ਉਦਯੋਗ ਅਤੇ ਕੰਪਨੀਆਂ ਲਈ ਚੁਣੌਤੀ ਭਰਿਆ ਰਹਿਣ ਵਾਲਾ ਹੈ। ਹਾਲਾਂਕਿ ਚੰਗੀ ਗੱਲ ਇਹ ਹੈ ਕਿ ਟਰੰਪ ਪ੍ਰਸ਼ਾਸਨ ਦੀ ਤੁਲਨਾ 'ਚ ਬਾਈਡੇਨ ਪ੍ਰਸ਼ਾਸਨ ਦੇ ਨਾਲ ਗੱਲ ਕਰਨਾ ਜ਼ਿਆਦਾ ਆਸਾਨ ਰਹੇਗਾ।
 

Deepak Kumar

This news is Content Editor Deepak Kumar