ਕਾਰ ਹਾਦਸੇ ''ਚ ਗੰਭੀਰ ਰੂਪ ਨਾਲ ਜ਼ਖਮੀ ਹੋਈ ਔਰਤ, ਹਸਪਤਾਲ ''ਚ ਲੜ ਰਹੀ ਹੈ ਜ਼ਿੰਦਗੀ ਤੇ ਮੌਤ ਦੀ ਲੜਾਈ

07/04/2017 4:14:38 PM

ਐਡੀਲੇਡ— ਦੱਖਣੀ ਆਸਟਰੇਲੀਆ ਦੇ ਐਡੀਲੇਡ ਹਿੱਲਜ਼ 'ਚ ਸੋਮਵਾਰ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਕਾਰਨ ਇਕ 22 ਸਾਲ ਦੀ ਔਰਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਗੰਭੀਰ ਹਾਲਤ 'ਚ ਔਰਤ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਇਹ ਹਾਦਸਾ ਸ਼ਾਮ ਦੇ ਸਮੇਂ ਵਾਪਰਿਆ। 
ਪੁਲਸ ਅਤੇ ਐਂਬੂਲੈਂਸ ਅਧਿਕਾਰੀ ਡਿਗਿੰਗਜ਼ ਰੋਡ 'ਤੇ ਸ਼ਾਮ ਤਕਰੀਬਨ 7 ਵਜ ਕੇ 30 ਮਿੰਟ 'ਤੇ ਗਏ, ਜਿੱਥੇ ਉਨ੍ਹਾਂ ਨੇ ਕਾਰ ਦੀ ਦਰੱਖਤ ਨਾਲ ਹੋਈ ਟੱਕਰ ਦੀ ਰਿਪੋਰਟ ਪ੍ਰਾਪਤ ਹੋਈ। ਪੁਲਸ ਦਾ ਕਹਿਣਾ ਹੈ ਕਿ ਔਰਤ ਵਾਹਨ ਦੀ ਮਾਲਕਣ ਸੀ ਅਤੇ ਕਾਰ ਨੂੰ ਡਰਾਈਵਰ ਕਰ ਰਹੀ ਸੀ। ਹਨ੍ਹੇਰਾ ਹੋਣ ਕਾਰਨ ਉਸ ਦੀ ਕਾਰ ਦਰੱਖਤ ਨਾਲ ਜਾ ਟਕਰਾਈ, ਜਿਸ ਕਾਰਨ ਕਾਰਨ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਔਰਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਉਨ੍ਹਾਂ ਦੱਸਿਆ ਕਿ ਔਰਤ ਨੂੰ ਰਾਇਲ ਐਡੀਲੇਡ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਪੁਲਸ ਨੇ ਦੱਸਿਆ ਕਿ ਜਾਂਚਕਰਤਾਵਾਂ ਨੇ ਘਟਨਾ ਦੀ ਜਾਂਚ ਕੀਤੀ। ਹਾਦਸੇ ਤੋਂ ਬਾਅਦ ਡਿਗਿੰਗਜ਼ ਰੋਡ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ।