ਭਾਰਤ ਹੀ ਨਹੀਂ, ਬ੍ਰਿਟੇਨ ਦੇ ਆਟੋ ਸੈਕਟਰ ’ਚ ਵੀ ਛਾਈ ਮੰਦੀ

10/31/2019 8:59:43 PM

ਨਵੀਂ ਦਿੱਲੀ (ਰਾਇਟਰਸ)-ਭਾਰਤ ’ਚ ਆਟੋ ਸੈਕਟਰ ’ਚ ਮੰਦੀ ਦੀਆਂ ਖਬਰਾਂ ਲੰਮੇ ਸਮੇਂ ਤੋਂ ਚਰਚਾ ’ਚ ਹਨ। ਅਜਿਹਾ ਮੰਨਿਆ ਜਾ ਰਿਹਾ ਸੀ ਕਿ ਅਰਥਵਿਵਸਥਾ ’ਚ ਸੁਸਤੀ ਦੀ ਵਜ੍ਹਾ ਨਾਲ ਕਾਰ ਡਿਮਾਂਡ ’ਚ ਕਮੀ ਦਰਜ ਕੀਤੀ ਗਈ ਹੈ ਪਰ ਭਾਰਤ ਹੀ ਨਹੀਂ, ਵਿਦੇਸ਼ਾਂ ’ਚ ਵੀ ਕਾਰਾਂ ਦੀ ਵਿਕਰੀ ’ਚ ਕਮੀ ਦਰਜ ਕੀਤੀ ਗਈ ਹੈ। ਇਸ ’ਚ ਸਭ ਤੋਂ ਪਹਿਲਾ ਨਾਂ ਆਉਂਦਾ ਹੈ ਬ੍ਰਿਟੇਨ ਦਾ, ਜਿੱਥੇ ਇਸ ਸਾਲ ਸਤੰਬਰ ਮਹੀਨੇ ’ਚ ਕਾਰਾਂ ਦੇ ਉਤਪਾਦਨ ’ਚ ਕਮੀ ਦਰਜ ਕੀਤੀ ਗਈ ਹੈ।

ਸੂਤਰਾਂ ਅਨੁਸਾਰ ਬ੍ਰਿਟੇਨ ਦੇ ਸੋਸਾਇਟੀ ਆਫ ਮੋਟਰ ਮੈਨੂਫੈਕਚਰਰਸ ਐਂਡ ਟਰੇਡਰਸ ਮੁਤਾਬਕ ਇਸ ਸਾਲ 9 ਮਹੀਨਿਆਂ ’ਚ ਲਗਭਗ 1,22,256 ਵਾਹਨਾਂ ਦਾ ਉਤਪਾਦਨ ਹੋਇਆ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ 15.6 ਫ਼ੀਸਦੀ ਘੱਟ ਹੈ। ਇਸ ਦੇ ਪਿੱਛੇ ਕਮਜ਼ੋਰ ਮੰਗ ਅਤੇ ਕੌਮਾਂਤਰੀ ਪੱਧਰ ’ਤੇ ਸਿਆਸੀ ਅਤੇ ਆਰਥਿਕ ਗਤੀਵਿਧੀਆਂ ਹਨ। ਨਾਲ ਹੀ ਬ੍ਰਿਟੇਨ ’ਚ ਬ੍ਰੈਗਜ਼ਿਟ ਦੇ ਮੁੱਦੇ ਨੂੰ ਲੈ ਕੇ ਹਲਚਲ ਹੈ, ਜਿਸ ਕਾਰਣ ਬ੍ਰਿਟੇਨ ’ਚ ਉਤਪਾਦਨ ਪ੍ਰਭਾਵਿਤ ਹੋਇਆ ਹੈ।

Karan Kumar

This news is Content Editor Karan Kumar