ਚੀਨ ਦੀ ਰਾਜਧਾਨੀ ਬੀਜਿੰਗ ''ਚ ਕੋਰੋਨਾ ਲਾਗ ਦੀ ਬਿਮਾਰੀ ਦੇ ਮਾਮਲੇ ਮੁੜ ਵਧੇ, ਤਾਲਾਬੰਦੀ ਲਾਗੂ

06/16/2020 11:04:13 AM

ਬੀਜਿੰਗ (ਬਿਊਰੋ): ਕੋਰੋਨਾਵਾਇਰਸ ਦਾ ਗੜ੍ਹ ਰਹੇ ਚੀਨ ਦੀ ਰਾਜਧਾਨੀ ਬੀਜਿੰਗ ਦੇ ਇਕ ਹਿੱਸੇ ਵਿਚ ਇਸ ਮਹਾਮਾਰੀ ਦੇ ਫੈਲਣ ਦੇ ਬਾਅਦ ਸੋਮਵਾਰ ਨੂੰ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਗਿਆ। ਬੀਜਿੰਗ ਵਿਚ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਉਣ ਦੇ ਬਾਅਦ ਪ੍ਰਸ਼ਾਸਨ ਤੇਜ਼ੀ ਨਾਲ ਹਰਕਤ ਵਿਚ ਆਇਆ। ਇਸ ਤੋਂ ਪਹਿਲਾਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਸੀ ਕਿ ਬੀਜਿੰਗ ਨੂੰ ਮਹਾਮਾਰੀ ਦੇ ਵਿਰੁੱਧ ਇਕ ਕਿਲਾ ਬਣਨਾ ਚਾਹੀਦਾ ਹੈ। 

ਚੀਨ ਨੇ ਸੋਮਵਾਰ ਨੂੰ 90,000 ਲੋਕਾਂ ਦੀ ਕੌਰੋਨਾਵਾਇਰਸ ਜਾਂਚ ਸ਼ੁਰੂ ਕੀਤੀ ਹੈ। ਚੀਨੀ ਪ੍ਰਸ਼ਾਸਨ ਨੇ ਬੀਜਿੰਗ ਦੇ ਇਕ ਥੋਕ ਬਾਜ਼ਾਰ ਦੇ ਨੇੜੇ ਕਈ ਰਿਹਾਇਸ਼ੀ ਇਲਾਕਿਆਂ ਨੂੰ ਬੰਦ ਕ ਰਦਿੱਤਾ। ਚੀਨ ਵਿਚ ਕੋਵਿਡ-19 ਦੇ 67 ਨਵੇਂ ਮਾਮਲੇ ਸਾਹਮਣੇ ਆਏ ਹਨ। ਨਵੇਂ ਮਾਮਲਿਆਂ ਵਿਚੋਂ 42 ਬੀਜਿੰਗ ਵਿਚ ਸਾਹਮਣੇ ਆਏ ਹਨ। ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਦੇ ਲਈ ਬੀਜਿੰਗ ਵਿਚ ਅਧਿਕਾਰੀਆਂ ਨੇ ਲੋਕਾਂ ਦੀ ਜਾਂਚ ਸ਼ੁਰੂ ਕੀਤੀ ਹੈ। ਇਨਫੈਕਸ਼ਨ ਦਾ ਨਵਾਂ ਕੇਂਦਰ ਬਣ ਕੇ ਉਭਰੇ ਥੋਕ ਬਾਜ਼ਾਰ ਸ਼ਿਨਫਾਦੀ ਵਿਚ 30 ਮਈ ਦੇ ਬਾਅਦ ਤੋਂ ਕਰੀਬ 2 ਲੱਖ ਲੋਕ ਆਏ ਹਨ। 

ਇਸ ਇਲਾਕੇ ਵਿਚ ਕੁਝ ਪ੍ਰਾਇਮਰੀ ਸਕੂਲਾਂ ਨੂੰ ਮੁੜ ਸ਼ੁਰੂ ਕਰਨ ਦੀ ਯੋਜਨਾ ਨੂੰ ਰੋਕ ਦਿੱਤਾ ਗਿਆ ਹੈ। ਲੋਕਾਂ ਦੀਆਂ ਗਤੀਵਿਧਿਆਂ 'ਤੇ ਪਾਬੰਦੀ ਲਗਾਉਣ ਲਈ ਥਾਂ-ਥਾਂ 'ਤੇ ਸੁਰੱਖਿਆ ਚੌਂਕੀਆਂ ਬਣਾਈਆਂ ਗਈਆਂ ਹਨ। ਚੀਨ ਸਰਕਾਰ ਨੂੰ ਖਦਸ਼ਾ ਹੈ ਕਿ ਬੀਜਿੰਗ ਵਿਚ ਕੋਰੋਨਾ ਦੀ ਦੂਜੀ ਲਹਿਰ ਆ ਗਈ ਹੈ।

ਮੱਛੀ ਨੂੰ ਕੱਟਣ ਵਾਲੇ ਬੋਰਡ 'ਤੇ ਮਿਲਿਆ ਸੀ ਕੋਰੋਨਾ
ਸ਼ਿਨਫਾਦੀ ਥੋਕ ਬਾਜ਼ਾਰ ਵਿਚ ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਲੋਕਾਂ ਦੇ ਵਿਚ ਚਿੰਤਾ ਪੈਦਾ ਹੋ ਗਈ ਹੈ ਕਿਉਂਕਿ ਇੱਥੋਂ ਹੀ ਰਾਜਧਾਨੀ ਵਿਚ ਸਬਜੀਆਂ ਅਤੇ ਮਾਂਸ ਉਤਪਾਦਾਂ ਦੀ 90 ਫੀਸਦੀ ਸਪਲਾਈ ਹੁੰਦੀ ਹੈ। ਸ਼ਿਨਫਾਦੀ ਬਾਜ਼ਾਰ ਦੇ ਨਾਲ ਹੀ ਸ਼ਨੀਵਾਰ ਨੂੰ 6 ਹੋਰ ਬਾਜ਼ਾਰਾਂ ਨੂੰ ਵੀ ਬੰਦ ਕਰ ਦਿੱਤਾਗਿਆ। ਬੀਜਿੰਗ ਵਿਚ ਅਧਿਕਾਰੀਆਂ ਨੇ ਸ਼ਿਨਫਾਦੀ ਬਾਜ਼ਾਰ ਵਿਚ ਆਯਤਿਤ ਸੈਲਮਨ ਮੱਛੀ ਨੂੰ ਕੱਟਣ ਵਾਲੇ ਬੋਰਡ 'ਤੇ ਕੋਰੋਨਾਵਾਇਰਸ ਪਾਇਆ। ਇਸ ਬਾਜ਼ਾਰ ਵਿਚ ਲਏ ਗਏ 40 ਵਾਤਾਵਰਣੀ ਨਮੂਨੇ ਵੀ ਪਾਜ਼ੇਟਿਵ ਪਾਏ ਗਏ ਹਨ।

ਚੀਨੀ ਅਧਿਕਾਰੀਆਂ ਨੇ ਜੀਨ ਸਿਕਵੇਸਿੰਗ ਦੇ ਆਧਾਰ 'ਤੇ ਕਿਹਾ ਹੈ ਕਿ ਬੀਜਿੰਗ ਵਿਚ ਤਾਜ਼ਾ ਵਾਇਰਸ ਯੂਰਪ ਤੋਂ ਆਇਆ ਹੈ। ਭਾਵੇਂਕਿ ਹਾਲੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਇਹ ਇਨਸਾਨਾਂ ਦੇ ਆਉਣ ਨਾਲ ਹੋਇਆ ਹੈ ਜਾਂ ਖਾਧ ਪਦਾਰਾਂ ਦੇ ਆਉਣ ਨਾਲ। ਮਾਹਰ ਇਸ ਗੱਲ 'ਤੇ ਯਕੀਨ ਨਹੀਂ ਕਰ ਪਾ ਰਹੇ ਹਨ ਕਿ ਇਹ ਵਾਇਰਸ ਮੱਛੀ ਕੱਟਣ ਵਾਲੇ ਬੋਰਡ ਤੋਂ ਫੈਲਿਆ ਹੈ ਜਾਂ ਖਾਧ ਪਦਾਰਥਾਂ ਤੋਂ। ਆਸਟ੍ਰੇਲੀਆ ਦੀ ਕੁਈਨਜ਼ਲੈਂਡ ਯੂਨੀਵਰਸਿਟੀ ਵਿਚ ਵਾਇਰਸ ਮਾਹਰ ਇਆਨ ਮੈਕਾਏ ਨੇ ਕਿਹਾ ਕਿ ਇਹ ਸੰਭਵ ਤੌਰ 'ਤੇ ਉਹ ਵਿਅਕਤੀ ਹੈ ਜੋ ਬਹੁਤ ਸਾਰੇ ਲੋਕਾਂ ਦੇ ਨਾਲ ਇਲਾਕੇ ਵਿਚ ਆਇਆ ਅਤੇ ਕੋਰੋਨਾਵਾਇਰਸ ਫੈਲ ਗਿਆ।

Vandana

This news is Content Editor Vandana