ਚੈਲਸੀਆ ਮੈਨਿੰਗ ਨੂੰ ਕੈਨੇਡਾ ''ਚ ਨਹੀਂ ਹੋਣ ਦਿੱਤਾ ਗਿਆ ਦਾਖਲ

09/27/2017 7:10:24 AM

ਔਟਵਾ— ਅਮਰੀਕੀ ਫੌਜ ਦੀ ਸਾਬਕਾ ਖੁਫੀਆ ਵਿਸ਼ਲੇਸ਼ਕ ਚੈਲਸੀਆ ਮੈਨਿੰਗ ਨੂੰ ਯੂ. ਐਸ. ਜਾਸੂਸ ਐਕਟ ਦੀ ਉਲੰਘਣਾ ਤੇ ਅਪਰਾਧਿਕ ਕਾਰਨ ਕੈਨੇਡਾ 'ਚ ਦਾਖਲ ਹੋਣ ਨਹੀਂ ਦਿੱਤਾ ਗਿਆ। ਕੈਨੇਡੀਅਨ ਇੰਮੀਗ੍ਰੇਸ਼ਨ ਅਧਿਕਾਰੀਆਂ ਨੇ ਦਲੀਲ ਦਿੱਤੀ ਹੈ ਕਿ ਕੈਨੇਡੀਅਨ ਕਾਨੂੰਨ ਤਹਿਤ ਉਸ ਨੂੰ ਕੈਨੇਡਾ 'ਚ ਦਾਖਲਾ ਨਹੀਂ ਦਿੱਤਾ ਜਾ ਸਕਦਾ। ਚੈਲਸੀਆ ਨੇ ਇਸ ਬਾਰੇ ਟਵੀਟਰ 'ਤੇ ਜਾਣਕਾਰੀ ਦਿੱਤੀ ਹੈ ਕਿ ਉਹ ਛੁੱਟੀਆਂ ਮਣਾਉਣ ਦੀ ਯੋਜਨਾ ਤਹਿਤ ਵੀਰਵਾਰ ਉਹ ਸ਼ਾਮ ਵੇਲੇ ਲਾਕੋਲੇ, ਕਿਊਬਿਕ 'ਚ ਕੈਨੇਡਾ ਦੀ ਸਰਹੱਦ 'ਤੇ ਪੁੱਜੀ ਸੀ ਪਰ ਉਸ ਨੂੰ ਕੈਨੇਡਾ ਅਮਰੀਕਾ ਦੇ ਬੋਰਡਰ ਵਿਚਕਾਰ ਹੀ ਰੋਕ ਲਿਆ ਗਿਆ ਕਿਉਂਕਿ ਉਸ ਨੂੰ ਵਿਕੀਲੀਕਸ ਨੂੰ ਸੂਚਨਾ ਦੇਣ ਦੇ ਲਈ ਜਾਸੂਸੀ ਦਾ ਦੋਸ਼ੀ ਪਾਇਆ ਗਿਆ ਸੀ ਅਤੇ ਉਸ ਨੂੰ ਰਿਪੋਰਟ ਸੌਂਪਣ ਤੋਂ ਪਹਿਲਾਂ ਹਿਰਾਸਤ 'ਚ ਹੀ ਰੱਖਿਆ ਗਿਆ ਸੀ। 
ਚੈਲਸੀਆ ਨੇ ਟਵੀਟ 'ਤੇ ਕੈਨੇਡੀਅਨ ਰਿਪੋਰਟ ਦੀ ਕਾਪੀ ਵੀ ਪੋਸਟ ਕੀਤੀ ਹੈ ਤੇ ਕਿਹਾ ਗੰਭੀਰ ਅਪਰਾਧ ਦੇ ਆਧਾਰ 'ਤੇ ਇਹ ਨਾ ਮੰਨਣਯੋਗ ਸੀ। ਚੈਲਸੀਆ ਨੇ ਕਿਹਾ ਮੈਂ ਸਮਝਦੀ ਹਾਂ ਕਿ ਕੈਨੇਡਾ ਨੇ ਹਮੇਸ਼ਾ ਲਈ ਮੇਰੇ 'ਤੇ ਪਾਬੰਦੀ ਲਾਈ ਹੈ। ਦੱਸ ਦੇਈਏ ਕਿ 2010 'ਚ ਮੈਨਿੰਗ ਨੇ ਵੱਡੀ ਗਿਣਤੀ 'ਚ ਅਮਰੀਕੀ ਫੌਜ ਅਤੇ ਕੂਟਨੀਤਕ ਦਸਤਾਵੇਜ਼ਾਂ ਨੂੰ ਵਿਕੀਲੀਕਸ ਨੂੰ ਸੌਂਪਿਆ ਸੀ। ਇਸ ਨਾਲ ਦੇਸ਼ ਦੀਆਂ ਕਈ ਖੂਫੀਆ ਜਾਣਕਾਰੀ ਵਿਕੀਲੀਕਸ ਹੱਥ ਲੱਗ ਗਈਆਂ ਸਨ। ਤਿੰਨ ਸਾਲ ਅਮਰੀਕੀ ਸਰਕਾਰ ਨੇ ਇਸ ਦੀ ਜਾਂਚ ਕੀਤੀ। 2013 'ਚ ਮੈਨਿੰਗ ਨੂੰ ਲਗਭਗ 20 ਮਾਮਲਿਆਂ 'ਚ ਦੋਸ਼ੀ ਠਹਿਰਾਇਆ ਗਿਆ, ਜਿਸ 'ਚ 6 ਮਾਮਲੇ ਜਾਸੂਸੀ ਦੇ ਐਕਟ ਦੀ ਉਲੰਘਣਾ ਦੇ ਸਨ। ਉਸ ਨੂੰ 35 ਸਾਲਾਂ ਦੀ ਸਜ਼ਾ ਸੁਣਾਈ ਗਈ। ਪਰ ਉਸ ਵੇਲੇ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੇ ਕਾਰਜਕਾਲ ਦੇ ਆਖਰੀ ਦਿਨਾਂ ਉਸ ਦੀ ਸਜ਼ਾ ਨੂੰ ਘਟਾ ਦਿੱਤਾ ਤੇ ਇਸ ਸਾਲ ਦੇ ਸ਼ੁਰੂ 'ਚ ਉਸ ਨੂੰ ਰਿਹਾਹ ਕਰ ਦਿੱਤਾ ਗਿਆ ਸੀ। ਇਸ ਮਹੀਨੇ ਦੇ ਸ਼ੁਰੂ 'ਚ ਮੈਨਿੰਗ ਨੂੰ ਕੈਨੇਡੀ ਸਕੂਲ ਦੇ ਇੰਸਟੀਚਿਊਟਸ ਆਫ ਪੋਲਿਟੀਕਲਸ ਆਫ ਹਾਰਵਰਡ ਯੂਨੀਵਰਸਿਟੀ ਵੱਲੋਂ ਵੀਜ਼ਟਿੰਗ ਫੈਲੋ ਵਜੋਂ ਸੱਦਾ ਦਿੱਤਾ ਗਿਆ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ ਸੀਆਈਏ ਦੇ ਨਿਰਦੇਸ਼ਕ ਮਾਈਕ ਪੋਂਪੀਓ ਨੇ ਮੈਨਿੰਗ ਨੂੰ ਇਕ ਅਮਰੀਕੀ ਦੇਸ਼ ਧਰੋਹੀ ਘੋਸ਼ਿਤ ਕੀਤਾ ਸੀ।


Related News