ਸਾਵਧਾਨ! ਬੋਲਣ ਅਤੇ ਸਾਹ ਰਾਹੀਂ ਵੀ ਫੈਲ ਸਕਦੈ ਕੋਰੋਨਾਵਾਇਰਸ

04/04/2020 10:27:58 PM

ਵਾਸ਼ਿੰਗਟਨ (ਏਜੰਸੀਆਂ)- ਅਮਰੀਕੀ ਵਿਗਿਆਨਕਾਂ ਦੇ ਉੱਚ ਪੱਧਰੀ ਪੈਨਲ ਨੇ ਦਾਅਵਾ ਕੀਤਾ ਹੈ ਕਿ ਬੋਲਣ ਅਤੇ ਸਾਹ ਰਾਹੀਂ ਵੀ ਕੋਰੋਨਾਵਾਇਰਸ ਫੈਲ ਸਕਦਾ ਹੈ। ਪੈਨਲ ਨੇ ਸੁਝਾਅ ਦਿੱਤਾ ਕਿ ਬੀਮਾਰੀ ਫੈਲਾਉਣ ਵਾਲਾ ਵਾਇਰਸ ਏਅਰਬੋਰਨ (ਹਵਾ 'ਚ ਮੌਜੂਦ) ਹੈ। ਇਹ ਪਹਿਲਾਂ ਦੇ ਮੁਕਾਬਲੇ ਹੁਣ ਬਹੁਤ ਅਸਾਨੀ ਨਾਲ ਲੋਕਾਂ 'ਚ ਫੈਲ ਰਿਹਾ ਹੈ। ਵਿਗਿਆਨਕਾਂ ਦਾ ਕਹਿਣਾ ਹੈ ਕਿ ਜਦੋਂ ਲੋਕ ਸਾਹ ਛੱਡਦੇ ਹਨ ਤਾਂ ਉਸ ਨਾਲ ਪੈਦਾ ਹੋਣ ਵਾਲੀ ਅਲਟਰਾਫਾਇਨ ਮਿਸਟ (ਧੁੰਦ) 'ਚ ਵਾਇਰਸ ਜਿਊਂਦਾ ਰਹਿੰਦਾ ਹੈ।

ਵਿਗਿਆਨ, ਇੰਜੀਨੀਅਰਿੰਗ ਅਤੇ ਮੈਡੀਸਨ ਦੀ ਸਥਾਈ ਸੰਮਤੀ ਦੇ ਪ੍ਰਧਾਨ ਡਾ. ਹਾਰਵੇ ਫਿਨਬਗ ਨੇ ਇਕ ਚਿੱਠੀ 'ਚ ਕਿਹਾ,''ਵਰਤਮਾਨ ਸੋਧ ਸੀਮਤ ਹੈ, ਉਪਲੱਬਧ ਅਧਿਐਨ ਦੇ ਨਤੀਜੇ ਸਾਹ ਲੈਣ ਨਾਲ ਹੋਣ ਵਾਲੇ ਵਾਇਰਸ ਦੇ ਪਸਾਰ ਨੂੰ ਦਿਖਾਉਂਦੇ ਹਨ।'' ਕਿਸੇ ਇਨਫੈਕਸ਼ਨ ਵਾਲੇ ਮਰੀਜ਼ ਦੇ ਸਾਹ ਲੈਣ ਦੌਰਾਨ ਇਹ ਵਾਇਰਸ ਹਵਾ 'ਚ ਆ ਜਾਂਦੇ ਹਨ। ਇਕ ਵਾਇਰੋਲਾਜਿਸਟ ਨੇ ਕਿਹਾ,''ਇਹੀ ਕਾਰਣ ਹੈ ਕਿ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਲੋਕਾਂ 'ਚ ਇਸਦੇ ਲੱਛਣ ਜਲਦੀ ਨਹੀਂ ਦਿਸਦੇ ਹਨ। ਅਜਿਹੇ 'ਚ ਇਸ ਬੀਮਾਰੀ ਤੋਂ ਬਚਣ ਲਈ ਲਾਕਡਾਊਨ ਅਤੇ ਆਈਸੋਲੇਸ਼ਨ ਬੇਹੱਦ ਜ਼ਰੂਰੀ ਹੈ।''

Karan Kumar

This news is Content Editor Karan Kumar