ਚਿਲੀ ''ਚ ਲੱਗੇ ਭੂਚਾਲ ਦੇ ਤੇਜ਼ ਝਟਕੇ

07/17/2020 4:45:56 PM

ਮਾਸਕੋ (ਵਾਰਤਾ) : ਚਿਲੀ ਵਿਚ ਸ਼ੁੱਕਰਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਪਰ ਇਸ ਦੌਰਾਨ ਜਾਨਮਾਲ ਦੇ ਨੁਕਸਾਨ ਦੀ ਕੋਈ ਰਿਪੋਟਰ ਨਹੀਂ ਹੈ। ਅਮਰੀਕੀ ਭੂ ਵਿਗਿਆਨਕ ਸਰਵੇਖਣ (ਯੂ.ਐਸ.ਜੀ.ਐਸ) ਨੇ ਇਹ ਜਾਣਕਾਰੀ ਦਿੱਤੀ ਹੈ।

ਯੂ.ਐਸ.ਜੀ.ਐਸ. ਨੇ ਦੱਸਿਆ ਕਿ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.9 ਮਾਪੀ ਗਈ ਹੈ। ਭੂਚਾਲ ਦਾ ਕੇਂਦਰ ਬੰਦਰਗਾਹ ਸ਼ਹਿਰ ਇਕਵਿਕ ਤੋਂ ਦੱਖਣੀ ਪੂਰਬ ਵਿਚ 2.7 ਕਿਲੋਮੀਟਰ ਦੂਰ, ਸਤਿਹ ਤੋਂ 73.8 ਕਿਲੋਮੀਟਰ ਡੂੰਘਾਈ ਵਿਚ ਸਥਿਤ ਸੀ। ਭੂਚਾਲ ਨਾਲ ਕਿਸੇ ਵੀ ਤਰ੍ਹਾਂ ਦੇ ਜਾਨਮਾਲ ਦੇ ਨੁਕਸਾਨ ਦੀ ਰਿਪੋਟਰ ਨਹੀਂ ਹੈ ਅਤੇ ਸੁਨਾਮੀ ਦੀ ਚਿਤਾਵਨੀ ਵੀ ਜਾਰੀ ਨਹੀਂ ਕੀਤੀ ਗਈ।

cherry

This news is Content Editor cherry