..ਜਦੋਂ ਐਕਸ ਰੇਅ ਮਸ਼ੀਨ ''ਚ ਔਰਤ ਬੈਗ ਸਮੇਤ ਹੋਈ ਦਾਖਲ

02/14/2018 11:58:41 AM

ਬੀਜਿੰਗ (ਬਿਊਰੋ)— ਵਰਤਮਾਨ ਸਮੇਂ ਵਿਚ ਹਰ ਦੇਸ਼ ਸੁਰੱਖਿਆ ਸੰਬੰਧੀ ਸਾਵਧਾਨੀ ਵਰਤਦੇ ਹੋਏ ਜਾਂਚ ਮਸ਼ੀਨਾਂ ਦੀ ਵਰਤੋਂ ਕਰ ਰਿਹਾ ਹੈ। ਇਹ ਆਮ ਗੱਲ ਹੈ ਕਿ ਜਦੋਂ ਅਸੀਂ ਕਿਸੇ ਯਾਤਰਾ 'ਤੇ ਜਾਂਦੇ ਹਾਂ ਤਾਂ ਸਾਨੂੰ ਸਾਮਾਨ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਰਹਿੰਦੀ ਹੈ। ਕੁਝ ਲੋਕ ਤਾਂ ਸੁਰੱਖਿਆ ਕਾਰਨਾਂ ਕਰ ਕੇ ਕੀਤੀ ਰਹੀ ਜਾਂਚ ਦੌਰਾਨ ਵੀ ਆਪਣੇ ਸਾਮਾਨ ਪ੍ਰਤੀ ਚਿੰਤਤ ਰਹਿੰਦੇ ਹਨ।

ਚੀਨ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਚੀਨ ਵਿਚ ਇਕ ਔਰਤ ਨੇ ਸੁਰੱਖਿਆ ਚੈਕਿੰਗ ਦੇ ਸਮੇਂ ਆਪਣੇ ਬੈਗ ਨੂੰ ਸੁਰੱਖਿਅਤ ਰੱਖਣ ਲਈ ਇਕ ਹੈਰਾਨ ਕਰ ਦੇਣ ਵਾਲਾ ਕਾਰਨਾਮਾ ਕੀਤਾ। ਇਹ ਔਰਤ ਭੀੜ ਵਿਚ ਆਪਣਾ ਬੈਗ ਗੁਆਚ ਜਾਣ ਦੇ ਡਰ ਕਾਰਨ ਖੁਦ ਏਕਸ-ਰੇਅ ਮਸ਼ੀਨ ਵਿਚ ਦਾਖਲ ਹੋ ਗਈ। 


ਮਸ਼ੀਨ ਦੀ ਨਿਗਰਾਨੀ ਕਰਨ ਵਾਲੇ ਅਧਿਕਾਰੀਆਂ ਨੇ ਜਦੋਂ ਸਕ੍ਰੀਨ 'ਤੇ ਸਾਮਾਨ ਦੇ ਨਾਲ ਔਰਤ ਦਾ ਅਕਸ ਦੇਖਿਆ ਤਾਂ ਉਹ ਹੈਰਾਨ ਰਹਿ ਗਏ।

ਅਸਲ ਵਿਚ ਚੀਨ ਵਿਚ ਲੂਨਰ ਨਿਊ ਯੀਅਰ ਦਾ ਸਮਾਂ (16 ਫਰਵਰੀ) ਨੇੜੇ ਹੈ, ਜਿਸ ਕਾਰਨ ਸਟੇਸ਼ਨਾਂ 'ਤੇ ਭਾਰੀ ਭੀੜ ਹੈ। ਇਸ ਭੀੜ ਵਿਚ ਆਪਣਾ ਬੈਗ ਗੁੰਮ ਹੋ ਜਾਣ ਦੇ ਡਰ ਕਾਰਨ ਔਰਤ ਨੇ ਇਹ ਕਦਮ ਚੁੱਕਿਆ। ਇਸ ਮਹਿਲਾ ਯਾਤਰੀ ਨੂੰ ਮਸ਼ੀਨ ਵਿਚ ਦਾਖਲ ਹੁੰਦੇ ਹੋਏ ਦਾ ਫੁਟੇਜ ਦੇਖ ਕੇ ਲੋਕ ਹੈਰਾਨ ਹੋ ਰਹੇ ਹਨ। ਔਰਤ ਜਦੋਂ ਮਸ਼ੀਨ ਵਿਚੋਂ ਬਾਹਰ ਆਈ, ਉਦੋਂ ਵੀ ਉਸ ਨੂੰ ਤਸੱਲੀ ਨਹੀਂ ਸੀ।

ਉਸ ਨੇ ਚੈਕ ਪੁਆਇੰਟ ਤੋਂ ਅੱਗੇ ਜਾਣ ਤੋਂ ਪਹਿਲਾਂ ਆਪਣਾ ਸਾਮਾਨ ਦੁਬਾਰਾ ਚੈਕ ਕੀਤਾ। ਇਹ ਯਕੀਨ ਹੋ ਜਾਣ 'ਤੇ ਕਿ ਉਸ ਦਾ ਸਾਰਾ ਸਾਮਾਨ ਸੁਰੱਖਿਅਤ ਹੈ ਉਹ ਅੱਗੇ ਵਧ ਗਈ। ਇਹ ਅਜੀਬ ਘਟਨਾ 11 ਫਰਵਰੀ ਨੂੰ ਦੱਖਣੀ ਚੀਨ ਦੇ ਗੁਆਂਗਡੋਂਗ ਸੂਬੇ ਦੇ ਡੇਂਗੁਆਨ ਦੇ ਇਕ ਰੇਲਵੇ ਸਟੇਸ਼ਨ 'ਤੇ ਵਾਪਰੀ।