ਚਿਲੀ ''ਚ ਬਲਾਤਕਾਰ ਖਿਲਾਫ ਔਰਤਾਂ ਗਾਣਾ ਗਾ ਕੇ ਕਰ ਰਹੀਆਂ ਵਿਰੋਧ-ਪ੍ਰਦਰਸ਼ਨ

12/06/2019 8:39:19 PM

ਸੈਂਟੀਆਗੋ - ਚਿਲੀ 'ਚ 6 ਹਫਤੇ ਤੋਂ ਜ਼ਿਆਦਾ ਸਮੇਂ ਤੋਂ ਦੇਸ਼-ਵਿਰੋਧੀ ਪ੍ਰਦਰਸ਼ਨ ਜਾਰੀ ਹਨ। ਪ੍ਰਦਰਸ਼ਨਕਾਰੀ ਔਰਤਾਂ ਨੇ ਰਾਜਧਾਨੀ ਦੇ ਸਟੇਡੀਅਮ 'ਚ ਔਰਤਾਂ ਦੇ ਨਾਲ ਹੋਣ ਵਾਲੇ ਅਪਰਾਧ ਅਤੇ ਯੌਨ ਹਿੰਸਾ ਦੇ ਵਿਰੋਧ 'ਚ ਵੀ ਪ੍ਰਦਰਸ਼ਨ ਕੀਤਾ। ਇਕ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਚੱਲ ਰਹੇ ਇਸ ਪ੍ਰਦਰਸ਼ਨ 'ਚ ਯੌਨ ਹਿੰਸਾ ਦੇ ਵਿਰੋਧ 'ਚ ਔਰਤਾਂ ਗਾਣਾ ਗਾ ਕੇ ਖਾਸ਼ ਅੰਦਾਜ਼ 'ਚ ਵੀ ਪ੍ਰਦਰਸ਼ਨ ਕਰ ਰਹੀਆਂ ਹਨ। ਔਰਤਾਂ ਦੇ ਇਸ ਪ੍ਰਦਰਸ਼ਨ ਨੇ ਦੁਨੀਆ ਭਰ 'ਚ ਲੋਕਾਂ ਦਾ ਧਿਆਨ ਖਿੱਚੀਆ ਹੈ।

ਬਲਾਤਕਾਰੀਆਂ ਖਿਲਾਫ ਔਰਤਾਂ ਦਾ ਗੀਤ ਵਾਇਰਲ
ਸੈਂਟੀਆਗੋ 'ਚ ਹਰ ਉਮਰ ਦੀਆਂ ਔਰਤਾਂ ਯੌਨ ਹਿੰਸਾ ਦਾ ਵਿਰੋਧ ਕਰਨ ਲਈ ਪਹੁੰਚੀਆਂ। ਕਾਲੇ ਕੱਪੜੇ 'ਚ ਪਹੁੰਚੀਆਂ ਔਰਤਾਂ ਸਕਾਰਫ ਪਾ ਕੇ ਬਲਾਇੰਡਫੋਲਡ ਹੋ ਕੇ ਪ੍ਰਦਰਸ਼ਨ ਕੀਤਾ। ਬੁੱਧਵਾਰ ਨੂੰ ਹੋਏ ਔਰਤਾਂ ਦੇ ਇਸ ਪ੍ਰਦਰਸ਼ਨ ਨੇ ਸੋਸ਼ਲ ਮੀਡੀਆ 'ਤੇ ਪੂਰੀ ਦੁਨੀਆ ਦਾ ਧਿਆਨ ਖਿੱਚਿਆ। ਔਰਤਾਂ ਨੇ ਇਸ ਪ੍ਰਦਰਸ਼ਨ ਦੌਰਾਨ ਜਿਹੜਾ ਗੀਤ ਗਾਇਆ ਉਹ ਇਸ ਤਰ੍ਹਾਂ ਸੀ, 'ਮੇਰੀ ਕੋਈ ਗਲਤੀ ਨਹੀਂ ਹੈ, ਨਾ ਹੀ ਮੈਂ ਕੱਪੜੇ ਪਾਏ ਸਨ, ਬਲਾਤਕਾਰੀ ਤੁਸੀਂ ਹੋ।' ਔਰਤਾਂ ਦਾ ਬਹੁਤ ਵੱਡਾ ਸਮੂਹ ਇਕੋਂ ਤਾਲ ਨਾਲ ਇਸ ਗੀਤ ਦੇ ਬੋਲ ਦੇ ਨਾਲ ਨੱਚਦੀਆਂ ਹੋਈਆਂ ਸੋਸ਼ਲ ਮੀਡੀਆ 'ਤੇ ਛਾ ਗਈਆਂ ਹਨ।



ਪ੍ਰਦਰਸ਼ਨਕਾਰੀ ਔਰਤਾਂ 'ਤੇ ਕੀਤਾ ਗਿਆ ਬਲ ਦਾ ਇਸਤੇਮਾਲ
ਔਰਤਾਂ ਦੇ ਨਾਲ ਹੋਣ ਵਾਲੇ ਅਪਰਾਧ ਖਿਲਾਫ ਅਜੇ ਤੱਕ ਕਈ ਦੇਸ਼ਾਂ 'ਚ ਇਸ ਤਰ੍ਹਾਂ ਦੇ ਪ੍ਰਦਰਸ਼ਨ ਕੀਤੇ ਜਾ ਚੁੱਕੇ ਹਨ। ਪੈਰਿਸ, ਬਾਰਸੀਲੋਨਾ, ਮੈਕਸੀਕੋ ਸਿਟੀ ਜਿਹੇ ਸ਼ਹਿਰਾਂ 'ਚ ਇਸ ਤਰ੍ਹਾਂ ਦੇ ਪ੍ਰਦਰਸ਼ਨ ਔਰਤਾਂ ਕਰ ਚੁੱਕੀਆਂ ਹਨ। ਸਭ ਤੋਂ ਪਹਿਲਾਂ ਚਿਲੀ 'ਚ ਇਸ ਤਰ੍ਹਾਂ ਦਾ ਪ੍ਰਦਰਸ਼ਨ ਸਮੁੰਦਰ ਕੰਢੇ ਵਸੇ ਸ਼ਹਿਰ ਵਾਲਪਾਰਾਇਸੋ 'ਚ ਹੋਇਆ ਸੀ। ਪ੍ਰਦਰਸ਼ਨਕਾਰੀ ਔਰਤਾਂ ਖਿਲਾਫ ਪੁਲਸ ਬਲ ਇਸਤੇਮਾਲ ਤੋਂ ਬਾਅਦ ਅੰਦੋਲਨ ਤੇਜ਼ ਹੋਇਆ ਅਤੇ ਦੇਸ਼ ਦੀ ਰਾਜਧਾਨੀ 'ਚ ਬਹੁਤ ਵੱਡੇ ਪੈਮਾਨੇ 'ਤੇ ਪ੍ਰਦਰਸ਼ਨ ਹੋਇਆ, ਜਿਸ ਦੀ ਚਰਚਾ ਹੁਣ ਪੂਰੀ ਦੁਨੀਆ 'ਚ ਹੋ ਰਹੀ ਹੈ।



ਮੈਟਰੋ ਕਿਰਾਏ 'ਚ ਵਾਧੇ ਕਾਰਨ ਸ਼ੁਰੂ ਹੋਇਆ ਸੀ ਪ੍ਰਦਰਸ਼ਨ
ਅਕਤੂਬਰ 'ਚ ਪ੍ਰਦਰਸ਼ਨ ਦੀ ਸ਼ੁਰੂਆਤ ਮੈਟਰੋ ਕਿਰਾਏ 'ਚ ਹੋਏ ਵਾਧੇ ਦੇ ਨਾਲ ਹੋਈ ਸੀ ਅਤੇ ਉਸ ਤੋਂ ਬਾਅਦ ਦੇਸ਼ 'ਚ ਅਸਮਾਨਤਾ ਅਤੇ ਆਰਥਿਕ ਖੇਤਰ 'ਚ ਵਿਆਪਤ ਗੈਰ-ਬਰਾਬਰੀ ਖਿਲਾਫ ਪੂਰੇ ਦੇਸ਼ 'ਚ ਪ੍ਰਦਰਸ਼ਨ ਸ਼ੁਰੂ ਹੋ ਗਏ। ਚਿਲੀ 'ਚ ਵੱਡੇ ਪੈਮਾਨੇ 'ਤੇ ਸਮਾਜ ਦੇ ਸਾਰੇ ਵਰਗਾਂ ਦੇ ਲੋਕ ਪ੍ਰਦਰਸ਼ਨ ਸਮਾਜਿਕ ਆਰਥਿਕ ਸਮਾਨਤਾ ਦੀ ਮੰਗ ਪ੍ਰਦਰਸ਼ਨ ਕਰ ਰਹੇ ਹਨ। ਪ੍ਰਦਰਸ਼ਨਕਾਰੀ ਦੇਸ਼ 'ਤੇ 30 ਸਾਲ ਤੋਂ ਸ਼ਾਸਨ ਕਰ ਰਹੇ ਅਗੁਸਤੋ ਪਿਨਾਸ਼ੇਟ ਦੇ ਰਾਜ ਦੇ ਅੰਤ ਦੀ ਮੰਗ ਕਰ ਰਹੇ ਹਨ। ਲਾਤਿਨ ਅਮਰੀਕਾ ਅਤੇ ਕੈਰੇਬੀਆਈ ਦੇਸ਼ਾਂ 'ਚ ਯੂ. ਐੱਨ. ਡਾਟਾ ਮੁਤਾਬਕ 3,500 ਤੋਂ ਜ਼ਿਆਦਾ ਔਰਤਾਂ ਦੀ ਜ਼ੈਂਡਰ ਆਧਾਰਿਤ ਹਿੰਸਾ 'ਚ ਮੌਤ ਹੋ ਚੁੱਕੀ ਹੈ।

Khushdeep Jassi

This news is Content Editor Khushdeep Jassi