ਸਿਡਨੀ ਦੇ ਕੈਫੇ ''ਚ ਗਰਭਵਤੀ ਮਹਿਲਾ ਨਾਲ ਕੁੱਟਮਾਰ ਦੀ ਵੀਡੀਓ CCTV ''ਚ ਕੈਦ

11/22/2019 9:26:21 PM

ਮੈਲਬਰਨ - ਸਿਡਨੀ 'ਚ ਇਕ ਬੇਹੱਦ ਹੀ ਹੈਰਾਨ ਕਰਨ ਵਾਲੀ ਇਸ ਘਟਨਾ ਵੀਡੀਓ ਸਾਹਮਣੇ ਆਈ ਹੈ, ਜਿਹੜੀ ਕਿ ਇਕ ਕੈਫੇ ਦੀ ਹੈ। ਕੈਫੇ 'ਚ 3 ਔਰਤਾਂ ਆਪਸ 'ਚ ਗੱਲਾਂਬਾਤਾਂ ਕਰ ਰਹੀਆਂ ਸਨ, ਉਦੋਂ ਅਚਾਨਕ ਇਕ ਵਿਅਕਤੀ ਉਨ੍ਹਾਂ ਵੱਲ ਆਉਂਦੇ ਹੋਏ ਦਿਖਾਈ ਦਿੱਤਾ। ਇਸ ਵਿਅਕਤੀ ਨੇ ਇਕ ਗਰਭਵਤੀ ਮਹਿਲਾ 'ਤੇ ਅਚਾਨਕ ਹੀ ਲੱਤਾਂ ਅਤੇ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ। ਪਹਿਲਾਂ ਵਿਅਕਤੀ ਨੇ ਮਹਿਲਾ ਨੂੰ ਧੱਕਾ ਦਿੱਤਾ, ਮਾਰਿਆ ਅਤੇ ਜਦ ਉਹ ਡਿੱਗ ਗਈ ਤਾਂ ਉਦੋਂ ਉਸ ਦੇ ਢਿੱਡ 'ਚ ਲੱਤਾ ਮਾਰੀਆਂ। ਜਿਸ ਨੂੰ ਇਕ ਪ੍ਰਮੁੱਖ ਆਸਟ੍ਰੇਲੀਆਈ ਇਸਲਾਮੀ ਸੰਘ ਵੱਲੋਂ 'ਇਸਲਾਮੋਫੋਬਿਕ' ਹਮਲਾ ਆਖਿਆ ਗਿਆ ਹੈ।

 

ਪੁਲਸ ਨੇ ਆਖਿਆ ਕਿ ਮਹਿਲਾ 38 ਹਫਤਿਆਂ ਦੀ ਗਰਭਪਤੀ ਹੈ। 43 ਸਾਲਾ ਇਸ ਸ਼ੱਕੀ ਵਿਅਕਤੀ ਨੇ 31 ਸਾਲ ਦੀ ਇਸ ਮਹਿਲਾ 'ਤੇ ਉਸ ਸਮੇਂ ਹਮਲਾ ਕੀਤਾ ਜਦ ਉਹ ਆਪਣੀਆਂ ਸਾਥਣਾਂ ਨਾਲ ਕੈਫੇ 'ਚ ਬੈਠੀ ਸੀ। ਉਥੇ ਮੌਜੂਦ ਲੋਕ ਕੁਝ ਸਮਾਂ ਪਾਉਂਦੇ ਇਸ ਤੋਂ ਪਹਿਲਾਂ ਹੀ ਹਮਲਾਵਰ ਉਥੋਂ ਫਰਾਰ ਹੋ ਗਿਆ। ਪੁਲਸ ਨੇ ਆਖਿਆ ਕਿ ਇਸ ਵਿਅਕਤੀ 'ਤੇ ਸਰੀਰਕ ਨੁਕਸਾਨ ਪਹੁੰਚਾਉਣ ਅਤੇ ਗਰਭਵਤੀ ਮਹਿਲਾ 'ਤੇ ਹਮਲਾ ਕਰਨ ਦੇ ਦੋਸ਼ ਲਗਾਏ ਗਏ ਹਨ, ਜਿਸ 'ਚ ਉਸ ਨੂੰ ਜ਼ਮਾਨਤ ਨਹੀਂ ਮਿਲ ਸਕਦੀ। ਉਨ੍ਹਾਂ ਨੇ ਇਸ ਬਾਰੇ 'ਚ ਅਜੇ ਅੱਗੇ ਕੁਝ ਵੀ ਆਖਣ ਤੋਂ ਇਨਕਾਰ ਕਰ ਦਿੱਤਾ।

 



ਆਸਟ੍ਰੇਲੀਅਨ ਫੈਡਰੇਸ਼ਨ ਆਫ ਇਸਲਾਮਕ ਕੌਂਸਲਸ (ਏ. ਐੱਫ. ਆਈ. ਸੀ.) ਦੇ ਪ੍ਰਧਾਨ ਰੈਟਬ ਜੈਨੀਡ ਨੇ ਆਖਿਆ ਕਿ ਇਹ ਸਪੱਸ਼ਟ ਰੂਪ ਤੋਂ ਇਕ ਨਸਲਵਾਦੀ ਅਤੇ ਇਸਲਾਮੋਫੋਬਿਕ ਹਮਲਾ ਸੀ। ਮਹਿਲਾ ਨੂੰ ਹਸਪਤਾਲ ਲਿਜਾਇਆ ਗਿਆ, ਜਿਸ ਨੂੰ ਇਲਾਜ ਦੌਰਾਨ ਛੁੱਟੀ ਦੇ ਦਿੱਤੀ ਗਈ। ਪੁਲਸ ਇੰਸਪੈਕਟਰ ਲਿਊਕ ਸਾਇਵੇਂਕੀਜ਼ ਨੇ ਆਖਿਆ ਕਿ ਜੇਕਰ ਮਹਿਲਾ ਦੇ ਦੋਸਤ ਅਤੇ ਉਥੇ ਮੌਜੂਦ ਲੋਕ ਜੇਕਰ ਨਹੀਂ ਬਚਾਉਂਦੇ ਤਾਂ ਉਸ ਨੂੰ ਬਹੁਤ ਹੀ ਗੰਭੀਰ ਸੱਟਾ ਆਉਂਦੀਆਂ। ਚਾਰਲਸ ਸਟਰਟ ਯੂਨੀਵਰਸਿਟੀ ਦੇ ਖੋਜਕਾਰਾਂ ਦੀ ਇਕ ਹਾਲ ਹੀ ਦੀ ਰਿਪੋਰਟ 'ਚ ਪਾਇਆ ਗਿਆ ਕਿ ਆਸਟ੍ਰੇਲੀਆ 'ਚ ਇਸਲਾਮੋਫੋਬੀਆ ਇਕ ਹੈਰਾਨੀਜਨਕ ਘਟਨਾ ਸੀ ਅਤੇ ਜਿਸ 'ਚ ਬੁਰਕਾ ਪਾਉਣ ਵਾਲੀਆਂ ਔਰਤਾਂ 'ਤੇ ਹਮਲਾ ਹੋਇਆ ਹੈ। 113 ਮਹਿਲਾ ਪੀੜਤਾਂ 'ਚੋਂ 96 ਫੀਸਦੀ ਅਜਿਹੀਆਂ ਔਰਤਾਂ ਹਨ ਜਿਨ੍ਹਾਂ ਨੇ ਬੁਰਕਾ ਪਾਉਣਾ ਸੀ।

Khushdeep Jassi

This news is Content Editor Khushdeep Jassi