''ਸੈਂਟਰ ਫਾਰ ਸੋਸ਼ਲ ਚੇਂਜ'' ਸੰਸਥਾ ਦੇ CEO ਸਾਜਿਦ ਤਰਾਰ ਸਨਮਾਨਤ

02/03/2020 10:04:58 AM

ਮੈਰੀਲੈਂਡ, (ਰਾਜ ਗੋਗਨਾ)— ਮੈਰੀਲੈਂਡ ਵਿਖੇ ਗਣਤੰਤਰ ਦਿਵਸ ਮੌਕੇ 'ਸਿੱਖਸ ਆਫ ਅਮਰੀਕਾ' ਅਤੇ ਐੱਨ. ਸੀ. ਏ. ਆਈ. ਏ. ਸੰਸਥਾ ਨੇ ਬਿਹਤਰ ਕਾਰਗੁਜ਼ਾਰੀ ਕਰਨ ਵਾਲੀਆਂ ਸਖਸ਼ੀਅਤਾਂ ਨੂੰ ਸਨਮਾਨਤ ਕੀਤਾ ਗਿਆ। ਸੈਂਟਰ ਫਾਰ ਸੋਸ਼ਲ ਚੇਂਜ ਸੰਸਥਾ ਦੇ ਸੀ. ਈ. ਓ. ਸਾਜਿਦ ਤਰਾਰ ਨੂੰ ਵੀ ਇਸ ਮੌਕੇ ਸਨਮਾਨਤ ਕੀਤਾ ਗਿਆ।ਸਾਜਿਦ ਤਰਾਰ ਵਲੋਂ ਵਿਕਲਾਂਗਾਂ ਪ੍ਰਤੀ ਸੇਵਾਵਾਂ ਤੇ ਭਾਈਚਾਰੇ ਦੀ ਬਿਹਤਰੀ ਲਈ ਕੀਤੀਆਂ ਕਾਰਗੁਜ਼ਾਰੀਆਂ ਸਦਕਾ ਉਨ੍ਹਾਂ ਨੂੰ 2019-20 ਦਾ ਬਿਹਤਰ ਸੇਵਾਵਾਂ ਦਾ ਐਵਾਰਡ ਦਿੱਤਾ ਗਿਆ।

ਇਹ ਐਵਾਰਡ ਭਾਰਤੀ ਅੰਬੈਸਡਰ ਅਮਿਤ ਕੁਮਾਰ ਅਤੇ ਸੰਸਥਾ ਦੇ ਚੇਅਰਮੈਨ ਪਵਨ ਬੈਜਵਾੜਾ , ਡਾਕਟਰ ਅਡੱਪਾ ਪ੍ਰਸਾਦ ਤੇ ਕੰਵਲਜੀਤ ਸਿੰਘ ਸੋਨੀ ਨੇ ਸਟੇਜ ਤੋਂ ਸਾਜਿਦ ਤਰਾਰ ਨੂੰ ਦਿੱਤਾ। ਵੱਖ-ਵੱਖ ਸਖਸ਼ੀਅਤਾਂ ਵਲੋਂ ਸਾਜਿਦ ਤਰਾਰ ਨੂੰ ਇਸ ਐਵਾਰਡ ਲਈ ਵਧਾਈਆਂ ਦਿੱਤੀਆਂ ਗਈਆਂ। ਜਿਸ ਵਿੱਚ ਸ. ਜਸਦੀਪ ਸਿੰਘ ਜੱਸੀ, ਡਾ. ਸੁਰਿੰਦਰ ਸਿੰਘ ਗਿੱਲ, ਤੇਜਿੰਦਰ ਸਿੰਘ, ਸੁਖਪਾਲ ਸਿੰਘ ਧਨੋਆ, ਅਹਿਮਦ ਰਾਣਾ, ਆਇਸ਼ਾ ਖਾਨ ਅਤੇ ਰਈਸ ਖਾਨ ਦੇ ਨਾਮ ਖਾਸ ਤੌਰ 'ਤੇ ਸ਼ਾਮਲ ਹਨ। ਸਾਜਿਦ ਤਰਾਰ ਨੇ ਕਿਹਾ ਕਿ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ ਜੋ ਮੈਨੂੰ ਇਸ ਐਵਾਰਡ ਨਾਲ ਨਿਵਾਜਿਆ ਗਿਆ ਹੈ। ਮੈਂ  ਸੰਸਥਾ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਸ ਅਵਾਰਡ ਦੇ ਕਾਬਲ ਸਮਝਿਆ ਹੈ। ਉਨ੍ਹਾਂ ਆਪਣੇ ਸਹਿਯੋਗੀਆਂ ਵੱਲੋਂ ਦਿੱਤੀਆਂ ਵਧਾਈਆਂ ਲਈੇ ਧੰਨਵਾਦ ਕੀਤਾ।


Related News