ਚੀਨ : ਵੁਹਾਨ ''ਚ ਕੋਰੋਨਾ ਤੋਂ ਬਾਅਦ ਬੀਅਰ ਉਤਸਵ ਦਾ ਆਯੋਜਨ

08/14/2020 2:19:40 AM

ਵੁਹਾਨ - ਚੀਨ ਦੇ ਵੁਹਾਨ ਵਿਚ ਜਿਥੇ ਕੋਰੋਨਾਵਾਇਰਸ ਲਾਗ ਦੇ ਪਹਿਲਾ ਮਾਮਲਾ ਪਤਾ ਲੱਗਾ ਸੀ, ਸ਼ਨੀਵਾਰ ਨੂੰ ਉਥੇ ਬੀਅਰ ਮਹਾ-ਉਤਸਵ ਦਾ ਆਯੋਜਨ ਕੀਤਾ ਜਾਵੇਗਾ। ਸਥਾਨਕ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵੁਹਾਨ ਦੇ ਡੋਂਗਸ਼ਿਹੂ ਜ਼ਿਲੇ ਦੇ ਵਣਜ ਬਿਊਰੋ ਦੇ ਡਾਇਰੈਕਟਪ ਦਾਈ ਲਿਚੁਨ ਨੇ ਦੱਸਿਆ ਕਿ ਕੋਵਿਡ-19 ਦੇ ਮੱਦੇਨਜ਼ਰ ਲਾਗੂ ਲਾਕਡਾਊਨ ਨੂੰ 8 ਅਪ੍ਰੈਲ ਨੂੰ ਹਟਾਏ ਜਾਣ ਤੋਂ ਬਾਅਦ ਪਹਿਲੀ ਵਾਰ ਅਗਲੇ ਹਫਤੇ ਵੱਡੇ ਪੈਮਾਨੇ 'ਤੇ ਮਨੋਰੰਜਨ ਅਤੇ ਡ੍ਰਿੰਕ ਦਾ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ।

ਇਸ ਪ੍ਰੋਗਰਾਮ ਦਾ ਉਦੇਸ਼ ਰਾਤ ਵੇਲੇ ਸ਼ਹਿਰ ਦੀਆਂ ਆਰਥਿਕ ਗਤੀਵਿਧੀਆਂ ਨੂੰ ਵਧਾਉਣਾ ਹੈ। ਉਨ੍ਹਾਂ ਨੇ ਦੱਸਿਆ ਕਿ ਪ੍ਰੋਗਰਾਮ ਲਈ 29 ਥਾਂਵਾਂ ਦੀ ਚੋਣ ਕੀਤੀ ਗਈ ਹੈ ਜਿਸ ਵਿਚ ਇਕ ਕਰੋੜ ਤੋਂ ਜ਼ਿਆਦਾ ਲੋਕ ਸ਼ਹਿਰ ਦੇ ਮੁੱਖ ਵਪਾਰਕ ਅਤੇ ਸੈਰ-ਸਪਾਟੇ ਵਾਲੀਆਂ ਥਾਂਵਾਂ 'ਤੇ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਉਮੀਦ ਹੈ ਕਿ ਇਸ ਨਾਲ ਵੁਹਾਨ ਵਿਚ ਉਪਭੋਗਤਾਵਾਂ ਅਤੇ ਉੱਦਮਾਂ ਦੋਹਾਂ ਦਾ ਵਿਸ਼ਵਾਸ ਵੱਧੇਗਾ ਅਤੇ ਖਾਣ-ਪੀਣ, ਸੰਸਕ੍ਰਿਤੀ, ਸੈਰ-ਸਪਾਟੇ ਅਤੇ ਹੋਰ ਕਾਰੋਬਾਰੀ ਖੇਤਰ ਸੁਰਜੀਤ ਹੋਣਗੇ ਅਤੇ ਰਾਤ ਵੇਲੇ ਅਰਥ ਵਿਵਸਥਾ ਨੂੰ ਉਤਸ਼ਾਹਿਤ ਕਰਨ ਵਿਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਮਹਾਮਾਰੀ ਦੀ ਰੋਕਥਾਮ, ਮੈਡੀਕਲ ਸਪਲਾਈ ਅਤੇ ਪਰਿਵਹਨ ਦੀ ਵਿਵਸਥਾ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ।


Khushdeep Jassi

Content Editor

Related News