ਚਿਲੀ ''ਚ ਹਿੰਸਕ ਹੋਇਆ ਪ੍ਰਦਰਸ਼ਨ, 41 ਸਬਵੇਅ ਹੋਏ ਨਸ਼ਟ

10/20/2019 10:23:07 AM

ਸੈਂਟੀਯਾਗੋ (ਬਿਊਰੋ)— ਚਿਲੀ ਵਿਚ ਸ਼ੁੱਕਰਵਾਰ ਨੂੰ ਮੈਟਰੋ ਕਿਰਾਏ ਦੇ ਵਾਧੇ ਦੇ ਵਿਰੋਧ ਵਿਚ ਹਿੰਸਕ ਪ੍ਰਦਰਸ਼ਨ ਹੋਏ। ਇਨ੍ਹਾਂ ਪ੍ਰਦਰਸ਼ਨਾਂ ਵਿਚ 41 ਸਬਵੇਅ (subway) ਨਸ਼ਟ ਹੋ ਗਏ ਜਦਕਿ 308 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਦੀ ਜਾਣਕਾਰੀ ਚਿਲੀ ਦੇ ਰੱਖਿਆ ਮੰਤਰੀ ਨੇ ਦਿੱਤੀ। ਬੀਤੇ ਦਿਨ ਚਿਲੀ ਦੇ ਰਾਸ਼ਟਰਪਤੀ ਨੇ ਸੈਂਟੀਯਾਗੋ ਵਿਚ ਐਮਰਜੈਂਸੀ ਦਾ ਐਲਾਨ ਕੀਤਾ ਸੀ। ਇਸ ਮਗਰੋਂ ਦੇਸ਼ ਦੀ ਸੁਰੱਖਿਆ ਫੌਜ ਨੂੰ ਸੌਂਪ ਦਿੱਤੀ ਹੈ। 

ਇਸ ਦੇ ਇਲਾਵਾ ਉਨ੍ਹਾਂ ਨੇ ਐਮਰਜੈਂਸੀ ਕਾਨੂੰਨਾਂ ਦੀ ਵਿਵਸਥਾ ਮੁਤਾਬਕ ਮੇਜਰ ਜਨਰਲ ਜੇਵੀਅਰ ਇਟੁਰਿਆਨਾ ਡੇਲ ਕੈਂਪੋ ਨੂੰ ਰਾਸ਼ਟਰੀ ਸੁਰੱਖਿਆ ਦਾ ਪ੍ਰਮੱਖ ਨਿਯੁਕਤ ਕੀਤਾ ਹੈ। ਇਹ ਕਦਮ ਮੈਟਰੋ ਦੇ ਕਿਰਾਏ ਵਿਚ ਵਾਧੇ ਦੇ ਬਾਅਦ ਚੁੱਕਿਆ ਗਿਆ ਹੈ। ਸ਼ੁੱਕਰਵਾਰ ਨੂੰ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਸ਼ਹਿਰ ਵਿਚ ਹੋਈ ਹਿੰਸਾ ਵਿਚ ਕਈ ਸਟੇਸ਼ਨ ਅਤੇ ਮੈਟਰੋ ਸੇਵਾ ਬੰਦ ਕਰ ਦਿੱਤੀਆਂ ਗਈਆਂ। 

ਰਾਸ਼ਟਰਪਤੀ ਨੇ ਦੇਸ਼ ਵਿਚ ਅਵਿਵਸਥਾ ਫੈਲਾਉਣ ਲਈ ਪ੍ਰਦਰਸ਼ਨਕਾਰੀਆਂ ਦੀ ਨਿੰਦਾ ਕੀਤੀ ਹੈ। ਇਕ ਰੇਡੀਓ ਨੂੰ ਦਿੱਤੇ ਆਪਣੇ ਇੰਟਰਵਿਊ ਵਿਚ ਉਨ੍ਹਾਂ ਨੇ ਕਿਹਾ ਕਿ ਸਾਰੀਆਂ ਚੀਜ਼ਾਂ ਨੂੰ ਨੁਕਸਾਨ ਪਹੁੰਚਾਉਣ ਦਾ ਤਰੀਕਾ ਕੋਈ ਵਿਰੋਧ ਨਹੀਂ ਕਹਾਏਗਾ ਸਗੋਂ ਇਹ ਅਪਰਾਧ ਦੀ ਸ਼੍ਰੇਣੀ ਵਿਚ ਸ਼ਾਮਲ ਹੁੰਦਾ ਹੈ।

Vandana

This news is Content Editor Vandana