ਨਾਰਾਜ਼ ਪਤਨੀ ਨੂੰ ਮਨਾਉਣ ਲਈ ਪਤੀ ਨੇ ਬਣਾਇਆ 'ਝੂਠਾ ਤੇ ਧੋਖੇਬਾਜ਼ ਹਾਂ' ਦਾ ਟੈਟੂ

01/07/2019 3:39:23 PM

ਲੰਡਨ, (ਏਜੰਸੀ)— ਪਤੀ-ਪਤਨੀ ਦੇ ਰਿਸ਼ਤੇ 'ਚ ਜੇਕਰ ਧੋਖੇ ਦੀ ਦਰਾੜ ਪੈ ਜਾਵੇ ਤਾਂ ਨਾਰਾਜ਼ ਜੀਵਨ ਸਾਥੀ ਨੂੰ ਮਨਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਇਕ ਧੋਖੇਬਾਜ਼ ਪਤੀ ਨੇ ਆਪਣੀ ਪਤਨੀ ਨੂੰ ਮਨਾਉਣ ਲਈ ਕੁਝ ਅਜਿਹਾ ਕੀਤਾ ਕਿ ਉਹ ਸੋਸ਼ਲ ਮੀਡੀਆ 'ਤੇ ਛਾ ਗਿਆ। ਅਸਲ 'ਚ ਜਾਸ ਟੈਰੇਸ ਨਾਮ ਦੇ ਇਸ ਵਿਅਕਤੀ ਨੇ ਆਪਣੀ ਪਤਨੀ ਨੂੰ ਧੋਖਾ ਦਿੱਤਾ ਸੀ, ਜਿਸ ਕਾਰਨ ਉਹ ਉਸ ਤੋਂ ਦੂਰ ਹੋ ਗਈ। ਪਤਨੀ ਨੂੰ ਫਿਰ ਤੋਂ ਪਾਉਣ ਲਈ ਇਸ ਵਿਅਕਤੀ ਨੇ ਆਪਣੀ ਗਲਤੀ ਮੰਨੀ ਅਤੇ ਇਕ ਟੈਟੂ ਬਣਵਾ ਲਿਆ, ਜਿਸ 'ਚ ਉਸ ਨੇ ਖੁਦ ਨੂੰ ਧੋਖੇਬਾਜ਼ ਅਤੇ ਹੋਰ ਔਰਤਾਂ ਕੋਲ ਜਾਣ ਵਾਲਾ ਵਿਅਕਤੀ ਦੱਸਿਆ।

PunjabKesari

ਜਾਸ ਦੇ ਟੈਟੂ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਟੈਟੂ ਆਰਟਿਸਟ ਨੇ ਸਾਂਝੀ ਕੀਤੀ। ਹਾਲਾਂਕਿ ਦੋ ਸ਼ਬਦਾਂ 'ਚ ਸਪੈਲਿੰਗ ਦੀ ਗਲਤੀ ਲਈ ਆਰਟਿਸਟ ਨੇ ਮੁਆਫੀ ਵੀ ਮੰਗੀ। ਜਾਸ ਨੇ ਆਪਣੇ ਸੀਨੇ ਅਤੇ ਪੇਟ 'ਤੇ ਟੈਟੂ 'ਚ ਲਿਖਵਾਇਆ,''ਮੈਂ ਜਾਸ ਟੇਰੇਸ 2 ਜਨਵਰੀ 2019 ਨੂੰ ਇਹ ਟੈਟੂ ਆਪਣੀ ਮਰਜ਼ੀ ਨਾਲ ਬਣਵਾ ਰਿਹਾ ਹਾਂ। ਮੈਂ ਆਪਣੀ ਪਤਨੀ ਨੂੰ ਫਿਰ ਤੋਂ ਵਾਪਸ ਪਾਉਣਾ ਚਾਹੁੰਦਾ ਹਾਂ ਅਤੇ ਇਹ ਸਭ ਮੈਂ ਇਸ ਲਈ ਕਰ ਰਿਹਾ ਹਾਂ ਕਿਉਂਕਿ ਮੇਰੇ ਕਰਕੇ ਸਾਡੇ ਵਿਆਹੁਤਾ ਜੀਵਨ 'ਚ ਕਈ ਦਰਦ ਅਤੇ ਦੁੱਖ ਆਏ ਹਨ। ਮੈਂ ਝੂਠਾ , ਧੋਖੇਬਾਜ਼ ਅਤੇ ਬੇਈਮਾਨ ਹਾਂ ਜੋ ਕਿਸੇ ਦਾ ਸਨਮਾਨ ਨਹੀਂ ਕਰਦਾ।'' ਇਸ ਟੈਟੂ ਨੂੰ ਸਾਂਝਾ ਕਰਨ ਮਗਰੋਂ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਵੱਖ-ਵੱਖ ਤਰ੍ਹਾਂ ਦੀ ਪ੍ਰਤੀਕਿਰਿਆ ਦਿੱਤੀ। ਕੁਝ ਨੇ ਵਿਆਹ ਨੂੰ ਖਤਮ ਕਰਨ ਦੀ ਸਲਾਹ ਦਿੱਤੀ ਤਾਂ ਕਿਸੇ ਨੇ ਕਿਹਾ ਕਿ ਉਹ ਮੁਆਫੀਆਂ ਮੰਗ ਕੇ ਪਤਨੀ ਨੂੰ ਮਨਾ ਲਵੇ।


Related News