ਆਸਟ੍ਰੇਲੀਅਨ ਅਤੇ ਨਾਰਵੇ ਦੇ ਵਿਦਿਆਰਥੀਆਂ ਨੇ ਗ੍ਰੈਜੁਏਸ਼ਨ ਪੂਰੀ ਕਰ ਕੇ ਮਨਾਇਆ ਜਸ਼ਨ (ਤਸਵੀਰਾਂ)

11/28/2017 11:29:08 AM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਟੀਨਏਜ਼ਰਸ ਬਾਲੀ ਦੇ ਰਿਜ਼ੋਰਟਸ ਅਤੇ ਯੂਰਪ ਵਿਚ ਹਾਈ ਸਕੂਲ ਪੂਰਾ ਕਰਨ ਦਾ ਜਸ਼ਨ ਮਨਾ ਰਹੇ ਹਨ। ਹਾਲਾਂਕਿ ਨਾਰਵੇ ਦੇ ਵਿਦਿਆਰਥੀਆਂ ਮੁਕਾਬਲੇ ਇਨ੍ਹਾਂ ਦਾ ਜਸ਼ਨ ਅਤੇ ਚੁਣੌਤੀਆਂ ਕੁਝ ਵੀ ਨਹੀਂ। ਨਾਰਵੇ ਦੇ ਵਿਦਿਆਰਥੀਆਂ ਨੇ ਆਪਣਾ ਹਾਈ ਸਕੂਲ ਪੂਰਾ ਹੋਣ ਦਾ ਜਸ਼ਨ ਤਿੰਨ ਹਫਤਿਆਂ ਤੱਕ ਡਰਿੰਕ ਪਾਰਟੀ ਕਰ ਕੇ ਮਨਾਇਆ ਸੀ। ਇਸ ਪਾਰਟੀ ਵਿਚ ਸ਼ਰਮਿੰਦਾ ਕਰਨ ਵਾਲੀਆਂ ਚੁਣੌਤਿਆਂ ਤੋਂ ਲੈ ਕੇ ਮਜ਼ਾ ਕਰਨਾ ਸ਼ਾਮਿਲ ਸੀ। ਵਿਦਿਆਰਥੀਆਂ ਨੇ ਇਸ ਜਸ਼ਨ ਸੰਬੰਧੀ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ।
24 ਘੰਟਿਆਂ ਵਿਚ 24 ਬੋਤਲਾਂ ਬੀਅਰ ਪੀਣ ਦੀ ਚੁਣੌਤੀ
ਸਾਲ 2016 ਵਿਚ ਆਪਣੀ ਪੜ੍ਹਾਈ ਪੂਰੀ ਕਰਨ ਵਾਲੀ ਇਕ ਲੜਕੀ ਨੇ ਦੱਸਿਆ ਕਿ ਤਿੰਨ ਹਫਤਿਆਂ ਤੱਕ ਪਾਰਟੀ ਮਨਾਉਣਾ ਗ੍ਰੈਜੁਏਸ਼ਨ ਪਰੰਪਰਾ ਬਣ ਚੁੱਕਾ ਹੈ। ਇਸ ਦੌਰਾਨ ਅਜੀਬੋ-ਗਰੀਬ ਚੁਣੌਤਿਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਵਿਦਿਆਰਥੀਆਂ ਦੀਆਂ ਇਨ੍ਹਾਂ ਚੁਣੌਤਿਆਂ ਵਿਚ ਪਬਲਿਕ ਵਿਚ ਸੈਕਸ ਕਰਨ ਤੋਂ ਲੈ ਕੇ ਠੰਡੇ ਪਾਣੀ ਵਿਚ ਡੁਬਕੀ ਲਗਾਉਣਾ ਅਤੇ ਪੁਲਸ ਅਫਸਰ ਨੂੰ ਕਿੱਸ ਕਰਨਾ ਆਦਿ ਸ਼ਾਮਿਲ ਸੀ। ਕਈ ਵਿਦਿਆਰਥੀਆਂ ਨੇ ਤਾਂ ਆਪਣੇ ਅਧਿਆਪਕਾਂ ਦੇ ਘਰਾਂ ਵਿਚ ਭੰਨ ਤੋੜ ਕੀਤੀ ਅਤੇ ਉਨ੍ਹਾਂ ਦੇ ਘਰ ਵਿਚ ਚੋਰੀ-ਚੋਰੀ ਰਹਿ ਕੇ ਰਾਤ ਗੁਜਾਰੀ। 
ਲੜਕੀ ਨੇ ਦੱਸਿਆ ਕਿ ਉਨ੍ਹਾਂ ਲੋਕਾਂ ਨੇ ਜਨਤਰ ਥਾਵਾਂ 'ਤੇ ਅਜਿਹੀਆਂ ਬਹੁਤ ਸਾਰੀਆਂ ਹਰਕਤਾਂ ਕੀਤੀਆਂ ਹਨ। ਇਸ ਵਿਚ ਪੁਲਸ ਵਾਲਿਆਂ ਨੂੰ ਕਿੱਸ ਕਰਨਾ, 24 ਘੰਟਿਆਂ ਵਿਚ 24 ਬੋਤਲਾਂ ਬੀਅਰ ਪੀਣਾ ਅਤੇ 72 ਘੰਟੇ ਤੱਕ ਲਗਾਤਾਰ ਜਾਗਦੇ ਰਹਿਣਾ ਜਿਹੀਆਂ ਚੁਣੌਤਿਆਂ ਸਨ। ਇਸ ਦੌਰਾਨ ਹੋਣ ਵਾਲੇ ਤਿਉਹਾਰਾਂ ਵਿਚ ਜ਼ਿਆਦਾਤਰ ਵਿਦਿਆਰਥੀ ਲਾਲ ਰੰਗ ਦੀ ਡਰੈੱਸ ਹੀ ਪਾਉਂਦੇ ਹਨ। ਬਿਜਨਸ ਦੇ ਵਿਦਿਆਰਥੀ ਜ਼ਿਆਦਾਤਰ ਨੀਲੇ ਰੰਗ ਦੀ ਡਰੈੱਸ ਪਾਉਂਦੇ ਹਨ। ਟਰੇਡ ਨਾਲ ਜੁੜੇ ਵਿਦਿਆਰਥੀ ਕਾਲੇ ਅਤੇ ਖੇਤੀਬਾੜੀ ਨਾਲ ਸੰਬੰਧਿਤ ਹਰੇ ਰੰਗ ਦੀ ਡਰੈੱਸ ਪਾਉਂਦੇ ਹਨ।