ਪੂਰਬੀ ਚੀਨ ''ਚ 2 ਅਮਰੀਕੀ ਵਿਅਕਤੀ ਲਏ ਗਏ ਹਿਰਾਸਤ ''ਚ

10/17/2019 1:26:34 PM

ਬੀਜਿੰਗ (ਭਾਸ਼ਾ)— ਪੂਰਬੀ ਚੀਨ ਵਿਚ ਅੰਗਰੇਜ਼ੀ ਸਿਖਾਉਣ ਵਾਲੀਆਂ ਕਲਾਸਾਂ ਚਲਾਉਣ ਵਾਲੇ 2 ਅਮਰੀਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਦੋਹਾਂ ਵਿਅਕਤੀਆਂ ਦੀ ਮਾਲਕ ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਝੂਠੇ ਦੋਸ਼ਾਂ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਇਦਾਹੋ ਆਧਾਰਿਤ ਕੰਪਨੀ 'ਚਾਈਨਾ ਹੋਰੀਜ਼ਨ' ਨੇ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ ਕਿ ਜੈਕਬ ਹਰਲਾਨ ਅਤੇ ਅਲੀਸਾ ਪੀਟਰਸਨ ਨੂੰ ਪਿਛਲੇ ਮਹੀਨੇ ਜਿਆਂਗਸੁ ਸੂਬੇ ਤੋਂ ਫੜਿਆ ਗਿਆ ਸੀ। ਉਨ੍ਹਾਂ ਦੋਹਾਂ 'ਤੇ ਗੈਰ ਕਾਨੂੰਨੀ ਤਰੀਕੇ ਨਾਲ ਲੋਕਾਂ ਨੂੰ ਸੀਮਾ ਪਾਰ ਭੇਜਣ ਦਾ ਦੋਸ਼ ਹੈ।

ਚੀਨ ਅਤੇ ਸੰਯੁਕਤ ਰਾਜ ਅਮਰੀਕਾ ਵਿਚ ਡਿਪਲੋਮੈਟਿਕ ਅਤੇ ਵਪਾਰਕ ਤਣਾਅ ਵਿਚ ਇਹ ਘਟਨਾਕ੍ਰਮ ਵਾਪਰਿਆ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਇਕ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਕਿਹਾ,''ਅਸੀਂ ਸੂਬਾਈ ਸਰਕਾਰ ਵੱਲੋਂ ਜਿਆਂਗਸੂ ਵਿਚ 2 ਅਮਰੀਕੀ ਨਾਗਰਿਕਾਂ ਨੂੰ ਹਿਰਾਸਤ ਵਿਚ ਲਏ ਜਾਣ ਅਤੇ ਉਨ੍ਹਾਂ 'ਤੇ ਲੱਗੇ ਦੋਸ਼ਾਂ ਤੋਂ ਜਾਣੂ ਹਾਂ। ਪ੍ਰਵਾਸੀ ਅਮਰੀਕੀਆਂ ਦੀ ਮਦਦ ਕਰਨਾ ਸਾਡੀ ਜ਼ਿੰਮੇਵਾਰੀ ਹੈ।'' ਅਲੀਸਾ ਪੀਟਰਸਨ ਚੀਨੀ ਸਕੂਲਾਂ ਵਿਚ ਅਮਰੀਕੀਆਂ ਨੂੰ ਅੰਗਰੇਜ਼ੀ ਪੜ੍ਹਾਉਣ ਦੀ ਵਿਵਸਥਾ ਕਰਨ ਵਾਲੀ ਸੰਸਥਾ ਚਾਈਨਾ ਹੋਰੀਜ਼ਨ ਦੀ ਸਹਿ ਨਿਰਦੇਸ਼ਕ ਹੈ।

Vandana

This news is Content Editor Vandana