ਇਟਲੀ ਵਿੱਚ ਮਨਾਈ ਜਾਵੇਗੀ ਭਗਵਾਨ ਪਰਸ਼ੂਰਾਮ ਜੈਯੰਤੀ

04/21/2018 4:59:02 PM

ਰੋਮ, (ਕੈਂਥ)— ਸਰਬ ਬ੍ਰਾਹਮਣ ਮਹਾਂਸਭਾ ਇਟਲੀ ਵੱਲੋਂ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੀ ਜੈਯੰਤੀ 28 ਅਪ੍ਰੈਲ ਨੂੰ ਸ਼੍ਰੀ ਸ਼ਨੀ ਮੰਦਰ ਬੋਰਗੋ ਸੰਨ ਯਾਕਮੋ ਵਿਖੇ ਮਨਾਈ ਜਾ ਰਹੀ ਹੈ। ਇਸ ਮੌਕੇ ਅਚਾਰੀਆ ਮੋਹਨ ਪ੍ਰਸਾਦ ਸਕਲਾਨੀ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ। ਉਨ੍ਹਾਂ ਵੱਲੋਂ ਮਹਾਂਮਾਈ ਦੀ ਮਹਿਮਾ ਦਾ ਗੁਣਗਾਨ ਹੋਵੇਗਾ। ਮੰਦਰ ਦੀ ਪ੍ਰਬੰਧਕ ਕਮੇਟੀ ਅਤੇ ਰਵਿੰਦਰ ਤਿਵਾੜੀ ਤੇ ਸਰਬ ਬ੍ਰਾਹਮਣ ਮਹਾਂਸਭਾ ਇਟਲੀ ਵੱਲੋਂ ਸਮੂਹ ਸੰਗਤ ਨੂੰ 28 ਅਪ੍ਰੈਲ ਨੂੰ ਸ਼੍ਰੀ ਸ਼ਨੀ ਮੰਦਰ ਪਹੁੰਚਣ ਦੀ ਅਪੀਲ ਕੀਤੀ ਹੈ। ਇਸ ਮੌਕੇ ਸੰਗਤਾਂ ਲਈ ਮਹਾਂਮਾਈ ਦਾ ਅਤੁੱਟ ਲੰਗਰ ਵਰਤਾਇਆ ਜਾਵੇਗਾ। 
 ਜ਼ਿਕਰਯੋਗ ਹੈ ਕਿ ਸਰਬ ਬ੍ਰਾਹਮਣ ਮਹਾਂਸਭਾ ਇਟਲੀ ਸਦਾ ਹੀ ਇਟਲੀ ਦੇ ਭਾਰਤੀ ਭਾਈਚਾਰੇ ਦੀ ਸੇਵਾ ਲਈ ਤਿਆਰ ਰਹਿੰਦੀ ਹੈ ਅਤੇ ਹਰ ਸਮਾਜ ਸੇਵੀ ਕਾਰਜ ਲਈ ਸਰਗਰਮ ਰਹਿੰਦੀ ਹੈ ਜਿਵੇਂ ਕੋਈ ਭਗਤ ਇਟਲੀ ਦਾ ਡਰਾਈਵਿੰਗ ਲਾਇਸੈਂਸ ਦੀ ਪੜ੍ਹਾਈ ਇਟਾਲੀਅਨ ਭਾਸ਼ਾ ਵਿੱਚ ਸਮਝਣ ਵਿੱਚ ਪ੍ਰੇਸ਼ਾਨੀ ਮਹਿਸੂਸ ਕਰਦਾ ਹੈ ਤਾਂ ਸਭਾ ਦੇ ਮੈਂਬਰ ਉਸ ਨੂੰ ਸੌਖੇ ਢੰਗ ਨਾਲ ਪੰਜਾਬੀ ਵਿੱਚ ਸਮਝਾਉਣ ਵਿੱਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਇਟਲੀ ਵਿੱਚ ਜਨਮੇ ਭਾਰਤੀ ਬੱਚੇ ਜੇ  ਪੰਜਾਬੀ, ਹਿੰਦੀ, ਸੰਸਕ੍ਰਿਤ ਆਦਿ ਸਿੱਖਣਾ ਚਾਹੁੰਦੇ ਹਨ ਤਾਂ ਉਨ੍ਹਾਂ ਲਈ ਕਲਾਸਾਂ ਜੂਨ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਸ ਸਭਾ ਵੱਲੋਂ  ਜੇ ਇਟਲੀ ਵਿੱਚ ਰਹਿੰਦੇ ਲੋੜਵੰਦ ਭਗਤ ਨੂੰ ਆਰਥਿਕ ਸਮੱਸਿਆ ਆ ਰਹੀ ਹੋਵੇ ਤਾਂ ਉਹ ਪੰਡਿਤ ਪਵਨ ਕੌਸ਼ਲ ਨਾਲ ਸੰਪਰਕ ਕਰ ਸਕਦਾ ਹੈ ਉਸ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ।