14 ਸਾਲ ਦੀ ਬੱਚੀ ਨੂੰ ਨਹੀਂ ਲੱਗਾ ਪ੍ਰੈਗਨੈਂਸੀ ਦਾ ਪਤਾ, ਕਾਰ ''ਚ ਦਿੱਤਾ ਬੱਚੇ ਨੂੰ ਜਨਮ

06/23/2020 12:44:12 AM

ਕੁਆਲਾਲੰਪੁਰ: ਮਲੇਸ਼ੀਆ 'ਚ ਵੀ ਬਾਲ ਵਿਆਹ ਦਾ ਰਿਵਾਜ਼ ਇਕ ਵੱਡੀ ਸਮੱਸਿਆ ਬਣਿਆ ਹੋਇਆ ਹੈ। ਇਥੇ ਰਹਿਣ ਵਾਲੀਆਂ ਕਈ ਕਬੀਲੇ ਅਜੇ ਵੀ ਘੱਟ ਉਮਰ ਵਿਚ ਹੀ ਬੱਚਿਆਂ ਦਾ ਵਿਆਹ ਕਰ ਦੇਣ ਵਿਚ ਵਿਸ਼ਵਾਸ ਰੱਖਦੀਆਂ ਹਨ ਤੇ ਸਰਕਾਰ ਦੇ ਕਾਨੂੰਨ ਬਣਾਉਣ ਦੇ ਬਾਵਜੂਦ ਵੀ ਅਜਿਹਾ ਲਗਾਤਾਰ ਜਾਰੀ ਹੈ। ਮਲੇਸ਼ੀਆ ਦੇ ਸਰਵਾਕ ਸ਼ਹਿਰ ਵਿਚ ਰਹਿਣ ਵਾਲੀ 12 ਸਾਲ ਦੀ ਇਕ ਲੜਕੀ ਦਾ ਜ਼ਬਰਦਸਤੀ ਵਿਆਹ ਕਰਵਾ ਦਿੱਤਾ ਗਿਆ ਤੇ ਇਸ ਹੀ ਸਾਲ ਦੇ ਵਿਚਾਲੇ ਉਹ ਗਰਭਵਤੀ ਹੋ ਗਈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਬੱਚੀ ਨੂੰ ਲੇਬਰ ਪੇਨ ਹੋਣ ਤੱਕ ਗਰਭਧਾਰਣ ਦੀ ਜਾਣਕਾਰੀ ਹੀ ਨਹੀਂ ਸੀ।

ਡੇਲ ਸਟਾਰ ਵਿਚ ਛਪੀ ਇਕ ਖਬਰ ਮੁਤਾਬਕ ਇਸ ਲੜਕੀ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਉਹ ਗਰਭਵਤੀ ਹੈ ਤੇ ਉਸ ਦੇ ਪੇਟ ਵਿਚ ਹੋ ਰਿਹਾ ਦਰਦ ਅਸਲ ਵਿਚ ਲੇਬਰ ਪੇਨ ਹੈ। ਬੀਤੇ ਦਿਨੀਂ ਜਦੋਂ ਇਹ ਲੜਕੀ ਬਾਥਰੂਮ ਗਈ ਤਾਂ ਉਸ ਨੂੰ ਜ਼ੋਰ ਦਾ ਦਰਦ ਹੋਣ ਲੱਗੀ, ਉਸ ਨੇ ਇਹ ਗੱਲ ਆਪਣੀ ਨਾਨੀ ਨੂੰ ਦੱਸੀ ਤਾਂ ਉਨ੍ਹਾਂ ਨੂੰ ਉਸ ਦੇ ਗਰਭਵਤੀ ਹੋਣ ਦਾ ਸ਼ੱਕ ਹੋਇਆ। ਹਾਲਾਂਕਿ ਉਸ ਦੀ ਨਾਨੀ ਤੇ ਹੋਰ ਪਰਿਵਾਰ ਵਾਲੇ ਜਦੋਂ ਤੱਕ ਉਸ ਨੂੰ ਲੈ ਕੇ ਹਸਪਤਾਲ ਪਹੁੰਚੇ, ਕਾਰ ਵਿਚ ਹੀ ਉਸ ਦੇ ਬੱਚੇ ਦਾ ਜਨਮ ਹੋ ਚੁੱਕਾ ਸੀ। ਰਿਪੋਰਟ ਮੁਤਾਬਕ ਬੱਚਾ ਤੇ ਉਹ ਲੜਕੀ ਦੋਵੇਂ ਸਿਹਤਮੰਦ ਹਨ ਪਰ ਡਾਕਟਰਾਂ ਨੂੰ ਬਹੁਤ ਹੈਰਾਨੀ ਹੋ ਰਹੀ ਹੈ ਕਿ ਆਖਿਰ ਲੜਕੀ ਨੂੰ ਇਸ ਦੇ ਬਾਰੇ ਪਤਾ ਕਿਵੇਂ ਨਹੀਂ ਲੱਗਿਆ।

12 ਸਾਲ ਦੀ ਉਮਰ ਵਿਚ ਹੋਇਆ ਸੀ ਵਿਆਹ
ਰਿਪੋਰਟ ਮੁਤਾਬਕ ਲੜਕੀ ਮਲੇਸ਼ੀਆ ਦੇ ਪੇਨਨ ਕਬੀਲੇ ਨਾਲ ਸਬੰਧਿਤ ਹੈ ਤੇ ਇਹ ਲੋਕ ਲੜਕੀਆਂ ਦਾ ਛੋਟੀ ਉਮਰ ਵਿਚ ਵਿਆਹ ਕਰ ਦਿੰਦੇ ਹਨ। ਇਸ ਲੜਕੀ ਦੀ ਕਹਾਣੀ ਕੁਝ ਅਜਿਹੀ ਹੀ ਹੈ। ਇਸ ਦਾ ਵਿਆਹ 12 ਸਾਲ ਦੀ ਉਮਰ ਵਿਚ ਇਕ 14 ਸਾਲ ਦੇ ਲੜਕੇ ਨਾਲ ਹੋਇਆ ਸੀ। ਹੁਣ ਲੜਕੀ ਦੀ ਉਮਰ 14 ਸਾਲ ਤੇ ਲੜਕੇ ਦੀ ਉਮਰ 16 ਸਾਲ ਹੈ। ਪੇਨਨ ਕਬੀਲੇ ਦੇ ਲੋਕਾਂ ਦਾ ਮੰਨਣਾ ਹੈ ਕਿ ਵਿਆਹ ਪਰਮਾਤਮਾ ਦੀ ਮਰਜ਼ੀ ਹੈ ਤੇ ਇਸ ਦਾ ਉਮਰ ਨਾਲ ਕੋਈ ਲੈਣ-ਦੇਣ ਨਹੀਂ ਹੈ। ਜਦੋਂ ਵੀ ਕੋਈ ਰਿਸ਼ਤਾ ਲੈ ਕੇ ਆਉਂਦਾ ਹੈ ਤਾਂ ਪਰਮਾਤਮਾ ਦੀ ਮਰਜ਼ੀ ਮੰਨ ਕੇ ਆਮ ਕਰਕੇ ਲੜਕੀਆਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ।

Baljit Singh

This news is Content Editor Baljit Singh