ਕੈਨੇਡਾ ''ਚੋਂ ਚੋਰੀ ਹੋਈਆਂ 251 ਗੱਡੀਆਂ ਇਟਲੀ ਦੀ ਜਿਓਆ ਟਾਓਰੋ ਬੰਦਰਗਾਹ ਤੋਂ ਹੋਈਆਂ ਬਰਾਮਦ

01/26/2024 11:40:45 PM

ਇੰਟਰਨੈਸ਼ਨਲ ਡੈਸਕ- ਇਟਲੀ ਦੇ ਅਧਿਕਾਰੀਆਂ ਨੇ ਜਿਓਆ ਟਾਓਰੋ ਬੰਦਰਗਾਹ ਤੋਂ 250 ਤੋਂ ਵੱਧ ਚੋਰੀ ਦੀਆਂ ਗੱਡੀਆਂ ਬਰਾਮਦ ਕੀਤੀਆਂ ਹਨ, ਜੋ ਕਿ ਕੈਨੇਡਾ ਤੋਂ ਚੋਰੀ ਕੀਤੀਆਂ ਗਈਆਂ ਸਨ ਤੇ ਮੱਧ ਪੂਰਬੀ ਦੇਸ਼ਾਂ 'ਚ ਜਾਣ ਲਈ ਭੇਜੀਆਂ ਜਾ ਰਹੀਆਂ ਸਨ। ਇਹ ਬੰਦਰਗਾਹ ਦੱਖਣੀ ਇਟਲੀ 'ਚ ਆਯਾਤ-ਨਿਰਯਾਤ ਲਈ ਇਕ ਮਹੱਤਵਪੂਰਨ ਰਾਸਤਾ ਹੈ ਤੇ ਸਭ ਤੋਂ ਵੱਧ ਆਵਾਜ਼ਾਈ ਵਾਲੀਆਂ ਬੰਦਰਗਾਹਾਂ 'ਚ ਸ਼ਾਮਲ ਹੈ। 

ਇਹ ਵੀ ਪੜ੍ਹੋ- ਰਣਜੀ ਟ੍ਰਾਫੀ 'ਚ ਤਨਮੈ ਅਗਰਵਾਲ ਠੋਕੀ ਸਭ ਤੋਂ ਤੇਜ਼ 'Triple' Century, ਤੋੜੇ ਸਾਰੇ ਰਿਕਾਰਡ

ਇਹ ਗੱਡੀਆਂ ਕੈਨੇਡਾ 'ਚੋਂ ਚੋਰੀ ਕੀਤੀਆਂ ਗਈਂ ਹਨ ਤੇ ਕਾਫ਼ੀ ਮਹਿੰਗੀਆਂ ਤੇ ਲਗਜ਼ਰੀ ਹਨ। ਇਹ ਗੱਡੀਆਂ ਕੰਟੇਨਰਾਂ 'ਚ ਲੋਡ ਕਰ ਕੇ 18 ਸਮੁੰਦਰੀ ਜਹਾਜ਼ਾਂ 'ਚ ਲਿਆਂਦੀਆਂ ਗਈਆਂ ਹਨ, ਜਿਨ੍ਹਾਂ ਨੂੰ ਮੱਧ ਪੂਰਬੀ ਦੇਸ਼ਾਂ 'ਚ ਵੇਚਿਆ ਜਾਣਾ ਸੀ। 

ਇਹ ਵੀ ਪੜ੍ਹੋ- ਰੋਹਿਤ ਸ਼ਰਮਾ ਹੋਇਆ ਇਸ 'Elite' ਕਲੱਬ 'ਚ ਸ਼ਾਮਲ, ਗਾਂਗੁਲੀ ਨੂੰ ਪਛਾੜ ਕੇ ਹਾਸਲ ਕੀਤਾ ਇਹ ਮੁਕਾਮ

ਕੈਨੇਡਾ 'ਚ ਗੱਡੀਆਂ ਦਾ ਚੋਰੀ ਹੋਣਾ ਸਰਕਾਰ ਲਈ ਇਕ ਵੱਡਾ ਸਿਰਦਰਦ ਬਣਿਆ ਹੋਇਆ ਹੈ। ਕੈਨੇਡਾ ਸਰਕਾਰ ਨੇ ਚੋਰੀ ਦੀਆਂ ਗੱਡੀਆਂ ਦੇ ਮੱਧ ਪੂਰਬੀ ਦੇਸ਼ਾਂ 'ਚ ਪਹੁੰਚਣ ਅਤੇ ਇਨ੍ਹਾਂ ਗੱਡੀਆਂ ਦੀ ਗੈਰ-ਕਾਨੂੰਨੀ ਕੰਮਾਂ 'ਚ ਹੋ ਰਹੀ ਵਰਤੋਂ 'ਤੇ ਚਿੰਤਾ ਜ਼ਾਹਿਰ ਕੀਤੀ ਹੈ। ਇਸ ਬਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਮਸਲੇ ਨੂੰ ਇਕੋ ਝਟਕੇ 'ਚ ਹੱਲ ਨਹੀਂ ਕੀਤਾ ਜਾ ਸਕਦਾ। ਇਸ ਨੂੰ ਸੁਲਝਾਉਣ ਲਈ ਸਰਕਾਰ ਦੇ ਸਾਰੇ ਅਦਾਰਿਆਂ ਅਤੇ ਉਦਯੋਗਾਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

Harpreet SIngh

This news is Content Editor Harpreet SIngh