ਬੰਗਲਾਦੇਸ਼ ''ਚ ਅਮਰੀਕੀ ਬਲਾਗਰ ਦੀ ਹੱਤਿਆ ਦਾ ਮਾਮਲਾ, ਅਲਕਾਇਦਾ ਦੇ 5 ਮੈਂਬਰਾਂ ਨੂੰ ਮੌਤ ਦੀ ਸਜ਼ਾ

02/17/2021 12:28:50 AM

ਢਾਕਾ (ਇੰਟ) - ਬੰਗਲਾਦੇਸ਼ ਵਿਚ ਅਮਰੀਕੀ ਬਲਾਗਰ ਅਵਿਜੀਤ ਰਾਏ ਦੀ 6 ਸਾਲ ਪਹਿਲਾਂ ਹੋਈ ਹੱਤਿਆ ਦੇ ਮਾਮਲੇ ਵਿਚ ਅਦਾਲਤ ਨੇ ਮੁਸਲਿਮ ਅੱਤਵਾਦੀ ਸੰਗਠਨ ਅਲਕਾਇਦਾ ਦੇ 5 ਮੈਂਬਰਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ ਜਦਕਿ ਇਕ ਹੋਰ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ।
ਅਵਿਜੀਤ ਰਾਏ ਇਕ ਨਾਸਤਿਕ ਲੇਖਕ ਸੀ ਅਤੇ ਉਹ 'ਮੁਕਤੋਮੀਨ' ਨਾਂ ਦਾ ਬਲਾਗ ਚਲਾਉਂਦਾ ਸੀ। ਰਾਏ ਦੀ ਫਰਵਰੀ 2015 ਵਿਚ ਉਸ ਵੇਲੇ ਅੱਤਵਾਦੀਆਂ ਨੇ ਹੱਤਿਆ ਕਰ ਦਿੱਤੀ ਸੀ ਜਦੋਂ ਉਹ ਢਾਕਾ ਵਿਚ ਚੱਲ ਰਹੇ ਕਿਤਾਬ ਮੇਲੇ ਵਿਚ ਹਿੱਸਾ ਲੈ ਕੇ ਵਾਪਸ ਪਰਤ ਰਿਹਾ ਸੀ। ਹਮਲੇ ਵਿਚ ਉਸ ਦੀ ਪਤਨੀ ਫਹਮੀਦਾ ਬਨਯਾ ਅਹਿਮਦ ਅਤੇ ਉਸ ਦਾ ਇਕ ਸਾਥੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਬੰਗਲਾਦੇਸ਼ ਮੂਲ ਦੇ ਅਮਰੀਕੀ ਨਾਗਰਿਕ ਅਵਿਜੀਤ ਰਾਏ ਦੀ ਹੱਤਿਆ ਦੇ ਸਬੰਧ ਵਿਚ 6 ਸਾਲ ਤੋਂ ਬੰਗਲਾਦੇਸ਼ ਦੀ ਅਦਾਲਤ ਵਿਚ ਮੁਕੱਦਮਾ ਚੱਲ ਰਿਹਾ ਹੈ। ਸਰਕਾਰੀ ਵਕੀਲ ਗੋਲਮ ਸਰਵਰ ਖਾਨ ਨੇ ਕਿਹਾ ਕਿ ਇਨ੍ਹਾਂ ਸਭ ਖਿਲਾਫ ਪੁਖਤਾ ਸਬੂਤ ਮਿਲੇ ਹਨ। ਅਦਾਲਤ ਨੇ ਉਨ੍ਹਾਂ ਨੂੰ ਸਭ ਤੋਂ ਵੱਡੀ ਸਜ਼ਾ ਦਿੱਤੀ ਹੈ। ਪੁਲਸ ਮੁਤਾਬਕ ਇਹੀ ਗਰੁੱਪ ਬੰਗਲਾਦੇਸ਼ ਵਿਚ ਪਿਛਲੇ ਸਾਲਾਂ ਵਿਚ ਇਕ ਦਰਜਨ ਤੋਂ ਜ਼ਿਆਦਾ ਧਰਮ-ਨਿਰਪੱਖ ਬਲਾਗਰਾਂ ਦੀ ਹੱਤਿਆ ਵਿਚ ਸ਼ਾਮਲ ਹੈ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh