ਆਪਣੇ ਪਰਿਵਾਰ ਨੂੰ ਸਨਮਾਨ ਦੇਣ ਲਈ ਕੁੱਝ ਖਾਸ ਕਰ ਰਿਹੈ ਇਹ ਵਿਅਕਤੀ (ਤਸਵੀਰਾਂ)

02/19/2017 3:36:38 PM

ਪੇਰੂ—  ਇੱਥੇ ਕ੍ਰਿਸਚਿਅਨ ਨਾਂ ਦਾ ਇਕ ਕਲਾਕਾਰ ਅਤੇ ਫੋਟੋਗ੍ਰਾਫਰ ਹੈ, ਜੋ ਆਪਣੇ ਪਰਿਵਾਰ ਅਤੇ ਵੱਡੇ-ਵਡੇਰਿਆਂ ਨੂੰ ਸਨਮਾਨ ਦੇਣ ਲਈ ਕੁੱਝ ਖਾਸ ਕਰ ਰਿਹਾ ਹੈ। ਫਿਊਕਸ ਲੀਮਾ ''ਚ ਸਮੁੰਦਰੀ ਕਿਨਾਰੇ ਜਿਸ ਫਲੈਟ ''ਚ ਉਹ ਰਹਿੰਦਾ ਹੈ, ਉਸ ਦੀਆਂ ਕੰਧਾਂ ''ਤੇ ਉਸ ਦੇ ਵੱਡੇ-ਵਡੇਰਿਆਂ ਦੀਆਂ ਤਸਵੀਰਾਂ ਲੱਗੀਆਂ ਹਨ। ਜੇਕਰ ਕੋਈ ਇਨ੍ਹਾਂ ਨੂੰ ਧਿਆਨ ਨਾਲ ਦੇਖੇਗਾ ਤਾਂ ਪਤਾ ਲੱਗੇਗਾ ਕਿ ਇਨ੍ਹਾਂ ਤਸਵੀਰਾਂ ''ਚ ਉਹ ਆਪ ਹੀ ਹੈ। ਕਈ ਤਸਵੀਰਾਂ ''ਚ ਤਾਂ ਉਹ ਔਰਤ ਵੀ ਬਣਿਆ ਹੋਇਆ ਹੈ।ਉਸਨੇ ਦੱਸਿਆ ਕਿ ਇਸ ਤਰ੍ਹਾਂ ਉਹ ਆਪਣੇ ਪਰਿਵਾਰ ਨੂੰ ਸਨਮਾਨ ਦੇ ਰਿਹਾ ਹੈ।

ਉਸ ਨੂੰ ਇਹ ਸ਼ੌਂਕ 10 ਸਾਲਾਂ ਦੀ ਉਮਰ ਤੋਂ ਹੀ ਸੀ। ਉਸਦੇ ਦਾਦਾ-ਦਾਦੀ ਕੋਲ ਉਨ੍ਹਾਂ ਦੇ ਵੱਡੇ-ਵਡੇਰਿਆਂ ਦੀਆਂ ਤਸਵੀਰਾਂ ਸਨ। ਇਸ ਲਈ ਉਸਨੇ ਆਪਣੀ ਪੜਦਾਦੀ-ਪੜਦਾਦਾ ਦੀਆਂ ਤਸਵੀਰਾਂ ਨੂੰ ਦੇਖ ਕੇ ਮੇਕਅੱਪ ਕਰਵਾ ਕੇ ਤਸਵੀਰਾਂ ਖਿਚਵਾਈਆਂ ਹਨ। ਉਸਦੇ ਪੜਦਾਦਾ ਕਾਰਲ ਸ਼ਿਲਿੰਗ ਜਰਮਨੀ ਤੋਂ ਸਮੁੰਦਰੀ ਰਸਤੇ ਰਾਹੀਂ ਚਿੱਲੀ ਪੁੱਜੇ ਸਨ ਅਤੇ 93 ਸਾਲ ਦੀ ਉਮਰ ''ਚ ਉਨ੍ਹਾਂ ਦਾ ਦਿਹਾਂਤ ਹੋਇਆ ਸੀ। ਉਸਨੇ ਆਪਣੇ 11 ਵੱਡੇ-ਵਡੇਰਿਆਂ ਦੀਆਂ ਤਸਵੀਰਾਂ ਤਿਆਰ ਕਰਵਾਈਆਂ ਹਨ। ਇਨ੍ਹਾਂ ਦੇ ਨਾਲ ਕਈ ਮਹਾਨ ਹਸਤੀਆਂ ਦੀਆਂ ਤਸਵੀਰਾਂ ਵੀ ਸ਼ਾਮਲ ਹਨ। ਉਸਦਾ ਸੁਪਨਾ ਅਜੇ ਹੋਰ ਅੱਗੇ ਜਾਣ ਦਾ ਹੈ।