ਚੰਦਰਯਾਨ-3 ਦੀ ਚੰਦਰਮਾ ''ਤੇ ਸਫ਼ਲ ਲੈਂਡਿੰਗ; UAE ਦੇ ਉਪ ਰਾਸ਼ਟਰਪਤੀ ਨੇ ਭਾਰਤ ਨੂੰ ਦਿੱਤੀ ਵਧਾਈ

08/24/2023 3:59:36 PM

ਮਾਸਕੋ/ਦੁਬਈ (ਭਾਸ਼ਾ) : ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਉਪ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਉਨ੍ਹਾਂ ਵਿਸ਼ਵ ਨੇਤਾਵਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੇ ਬੁੱਧਵਾਰ ਨੂੰ ਚੰਦਰਮਾ ਦੀ ਸਤ੍ਹਾ 'ਤੇ ਚੰਦਰਯਾਨ-3 ਦੀ ਸਫਲ ਲੈਂਡਿੰਗ ਲਈ ਭਾਰਤ ਨੂੰ ਵਧਾਈ ਦਿੱਤੀ। ਸ਼ੇਖ ਮੁਹੰਮਦ ਨੇ ਚੰਦਰਮਾ ਦੇ ਦੱਖਣੀ ਧਰੁਵ 'ਤੇ ਪੁਲਾੜ ਯਾਨ ਨੂੰ ਉਤਾਰਨ ਵਾਲਾ ਪਹਿਲਾ ਦੇਸ਼ ਬਣਨ ਲਈ ਭਾਰਤ ਨੂੰ ਵਧਾਈ ਦਿੱਤੀ। 

ਉਨ੍ਹਾਂ ਨੇ ਐਕਸ (ਪਹਿਲਾਂ ਟਵਿੱਟਰ) 'ਤੇ ਕਿਹਾ, " ਚੰਦਰਮਾ 'ਤੇ ਸਫ਼ਲਤਾਪੂਰਵਕ ਉਤਰਨ ਲਈ ਭਾਰਤ ਵਿੱਚ ਸਾਡੇ ਦੋਸਤਾਂ ਨੂੰ ਵਧਾਈ। ਭਾਰਤ ਨੇ ਇਤਿਹਾਸ ਰਚਣਾ ਜਾਰੀ ਰੱਖਿਆ ਹੈ।'' ਇੱਥੇ ਦੱਸ ਦੇਈਏ ਕਿ ਭਾਰਤ ਦੇ ਤੀਜੇ ਚੰਦਰ ਮਿਸ਼ਨ ਚੰਦਰਯਾਨ-3 ਨੇ 41 ਦਿਨਾਂ ਦੀ ਯਾਤਰਾ ਤੋਂ ਬਾਅਦ ਬੁੱਧਵਾਰ ਸ਼ਾਮ 6 ਵੱਜ ਕੇ 4 ਮਿੰਟ 'ਤੇ ਚੰਦਰਮਾ ਦੀ ਸਤ੍ਹਾ ਨੂੰ ਛੂਹਿਆ।

cherry

This news is Content Editor cherry