ਟਰੱਕ ਡਰਾਈਵਰ ਨੇ ਸਾਇਕਲਿਸਟ ਨੂੰ ਕੀਤਾ ਜ਼ਖਮੀ, ਪੁਲਸ ਨੇ ਦੋਸ਼ੀ ਕੀਤਾ ਕਾਬੂ

07/23/2017 3:43:59 PM

ਟੋਰਾਂਟੋ— ਕੈਨੇਡਾ 'ਚ ਟਰੱਕ ਡਰਾਈਵਰ ਨੇ ਇਕ ਸਾਇਕਲਿਸਟ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ। ਇਸ ਡਰਾਈਵਰ ਨੇ ਮੰਗਲਵਾਰ ਨੂੰ ਸਵੇਰੇ 11 ਵਜੇ ਓਨਟਾਰੀਓ ਦੇ ਪੀਟਰਬੋਰਹ ਦੀ ਪਾਰਕ 'ਚ ਸਾਈਕਲ ਸਵਾਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਸ ਨੇ ਚਾਰ ਵਾਰ ਉਸ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਅਤੇ ਉਹ ਖੂਨ ਨਾਲ ਲੱਥ-ਪੱਥ ਦਿਖਾਈ ਦੇ ਰਿਹਾ ਸੀ। 
ਜਦ ਇਸ 65 ਸਾਲਾ ਡਰਾਈਵਰ ਨੂੰ ਪਤਾ ਲੱਗਾ ਕਿ ਉਸ ਦੀ ਵੀਡੀਓ ਬਣਾਈ ਜਾ ਰਹੀ ਹੈ ਤਾਂ ਉਹ ਪਿੱਛੇ ਹਟ ਗਿਆ। ਕੁੱਝ ਲੋਕਾਂ ਨੇ ਡਰਾਈਵਰ ਨੂੰ ਇਸ ਦੇ ਕੀਤੇ 'ਤੇ ਲਾਹਨਤਾਂ ਪਾਈਆਂ ਗਈਆਂ ਤਾਂ ਉਹ ਹੋਰਾਂ ਨਾਲ ਵੀ ਲੜਨ ਲੱਗ ਗਿਆ। ਇਸ ਮਗਰੋਂ ਇਹ ਵਿਅਕਤੀ ਉੱਚੀ-ਉੱਚੀ ਰੌਲਾ ਪਾਉਣ ਲੱਗਾ। ਲੋਕਾਂ ਨੇ ਪੁਲਸ ਨੂੰ ਫੋਨ ਕੀਤਾ ਅਤੇ ਪੁਲਸ ਨੇ ਇਸ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਹੈ। ਦੋਸ਼ੀ ਨੂੰ ਅਗਸਤ ਮਹੀਨੇ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।