ਬਚਪਨ ''ਚ ਹੋਏ ਸ਼ੋਸ਼ਣ ਦਾ ਜਵਾਨੀ ''ਚ ਸਮਾਜਿਕ ਰਿਸ਼ਤਿਆਂ ''ਤੇ ਪੈ ਸਕਦੈ ਅਸਰ

01/18/2018 1:57:29 AM

ਵਾਸ਼ਿੰਗਟਨ— ਜਿਨ੍ਹਾਂ ਬੱਚਿਆਂ ਨੂੰ ਜ਼ਿੰਦਗੀ ਦੀ ਸ਼ੁਰੂਆਤ ਵਿਚ ਹੀ ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਜਿਨ੍ਹਾਂ ਦੀ ਜ਼ਿੰਦਗੀ ਅਣਦੇਖੀ ਕੀਤੀ ਜਾਂਦੀ ਹੈ, ਉਨ੍ਹਾਂ ਨੂੰ ਜਵਾਨੀ ਵਿਚ ਸਮਾਜਿਕ ਰਿਸ਼ਤਿਆਂ ਅਤੇ ਅਕਾਦਮਿਕ ਖੇਤਰ ਵਿਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਦਾ ਵੱਧ ਖਦਸ਼ਾ ਹੁੰਦਾ ਹੈ। ਖੋਜਕਾਰਾਂ ਨੇ ਦੇਖਿਆ ਕਿ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਚੰਗੀ ਤਰ੍ਹਾਂ ਵਰਤਾਓ ਨਾ ਹੋਣ ਦਾ ਉਨ੍ਹਾਂ 'ਤੇ ਨਾਂਹਪੱਖੀ ਪ੍ਰਭਾਵ ਪੈ ਸਕਦਾ ਹੈ, ਜਿਸਦਾ ਅਸਰ ਬਾਅਦ ਵਿਚ ਲਗਭਗ ਤਿੰਨ ਦਹਾਕਿਆਂ ਤੱਕ ਵੀ ਦੇਖਿਆ ਜਾ ਸਕਦਾ ਹੈ।
ਅਮਰੀਕਾ ਵਿਚ ਯੂਟਾ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਲੀ ਰਾਬੀ ਨੇ ਕਿਹਾ ਕਿ ਇਹ ਕੋਈ ਇਤਰਾਜ਼ਯੋਗ ਬਿਆਨ ਨਹੀਂ ਹੈ ਕਿ ਸ਼ੋਸ਼ਣ ਅਤੇ ਦੁਰਵਰਤਾਓ ਦੇ ਹਾਨੀਕਾਰਕ ਨਤੀਜੇ ਹੋ ਸਕਦੇ ਹਨ। ਇਹ ਅਧਿਐਨ ਦਿਖਾਉਂਦਾ ਹੈ ਕਿ ਇਸਦੇ ਮਾੜੇ ਪ੍ਰਭਾਵ ਲੰਮੇ ਸਮੇਂ ਤੱਕ ਚਲਦੇ ਹਨ ਅਤੇ ਸਮੇਂ ਦੇ ਨਾਲ ਇਹ ਘੱਟ ਨਹੀਂ ਹੁੰਦੇ। ਇਹ ਬਚਪਨ ਤੋਂ ਲੈ ਕੇ ਜਵਾਨੀ ਤੱਕ ਰਹਿੰਦੇ ਹਨ।