ਨੇਪਾਲ ''ਚ 41.55 ਲੱਖ ਰੁਪਏ ਦੀ ਨਕਦੀ ਬਰਾਮਦ, ਭਾਰਤੀ ਗ੍ਰਿਫ਼ਤਾਰ

07/21/2022 11:06:58 AM

ਕਾਠਮੰਡੂ (ਭਾਸ਼ਾ)- ਨੇਪਾਲ ਵਿੱਚ ਇੱਕ 25 ਸਾਲਾ ਭਾਰਤੀ ਨਾਗਰਿਕ ਨੂੰ ਬਿਨਾਂ ਕਿਸੇ ਜਾਇਜ਼ ਦਸਤਾਵੇਜ਼ਾਂ ਦੇ 41.55 ਲੱਖ ਰੁਪਏ ਦੀ ਭਾਰਤੀ ਕਰੰਸੀ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਉਹਨਾਂ ਦੀ ਵਿਸ਼ੇਸ਼ ਟੀਮ ਨੇ ਬੁੱਧਵਾਰ ਨੂੰ ਉਸ ਨੂੰ ਗ੍ਰਿਫ਼ਤਾਰ ਕੀਤਾ। ਉਹ ਭਾਰਤੀ ਕਰੰਸੀ ਦੇ ਸਰੋਤ ਸਬੰਧੀ ਕੋਈ ਵੀ ਪ੍ਰਮਾਣਿਕ ​ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। 

ਪੜ੍ਹੋ ਇਹ ਅਹਿਮ ਖ਼ਬਰ- FBI ਨੇ ਲਾਪਤਾ ਭਾਰਤੀ ਔਰਤ ਨੂੰ 'ਗੁੰਮਸ਼ੁਦਾ ਵਿਅਕਤੀਆਂ' ਦੀ ਸੂਚੀ 'ਚ ਕੀਤਾ ਸ਼ਾਮਲ

ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਪੁਲਸ ਨੇ 41,55,000 ਰੁਪਏ ਦੇ ਬੈਂਕ ਨੋਟ ਜ਼ਬਤ ਕੀਤੇ ਹਨ। ਬਿਨਾਂ ਕਿਸੇ ਜਾਇਜ਼ ਦਸਤਾਵੇਜ਼ ਦੇ 25,000 ਰੁਪਏ ਤੋਂ ਵੱਧ ਦੀ ਨਕਦੀ ਰੱਖਣਾ ਨੇਪਾਲ ਵਿੱਚ ਗੈਰ-ਕਾਨੂੰਨੀ ਹੈ। ਉਨ੍ਹਾਂ ਨੇ ਕਿਹਾ ਕਿ ਮੁਲਜ਼ਮ ਨੇ ਇਨ੍ਹਾਂ ਨੋਟਾਂ ਨੂੰ ਮੋਟਰਸਾਈਕਲ ਦੀ ਸੀਟ ਹੇਠਾਂ ਪੈਟਰੋਲ ਟੈਂਕੀ ਵਿੱਚ ਲੁਕੋ ਦਿੱਤਾ ਸੀ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਬੈਂਕ ਅਤੇ ਵਿੱਤੀ ਸੰਸਥਾ ਐਕਟ ਤਹਿਤ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Vandana

This news is Content Editor Vandana