ਚਿਕਨ ਦੇ ਸ਼ੌਕੀਨਾ ਲਈ ਬੁਰੀ ਖਬਰ, ਵੱਧ ਸਕਦਾ ਕੈਂਸਰ ਦਾ ਖਤਰਾ

09/12/2019 8:33:02 PM

ਲੰਡਨ, (ਕ.)- ਚਿਕਨ ਦੇ ਸੇਵਨ ਨਾਲ ਕੈਂਸਰ ਦਾ ਖਤਰਾ ਵੱਧ ਸਕਦਾ ਹੈ। ਇਕ ਹਾਲੀਆ ਖੋਜ 'ਚ ਚਿਕਨ ਦੇ ਸੇਵਨ ਤੇ ਕੈਂਸਰ ਦੇ ਖਤਰੇ 'ਚ ਸਬੰਧ ਪਾਇਆ ਗਿਆ ਹੈ। ਹਰ ਸਾਲ ਬ੍ਰਿਟੇਨ ਵਾਸੀ 1.3 ਖਰਬ ਚਿਕਨ ਦਾ ਸੇਵਨ ਕਰਦੇ ਹਨ। ਹੁਣ ਤੱਕ ਲਾਲ ਮਾਸ ਨੂੰ ਸਿਹਤ ਲਈ ਬੁਰਾ ਮੰਨਿਆ ਜਾਂਦਾ ਰਿਹਾ ਹੈ ਅਤੇ ਚਿਕਨ ਨੂੰ ਚੰਗਾ ਬਦਲ ਮੰਨਿਆ ਜਾਂਦਾ ਰਿਹਾ ਹੈ।
ਆਕਫੋਰਡ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਖੋਜ ਦੌਰਾਨ ਪਾਇਆ ਕਿ ਚਿਕਨ ਦਾ ਸੇਵਨ ਕਰਨ ਨਾਲ ਕਈ ਤਰ੍ਹਾਂ ਦੇ ਬਲੱਡ ਕੈਂਸਰ ਦਾ ਖਤਰਾ ਵੱਧ ਰਿਹਾ ਹੈ। ਖੋਜ 'ਚ ਇਹ ਵੀ ਪਾਇਆ ਗਿਆ ਕਿ ਜ਼ਿਆਦਾ ਚਿਕਨ ਦਾ ਸੇਵਨ ਕਰਨ ਨਾਲ ਮਰਦਾਂ 'ਚ ਪ੍ਰੋਸਟੈਟ ਕੈਂਸਰ ਦਾ ਖਤਰਾ ਵੱਧ ਰਿਹਾ ਹੈ। ਖੋਜਕਾਰਾਂ ਨੇ 4,75,000 ਦਰਮਿਆਨੀ ਉਮਰ ਵਾਲੇ ਬ੍ਰਿਟੇਨ ਵਾਸੀਆਂ 'ਤੇ ਇਹ ਖੋਜ ਕੀਤੀ।

Bharat Thapa

This news is Content Editor Bharat Thapa