ਚੀਨ 'ਚ ਮ੍ਰਿਤਕਾਂ ਦੀ ਗਿਣਤੀ 2,715 ਹੋਈ, 78,064 ਲੋਕ ਇਨਫੈਕਟਿਡ

02/26/2020 9:17:35 AM

ਬੀਜਿੰਗ (ਵਾਰਤਾ): ਚੀਨ ਵਿਚ ਕੋਰੋਨਾਵਾਇਰਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 2,715 ਹੋ ਗਈ ਜਦਕਿ 29,700 ਲੋਕਾਂ ਨੂੰ ਬਚਾਇਆ ਗਿਆ। ਹੁਣ ਤੱਕ ਕੁੱਲ 78,000 ਮਰੀਜ਼ਾਂ ਵਿਚ ਇਸ ਵਾਇਰਸ ਦੇ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਰਾਸ਼ਟਰੀ ਸਿਹਤ ਕਮਿਸ਼ਨ ਨੇ ਕਿਹਾ ਕਿ 31 ਸੂਬਿਆਂ ਦੇ ਨਵੇਂ ਅੰਕੜਿਆਂ ਦੇ ਮੁਤਾਬਕ ਇਸ ਸਮੇਂ 2,715 ਲੋਕਾਂ ਦੀ ਮੌਤ ਅਤੇ 78,064 ਵਿਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ ਜਦਕਿ 29,745 ਲੋਕਾਂ ਨੂੰ ਬਚਾਇਆ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਹੁਬੇਈ ਸੂਬੇ ਵਿਚ 52 ਲੋਕਾਂ ਦੀ ਮੌਤ ਹੋਈ ਅਤੇ 401 ਨਵੇਂ ਮਾਮਲੇ ਦਰਜ ਕੀਤੇ ਗਏ ਹਨ।

PunjabKesari

ਭਾਵੇਂਕਿ ਕੋਰੋਨਾਵਾਇਰਸ ਦਾ ਪ੍ਰਕੋਪ ਘੱਟ ਹੋ ਰਿਹਾ ਹੈ। ਕਮਿਸ਼ਨ ਨੇ ਮੰਗਲਵਾਰ ਨੂੰ ਕਿਹਾ ਕਿ 439 ਨਵੇਂ ਸ਼ੱਕੀ ਮਾਮਲਿਆਂ ਦਾ ਪਤਾ ਚੱਲਿਆ ਭਾਵੇਂਕਿ ਗੰਭੀਰ ਮਾਮਲਿਆਂ ਦੀ ਗਿਣਤੀ ਵਿਚ 374 ਦੀ ਕਮੀ ਆਈ, ਹੁਣ ਅਜਿਹੇ ਮਾਮਲਿਆਂ ਦੀ ਗਿਣਤੀ ਘੱਟਕੇ 8,752 ਰਹਿ ਗਈ ਹੈ। ਕੁੱਲ 29,745 ਲੋਕਾਂ ਨੂੰ ਸਿਹਤ ਵਿਚ ਸੁਧਾਰ ਦੇ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਕਮਿਸ਼ਨ ਨੇ ਕਿਹਾ ਕਿ ਇਨਫੈਕਟਿਡ ਲੋਕਾਂ ਦੇ ਕਰੀਬੀ 6.47 ਲੱਖ ਲੋਕਾਂ ਦਾ ਪਤਾ ਲਗਾਇਆ ਗਿਆ ਹੈ ਅਤੇ 79,000 ਤੋਂ ਵੱਧ ਲੋਕਾਂ ਨੂੰ ਹਾਲੇ ਵੀ ਨਿਗਰਾਨੀ ਹੇਠ ਰੱਖਿਆ ਗਿਆ ਹੈ। 

PunjabKesari

ਮੰਗਲਵਾਰ ਤੱਕ ਹਾਂਗਕਾਂਗ ਵਿਚ 2 ਲੋਕਾਂ ਦੀ ਮੌਤ ਹੋਈ ਅਤੇ 85 ਮਾਮਲਿਆਂ ਦੀ ਪੁਸ਼ਟੀ ਹੋਈ। ਮਕਾਊ ਵਿਚ 10 ਮਾਮਲਿਆਂ ਅਤੇ ਤਾਈਵਾਨ ਵਿਚ 31 ਮਾਮਲਿਆਂ ਦੀ ਪੁਸ਼ਟੀ ਹੋਈ ਅਤੇ ਇਕ ਵਿਅਕਤੀ ਦੀ ਮੌਤ ਹੋਈ। ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਹੁਬੇਈ ਅਤੇ ਵੁਹਾਨ ਨੂੰ 23 ਜਨਵਰੀ ਤੋਂ ਪੂਰੀ ਤਰ੍ਹਾਂ ਬੰਦ ਕੀਤਾ ਹੋਇਆ ਹੈ।

PunjabKesari

ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਚੀਨ ਦੇ ਹੁਬੇਈ ਸੂਬੇ ਦੀ ਰਾਜਧਾਨੀ ਵੁਹਾਨ ਵਿਚ ਬੀਤੇ ਸਾਲ ਦਸੰਬਰ ਦੇ ਅਖੀਰ ਵਿਚ ਸਾਹਮਣੇ ਆਇਆ ਸੀ। ਹੁਣ ਤੱਕ ਇਹ ਦੇਸ਼ ਦੇ 31 ਸੂਬਿਆਂ ਵਿਚ ਫੈਲ ਚੁੱਕਾ ਹੈ। ਵਿਸ਼ਵ ਸਿਹਤ ਸੰਗਠਨ ਨੇ ਇਸ ਸਥਿਤੀ ਨੂੰ ਗਲੋਬਲ ਸਿਹਤ ਐਮਰਜੈਸੀ ਐਲਾਨਿਆ ਹੋਇਆ ਹੈ।ਮੌਜੂਦਾ ਸਮੇਂ ਵਿਚ ਕੋਰੋਨਾਵਾਇਰਸ ਨਾਲ ਦੁਨੀਆ ਦੇ 26 ਤੋਂ ਵੱਧ ਦੇਸ਼ ਪ੍ਰਭਾਵਿਤ ਹਨ।


Vandana

Content Editor

Related News