ਚੀਨ ''ਚ ਕੋਰੋਨਾ ਦੇ 28 ਨਵੇਂ ਮਾਮਲੇ

06/18/2020 12:38:23 PM

ਬੀਜਿੰਗ (ਵਾਰਤਾ) : ਚੀਨ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 28 ਮਾਮਲੇ ਦਰਜ ਕੀਤੇ ਗਏ ਹਨ, ਜਿਸ ਵਿਚ 24 ਘਰੇਲੂ ਪੱਧਰ 'ਤੇ ਇਨਫੈਕਟਡ ਹਨ ਅਤੇ 4 ਵਿਦੇਸ਼ੀ ਲੋਕਾਂ ਨਾਲ ਜੁੜੇ ਹੋਏ ਮਾਮਲੇ ਹਨ।

ਚੀਨ ਦੇ ਰਾਸ਼ਟਰਰੀ ਸਿਹਤ ਕਮਿਸ਼ਨ ਨੇ ਵੀਰਵਾਰ ਨੂੰ ਦੱਸਿਆ ਕਿ ਘਰੇਲੂ ਪੱਧਰ ਵਿਚ ਇਨਫੈਕਸ਼ਨ ਦੇ ਮਾਮਲਿਆਂ ਵਿਚ 21 ਮਾਮਲੇ ਬੀਜਿੰਗ ਵਿਚ, 2 ਮਾਮਲੇ ਹੁਬੇਈ ਸੂਬੇ ਵਿਚ ਅਤੇ 1 ਮਾਮਲਾ ਤਿਆਂਜਿਨ ਨਗਰ ਨਿਗਮ ਵਿਚ ਦਰਜ ਕੀਤਾ ਗਿਆ ਹੈ। ਦੇਸ਼ ਵਿਚ ਇਸ ਨਾਲ ਬੁੱਧਵਾਰ ਨੂੰ ਕਿਸੇ ਵੀ ਮਰੀਜ਼ ਦੀ ਮੌਤ ਨਹੀਂ ਹੋਈ ਹੈ।


cherry

Content Editor

Related News