ਬਰੈਂਪਟਨ ਵਿਖੇ ਇਕ ਘਰ ''ਚ ਹੋਏ ਧਮਾਕੇ ''ਚ ਬੱਚਾ ਗੰਭੀਰ ਜ਼ਖਮੀ

08/15/2019 4:07:59 PM

ਬਰੈਂਪਟਨ (ਏਜੰਸੀ)- ਬਰੈਂਪਟਨ ਦੇ ਇਕ ਮਕਾਨ ਵਿਚ ਹੋਏ ਧਮਾਕੇ ਕਾਰਨ ਪੰਜ ਸਾਲ ਦਾ ਬੱਚਾ ਬੁਰੀ ਤਰਾਂ ਝੁਲਸ ਗਿਆ, ਜਦੋਂ ਕਿ ਤਿੰਨ ਹੋਰ ਮਾਮੂਲੀ ਤੌਰ 'ਤੇ ਜ਼ਖ਼ਮੀ ਹੋ ਗਏ। ਇਹ ਧਮਾਕਾ ਮੰਗਲਵਾਰ ਬਾਅਦ ਦੁਪਹਿਰ ਹੰਬਰਵੈਸਟ ਪਾਰਕਵੇਅ ਅਤੇ ਕੌਟਰੈਲ ਬੁਲੇਵਾਰਡ ਨੇੜੇ ਹਰਡਵਿਕ ਸਟ੍ਰੀਟ ਦੇ ਇਕ ਮਕਾਨ 'ਚ ਹੋਇਆ। ਪੀਲ ਪੈਰਾਮੈਡਿਕਸ ਵੱਲੋਂ ਪੰਜ ਸਾਲ ਦੇ ਬੱਚੇ ਸਣੇ ਚਾਰ ਜਣਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਦੋਂ ਕਿ ਧਮਾਕੇ ਵਾਲੇ ਮਕਾਨ ਦੇ ਗੁਆਂਢੀਆਂ ਨੂੰ ਵੀ ਅਹਿਤਿਆਤੀ ਤੌਰ 'ਤੇ ਹਸਪਤਾਲ ਲਿਆਂਦਾ ਗਿਆ। ਮਕਾਨ ਦੀਆਂ ਤਸਵੀਰਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਧਮਾਕਾ ਕਿੰਨਾ ਜ਼ਬਰਦਸਤ ਸੀ, ਜਿਸ ਮਗਰੋਂ ਮਕਾਨ ਦੇ ਪਿਛਲੇ ਹਿੱਸੇ ਵਿਚ ਮਲਬਾ ਖਿੰਡ ਗਿਆ। ਧਮਾਕੇ ਦੇ ਕਾਰਨਾਂ ਬਾਰੇ ਫ਼ਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਅਤੇ ਫ਼ਾਇਰ ਬ੍ਰਿਗੇਡ ਦੇ ਅਧਿਕਾਰੀਆਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Sunny Mehra

Content Editor

Related News