ਪੁਤਿਨ ਲਈ ਚੁਣੌਤੀ, ਯੂਕ੍ਰੇਨ ਮੋਰਚੇ 'ਤੇ ਜਾਣ ਤੋਂ ਬਚਣ ਲਈ ਰੂਸ ਛੱਡ ਕੇ ਭੱਜ ਰਹੇ ਰਿਜ਼ਰਵ ਫੌ਼ਜੀ

09/23/2022 4:19:43 PM

ਇੰਟਰਨੈਸ਼ਨਲ ਡੈਸਕ (ਬਿਊਰੋ): ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਆਪਣੇ ਹੀ ਦੇਸ਼ ਵਿੱਚ ਘਿਰੇ ਗਏ ਹਨ। ਅਸਲ ਵਿਚ ਪੁਤਿਨ ਨੇ ਯੂਕ੍ਰੇਨ ਦੇ ਚਾਰ ਖੇਤਰਾਂ ਵਿੱਚ 300,000 ਰਿਜ਼ਰਵ ਸੈਨਿਕਾਂ ਦੀ ਤਾਇਨਾਤੀ ਦਾ ਐਲਾਨ ਕੀਤਾ ਹੈ। ਇਸ ਹੁਕਮ ਤੋਂ ਬਾਅਦ ਰਿਜ਼ਰਵ ਫੌ਼ਜੀ ਦੇਸ਼ ਛੱਡ ਕੇ ਭੱਜ ਰਹੇ ਹਨ। ਰਿਜ਼ਰਵ ਟੁਕੜੀਆਂ ਦੀ ਤਾਇਨਾਤੀ ਨੂੰ ਲੈ ਕੇ ਚੋਟੀ ਦੇ ਕਮਾਂਡਰ ਵੀ ਵੰਡੇ ਹੋਏ ਹਨ। ਰੂਸ ਦੇ ਕਈ ਸ਼ਹਿਰਾਂ ਦੇ ਹਵਾਈ ਅੱਡਿਆਂ, ਬੱਸਾਂ ਅਤੇ ਰੇਲਵੇ ਸਟੇਸ਼ਨਾਂ 'ਤੇ ਦੇਸ਼ ਛੱਡਣ ਵਾਲੇ ਰਿਜ਼ਰਵ ਸੈਨਿਕਾਂ ਦੀ ਭੀੜ ਲੱਗੀ ਹੋਈ ਹੈ।

PunjabKesari

ਘਰ ਦੇ ਫਰਿੱਜ ਵਿੱਚ ਲੁਕ ਰਹੇ ਫ਼ੌਜੀ

ਇੱਥੇ ਟਿਕਟਾਂ ਦੇ ਰੇਟ ਕਈ ਗੁਣਾ ਵਧ ਗਏ ਹਨ। ਰਿਜ਼ਰਵ ਸੈਨਿਕਾਂ ਨੂੰ ਫ਼ੌਜੀ ਅੱਡੇ 'ਤੇ ਲਿਆਉਣ ਲਈ ਬੱਸਾਂ ਉਨ੍ਹਾਂ ਦੇ ਘਰਾਂ ਨੂੰ ਭੇਜੀਆਂ ਜਾ ਰਹੀਆਂ ਹਨ। ਬਹੁਤ ਸਾਰੇ ਰਿਜ਼ਰਵ ਫ਼ੌਜੀ ਘਰ ਦੇ ਫਰਿੱਜ ਵਿੱਚ ਲੁਕ ਗਏ। ਉਨ੍ਹਾਂ ਨੂੰ ਜਬਰੀ ਬਾਹਰ ਕੱਢਿਆ ਜਾ ਰਿਹਾ ਹੈ। ਰੂਸ ਵਿੱਚ ਮਾਸਕੋ, ਸੇਂਟ ਪੀਟਰਸਬਰਗ ਸਮੇਤ 10 ਸ਼ਹਿਰਾਂ ਵਿੱਚ ਪ੍ਰਦਰਸ਼ਨ ਜਾਰੀ ਹਨ। ਕਈ ਸ਼ਹਿਰਾਂ ਵਿਚ ਪੁਲਸ ਨੇ ਪ੍ਰਦਰਸ਼ਨਕਾਰੀਆਂ 'ਤੇ ਲਾਠੀਆਂ ਨਾਲ ਹਮਲਾ ਕੀਤਾ ਅਤੇ ਹਵਾ ਵਿਚ ਗੋਲੀਆਂ ਵੀ ਚਲਾਈਆਂ। 3 ਹਜ਼ਾਰ ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

PunjabKesari

ਜਾਣਕਾਰੀ ਮੁਤਾਬਕ ਰਿਜ਼ਰਵ ਫ਼ੌਜੀ ਫਿਨਲੈਂਡ, ਜਾਰਜੀਆ, ਮੋਂਟੇਨੇਗਰੋ ਅਤੇ ਤੁਰਕੀ ਵੱਲ ਭੱਜ ਰਹੇ ਹਨ। ਇਨ੍ਹਾਂ ਦੇਸ਼ਾਂ ਵਿੱਚ ਰੂਸੀਆਂ ਨੂੰ ਵੀਜ਼ੇ ਦੀ ਲੋੜ ਨਹੀਂ ਹੈ।ਉੱਧਰ ਫਿਨਲੈਂਡ ਵਿਚ ਰੂਸੀਆਂ ਦੇ ਦਾਖਲੇ ਨੂੰ ਰੋਕਣ ਲਈ ਸਰਹੱਦ 'ਤੇ 15,000 ਵਾਧੂ ਸੁਰੱਖਿਆ ਗਾਰਡ ਲਗਾਏ ਗਏ।ਰੂਸੀ ਰਿਜ਼ਰਵ ਸੈਨਿਕਾਂ ਦੇ ਪਰਿਵਾਰਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਪਰਿਵਾਰ ਵੀ ਦੂਜੇ ਸ਼ਹਿਰਾਂ ਵਿੱਚ ਚਲੇ ਗਏ ਹਨ।

'ਬੁੱਚੜਖਾਣੇ ਭੇਜ ਦਿਓ, ਯੂਕ੍ਰੇਨ ਦੇ ਮੋਰਚੇ 'ਤੇ ਨਹੀਂ ਜਾਵਾਂਗੇ

ਪ੍ਰਦਰਸ਼ਨ ਵਿੱਚ ਰਿਜ਼ਰਵ ਫ਼ੌਜੀ ਨਾਅਰੇ ਲਗਾ ਰਹੇ ਹਨ ਕਿ ਭਾਵੇਂ ਸਾਨੂੰ ਬੁੱਚੜਖਾਨੇ ਵਿੱਚ ਭੇਜ ਦਿਓ ਪਰ ਯੂਕ੍ਰੇਨ ਦੇ ਮੋਰਚੇ ਵਿੱਚ ਨਹੀਂ ਜਾਵਾਂਗੇ। ਜੰਗ ਗ਼ਲਤ ਹੈ।

ਇਨਕਾਰ ਕਰਨ ਨੂੰ ਅਪਰਾਧ ਕਰਾਰ ਦਿੱਤਾ 

ਪੁਤਨ ਨੇ ਮੰਗਲਵਾਰ ਨੂੰ ਹੀ ਸੰਸਦ ਤੋਂ ਬਿੱਲ ਪਾਸ ਕਰਵਾ ਲਿਆ, ਜਿਸ 'ਚ ਮੋਰਚੇ 'ਤੇ ਜਾਣ ਤੋਂ ਇਨਕਾਰ ਕਰਨ 'ਤੇ ਜੇਲ੍ਹ ਦੀ ਸਜ਼ਾ ਦੀ ਵਿਵਸਥਾ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਰੂਸ-ਯੂਕ੍ਰੇਨ ਜੰਗ: ਮੈਕਸੀਕੋ ਵੱਲੋਂ ਮੋਦੀ, ਪੋਪ, ਗੁਟੇਰੇਸ ਦੀ ਮੈਂਬਰਸ਼ਿਪ ਵਾਲੀ ਕਮੇਟੀ ਬਣਾਉਣ ਦਾ ਪ੍ਰਸਤਾਵ

ਸਾਡੇ ਭਰਾ ਦੂਜਿਆਂ ਨੂੰ ਨਹੀਂ ਮਾਰਨਗੇ 

ਰੂਸੀ ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਭਰਾ ਅਤੇ ਪਿਤਾ ਦੂਜਿਆਂ ਦੇ ਭਰਾਵਾਂ ਅਤੇ ਪਿਤਾਵਾਂ ਨੂੰ ਨਹੀਂ ਮਾਰਨਗੇ। ਇਸ ਲਈ ਅਸੀਂ ਉਹਨਾਂ ਨੂੰ ਯੂਕ੍ਰੇਨ ਜਾਣ ਨਹੀਂ ਦੇਵਾਂਗੇ।

ਰੱਖਿਆ ਮੰਤਰੀ ਦਾ ਦਾਅਵਾ

ਰਿਜ਼ਰਵ ਸੈਨਿਕਾਂ ਦੇ 'ਬਗਾਵਤ' ਦਰਮਿਆਨ ਰੂਸੀ ਰੱਖਿਆ ਮੰਤਰੀ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ 2.5 ਕਰੋੜ ਰਿਜ਼ਰਵ ਹਨ, ਅਸੀਂ ਸਿਰਫ 3 ਲੱਖ ਹੀ ਬੁਲਾਏ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News