ਪਾਕਿ ਦੀ ਰਾਜਧਾਨੀ ਇਸਲਾਮਾਬਾਦ ਦਾ ਨਾਂ 'ਇਸਲਾਮਗੁੱਡ' ਕਰਨ ਲਈ ਆਨਲਾਈਨ ਪਟੀਸ਼ਨ ਦਾਇਰ

02/22/2021 1:31:49 AM

ਇਸਲਾਮਾਬਾਦ - ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦਾ ਨਾਂ ਬਦਲਣ ਲਈ ਇਕ ਆਨਲਾਈਨ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਸਲਾਮਾਬਾਦ ਦਾ ਨਾਂ 'ਇਸਲਾਮਗੁੱਡ' ਹੋਣਾ ਚਾਹੀਦਾ ਹੈ। ਇਸ ਮੁਹਿੰਮ ਨੂੰ ਬੰਗਲਾਦੇਸ਼ ਦੇ ਰਹਿਣ ਵਾਲੇ ਅਯਹਨ ਅਬਰਾਰ ਨੇ ਚਲਾਇਆ ਹੈ ਜਿਸ ਲਈ ਹੁਣ ਤੱਕ 300 ਲੋਕਾਂ ਨੇ ਸਹਿਮਤੀ ਦਿੱਤੀ ਹੈ।

ਚੇਂਜ ਡਾਟ ਓ. ਆਰ. ਜੀ. 'ਤੇ ਅਬਰਾਰ ਨੇ ਲਿਖਿਆ, 'ਇਸਲਾਮ ਚੰਗਾ ਹੈ। ਪਾਕਿਸਤਾਨ ਇਸਲਾਮ ਨਾਲ ਪਿਆਰ ਕਰਦਾ ਹੈ ਤਾਂ ਫਿਰ 'ਇਸਲਾਮਬੈਡ ਕਿਉਂ? ਬੰਗਲਾਦੇਸ਼ ਵੱਲੋਂ ਪਿਆਰ।' ਅਬਰਾਰ ਦੀ ਇਸ ਆਨਲਾਈਨ ਪਟੀਸ਼ਨ 'ਤੇ 309 ਲੋਕਾਂ ਨੇ ਹਸਤਾਖਰ ਕੀਤੇ ਹਨ। ਇਸ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਕੋਲ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ -ਸਰਹੱਦ 'ਚ ਦਾਖਲ ਹੋਏ ਚੀਨੀ ਲੜਾਕੂ ਜਹਾਜ਼ ਨੂੰ ਤਾਈਵਾਨ ਹਵਾਈ ਫੌਜ ਨੇ ਖਦੇੜਿਆ

ਟਵਿੱਟਰ 'ਤੇ ਬਹੁਤੇ ਲੋਕਾਂ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ। ਇਕ ਵਿਅਕਤੀ ਨੇ ਲਿਖਿਆ ਕਿ ਇਹ ਇਸਲਾਮ-ਬੈਡ ਨਹੀਂ, ਇਸਲਾਮ-ਆਬਾਦ ਹੈ। ਇਸਲਾਮਾਬਾਦ ਅਸਲ ਵਿਚ ਇਸਲਾਮ ਦਾ ਸ਼ਹਿਰ ਹੈ। ਇਹ ਇਕ ਯੌਗਿਕ ਸ਼ਬਦ ਹੈ। ਇਸ ਵਿਚ ਉਰਦੂ ਦੇ 2 ਸ਼ਬਦ ਹਨ, 'ਇਸਲਾਮ ਅਤੇ ਆਬਾਦ।' ਆਬਾਦ ਨੂੰ ਮੋਟੇ ਤੌਰ 'ਤੇ ਥਾਵਾਂ ਦੇ ਨਾਂ 'ਤੇ ਜੋੜਿਆ ਜਾਂਦਾ ਹੈ। ਭਾਰਤ ਵਿਚ ਜ਼ਿਆਦਾਤਰ ਸ਼ਹਿਰਾਂ ਦੇ ਨਾਮਾਂ ਵਿਚ ਆਬਾਦ ਸ਼ਬਦ ਜੁੜਿਆ ਹੁੰਦਾ ਹੈ।

ਇਹ ਵੀ ਪੜ੍ਹੋ -ਪਾਕਿ ਨੂੰ ਮਾਰਚ ਦੇ ਅੰਤ ਤੱਕ ਕੋਵਿਡ-19 ਦੇ 56 ਲੱਖ ਹੋਰ ਮਿਲਣਗੇ ਟੀਕੇ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar