ਕਤਰ ਤੋਂ ਲੈ ਕੇ ਅਮਰੀਕਾ ਤੱਕ ਧੂਮਧਾਮ ਨਾਲ ਮਨਾਈ ਜਾ ਰਹੀ ਹੈ ਈਦ, ਦੇਖੋ ਤਸਵੀਰਾਂ

06/26/2017 10:26:09 AM

ਵਾਸ਼ਿੰਗਟਨ— ਦੁਨੀਆ ਦੇ ਹਰ ਦੇਸ਼ 'ਚ ਰਮਜ਼ਾਨ ਦੇ ਪੂਰਾ ਹੋਣ 'ਤੇ ਈਦ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਯੁੱਧ ਨਾਲ ਪੀੜਤ ਸੀਰੀਆ ਤੋਂ ਲੈ ਕੇ ਅਮਰੀਕਾ ਅਤੇ ਭਾਰਤ ਤੋਂ ਲੈ ਕੇ ਕਤਰ 'ਚ ਈਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ।
1. ਅਮਰੀਕਾ ਦੇ ਨਿਊਯਾਰਕ 'ਚ ਈਦ ਦਾ ਜਸ਼ਨ ਮਨਾਉਂਦੀਆਂ ਕੁਝ ਕੁੜੀਆਂ


ਅਮਰੀਕਾ ਦੇ ਸਾਰੇ ਪ੍ਰਾਂਤਾਂ 'ਚ ਧੂਮਧਾਮ ਨਾਲ ਈਦ ਦਾ ਜਸ਼ਨ ਜਾਰੀ ਹੈ। ਹਾਲਾਂਕਿ, ਟਰੰਪ ਪ੍ਰਸ਼ਾਸਨ ਨੇ ਵਾਈਟ ਹਾਊਸ 'ਚ ਇਫ਼ਤਾਰ ਪਾਰਟੀ ਦਾ ਆਯੋਜਨ ਨਹੀਂ ਕੀਤਾ ਹੈ।
2. ਅਮਰੀਕਾ  ਦੇ ਨਿਊਯਾਰਕ 'ਚ ਈਦ ਦੇ ਮੌਕੇ 'ਤੇ ਗਲੇ ਮਿਲ ਕੇ ਇਕ-ਦੂਜੇ ਨੂੰ ਈਦ ਦੀਆਂ ਵਧਾਈਆਂ ਦਿੰਦੀਆਂ ਦੋ ਮੁਸਲਿਮ ਕੁੜੀਆਂ

3. ਕਤਰ 'ਚ ਈਦ ਦੇ ਮੌਕੇ 'ਤੇ ਰਵਾਇਤੀ ਸ਼ੈਲੀ 'ਚ ਆਪਣੇ ਹਥਿਆਰ ਦਿਖਾਉਂਦਾ ਹੋਇਆ ਇਕ ਬੱਚਾ


4. ਬੀਤੇ ਛੇ ਸਾਲਾਂ ਤੋਂ ਘਰੇਲੂ ਯੁੱਧ ਝੇਲ ਰਹੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਸਾਰਿਆਂ ਨਾਲ ਬੈਠ ਕੇ ਨਮਾਜ਼ ਪੜ੍ਹਦੇ ਹੋਏ


5. ਫਿਲਸਤੀਨ ਦੇ ਗ਼ਜ਼ਾ ਸ਼ਹਿਰ 'ਚ ਔਰਤਾਂ ਅਤੇ ਬੱਚੀਆਂ ਨਮਾਜ਼ ਪੜ੍ਹਦੀਆਂ ਹੋਈਆਂ। ਮਿਸਰ ਨੇ ਲੈਣ-ਦੇਣ ਨਾਲ ਸੰਬੰਧਿਤ ਇਕ ਝਗੜੇ ਨੂੰ ਸੁਲਝਾਉਂਦੇ ਹੋਏ ਗ਼ਜ਼ਾ ਦੇ ਪਾਵਰ ਪਲਾਂਟ ਲਈ ਬਾਲਣ ਦੇਣਾ ਸ਼ੁਰੂ ਕਰ ਦਿੱਤਾ ਹੈ।


6. ਰੂਸ ਦੀ ਰਾਜਧਾਨੀ ਮਾਸਕੋ ਦੇ ਕੇਂਦਰੀ ਹਿੱਸੇ 'ਚ ਨਮਾਜ਼ ਅਦਾ ਕਰਦੇ ਲੋਕ


7. ਪਾਕਿਸਤਾਨ ਦੇ ਕਰਾਚੀ ਸ਼ਹਿਰ 'ਚ ਆਪਣੇ ਹੱਥਾਂ 'ਤੇ ਮਹਿੰਦੀ ਲਗਵਾ ਕੇ ਈਦ ਦਾ ਜਸ਼ਨ ਮਨਾਉਂਦੀ ਇਕ ਬੱਚੀ