ਜਾਂਚ ਕਰਵਾਉਣ ਦੇ ਸਮੇਂ ਤੋਂ ਹੋ ਸਕਦੈ ਕੋਵਿਡ-19 ਜਾਂਚ ਦੇ ਨਤੀਜਿਆਂ ''ਚ ਬਦਲਾਅ : ਅਧਿਐਨ

10/27/2021 8:39:35 PM

ਵਾਸ਼ਿੰਗਟਨ-ਕੋਰੋਨਾ ਵਾਇਰਸ ਜਾਂਚ ਦੀ 'ਸੰਵੇਦਨਸ਼ੀਲਤਾ' ਇਸ 'ਤੇ ਨਿਰਭਰ ਕਰ ਸਕਦੀ ਹੈ ਕਿ ਜਾਂਚ ਦਿਨ ਦੇ ਕਿਸ ਸਮੇਂ ਕਰਵਾਈ ਜਾ ਰਹੀ ਹੈ। ਜਾਂਚ ਦੇ ਨਤੀਜੇ, ਜਾਂਚ ਕਰਵਾਉਣ ਵਾਲੇ ਵਿਅਕਤੀ ਦੇ ਸਰੀਰ 'ਚ 'ਬਾਇਓਲਾਜੀਕਲ ਕਲਾਕ' ਮੁਤਾਬਕ ਵੀ ਬਦਲ ਸਕਦੇ ਹਨ। 'ਜਰਨਲ ਆਫ ਬਾਇਓਲਾਜੀਕਲ ਰਿਦਮਸ' ਨਾਂ ਦੀ ਇਕ ਖੋਜ ਮੈਗਜ਼ੀਨ 'ਚ ਮੰਗਲਵਾਰ ਨੂੰ ਪ੍ਰਕਾਸ਼ਿਤ ਇਕ ਅਧਿਐਨ 'ਚ ਇਹ ਪਤਾ ਚੱਲਿਆ ਹੈ।

ਇਹ ਵੀ ਪੜ੍ਹੋ :ਕਾਂਗਰਸ ਦੇ ਹਲਕਾ ਇੰਚਾਰਜ ਅਤੇ ਜਰਨਲ ਸਕੱਤਰ ਨੇ ਸਮਰਥਕਾਂ ਨਾਲ ਚੁਕਿਆ 'ਝਾੜੂ'

ਅਧਿਐਨ 'ਚ ਪਾਇਆ ਗਿਆ ਹੈ ਕਿ ਜੇਕਰ ਕੋਈ ਰਾਤ ਦੀ ਤੁਲਨਾ ਦੁਪਹਿਰ ਦੇ ਕਰੀਬ ਜਾਂਚ ਕਰਵਾਉਂਦਾ ਹੈ ਤਾਂ ਉਸ ਦੀ ਜਾਂਚ 'ਚ ਇਨਫੈਕਸ਼ਨ ਦੀ ਪੁਸ਼ਟੀ ਹੋਣ ਦੀ ਸਟੀਕਤਾ ਦੁੱਗਣੀ ਹੋ ਜਾਂਦੀ ਹੈ। ਖੋਜਕਰਤਾਵਾਂ ਨੇ ਕਿਹਾ ਕਿ ਅਧਿਐਨ ਦੇ ਨਤੀਜੇ ਉਸ ਅਨੁਮਾਨ ਨਾਲ ਮੇਲ ਖਾਂਦੇ ਹਨ ਕਿ ਕੋਵਿਡ-19 ਵਾਇਰਸ ਸਰੀਰ 'ਚ ਸਾਡੇ 24 ਘਂਟੇ ਦੇ ਸੌਣ-ਜਾਗਣ ਦੀ ਅੰਦਰੂਨੀ ਕੁਦਰਤੀ ਪ੍ਰਕਿਰਿਆ ਨਾਲ ਪ੍ਰਭਾਵਿਤ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਹੋਰ ਵਾਇਰਲ ਅਤੇ ਬੈਕਟੀਰੀਅਲ ਇਨਫੈਕਸ਼ਨ 'ਤੇ ਹੋਏ ਅਧਿਐਨ ਦੇ ਨਤੀਜਿਆਂ 'ਚ ਵੀ ਇਹ ਪਾਇਆ ਗਿਆ ਹੈ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੇ ਬੀਬੀ ਜਸਦੀਪ ਕੌਰ ਨੂੰ ਵਿਧਾਨ ਸਭਾ ਹਲਕਾ ਖੰਨਾ ਤੋਂ ਐਲਾਨਿਆ ਉਮੀਦਵਾਰ

ਅਮਰੀਕਾ ਦੇ ਵੈਂਬਰਬਿਲਟ ਯੂਨੀਵਰਸਿਟੀ 'ਚ ਪ੍ਰੋਫੈਸਰ ਕਾਰਲ ਜਾਨਸਨ ਨੇ ਕਿਹਾ ਕਿ 'ਦਿਨ ਦੇ ਉਚਿਤ ਸਮੇਂ 'ਚ ਕੋਵਿਡ-19 ਦੀ ਜਾਂਚ ਕਰਵਾਉਣ ਨਾਲ ਜਾਂਚ ਦੀ ਸੰਵੇਦਨਸ਼ੀਲਤਾ ਵਧਦੀ ਹੈ ਅਤੇ ਬਿਨਾਂ ਲੱਛਣ ਵਾਲੇ ਲੋਕਾਂ 'ਚ ਇਨਫੈਕਸ਼ਨ ਦਾ ਪਤਾ ਲਾਉਣ 'ਚ ਸਹਾਇਤਾ ਮਿਲਦੀ ਹੈ। ਖੋਜਕਰਤਾਵਾਂ ਨੇ ਕਿਹਾ ਕਿ ਨਤੀਜਿਆਂ 'ਚ ਸਾਹਮਣੇ ਆਇਆ ਹੈ ਕਿ 'ਵਾਇਰਲ ਲੋਡ' ਰਾਤ ਅੱਠ ਵਜੇ ਤੋਂ ਬਾਅਦ ਘੱਟ ਹੋ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਲੋਕ ਉਸ ਸਮੇਂ ਜਾਂਚ ਕਰਵਾਉਣਗੇ ਤਾਂ ਗਲਤ ਨਤੀਜੇ ਆਉਣ ਦਾ ਖ਼ਦਸ਼ਾ ਵਧ ਜਾਵੇਗਾ।

ਇਹ ਵੀ ਪੜ੍ਹੋ : ਉੱਤਰ ਪ੍ਰਦੇਸ਼ 'ਚ ਕੋਰੋਨਾ ਲਗਭਗ ਖਾਤਮੇ 'ਤੇ : ਯੋਗੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 

Karan Kumar

This news is Content Editor Karan Kumar