ਮੈਲਬੌਰਨ ''ਚ ਉਲਟਬਾਜ਼ੀਆਂ ਖਾਂਦੀ ਪਲਟੀ ਕਾਰ, ਚਮਤਕਾਰੀ ਢੰਗ ਨਾਲ ਬਚਿਆ ਡਰਾਈਵਰ

03/07/2018 10:47:04 AM

ਮੈਲਬੌਰਨ— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਚ ਇਕ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ ਪਰ ਚੰਗੀ ਗੱਲ ਇਹ ਰਹੀ ਕਿ ਕਾਰ ਦਾ ਡਰਾਈਵਰ ਚਮਤਕਾਰੀ ਢੰਗ ਨਾਲ ਬਚ ਗਿਆ। ਇਹ ਘਟਨਾ ਬੀਤੇ ਬੁੱਧਵਾਰ ਦੀ ਹੈ। ਇਹ ਹਾਦਸਾ ਕਰੈਨਬੌਰਨ ਦੇ ਵੈਸਟਰਨ ਪੋਰਟ ਹਾਈਵੇਅ 'ਤੇ ਬੀਤੇ ਬੁੱਧਵਾਰ ਨੂੰ ਵਾਪਰਿਆ। ਘਟਨਾ ਦੀ ਵੀਡੀਓ ਹੁਣ ਸਾਹਮਣੇ ਆਈ ਹੈ। 


ਦਰਅਸਲ ਕਾਰ ਦਾ ਡਰਾਈਵਰ ਉਲਟ ਦਿਸ਼ਾ 'ਚ ਚਲਾ ਗਿਆ, ਜਿਸ ਕਾਰਨ ਉਸ ਦੀ ਕਾਰ ਉਲਟਬਾਜ਼ੀਆਂ ਖਾਂਦੀ ਹੋਈ ਤਿੰਨ ਵਾਰ ਪਲਟੀ। ਇਸ ਹਾਦਸੇ ਦੌਰਾਨ ਕਾਰ ਦੂਜੇ ਪਾਸੇ ਸੜਕ 'ਤੇ ਜਾ ਡਿੱਗੀ ਅਤੇ ਕਾਰ ਦੇ ਅੱਗੇ ਆ ਰਹੇ ਵਾਹਨ ਇਕਦਮ ਰੁੱਕ ਗਏ।

ਕਾਰ ਦੇ ਡਰਾਈਵਰ ਨੂੰ ਰੱਬ ਨੇ ਹੱਥ ਰੱਖ ਕੇ ਬਚਾ ਲਿਆ ਅਤੇ ਉਹ ਮਾਮੂਲੀ ਰੂਪ ਨਾਲ ਜ਼ਖਮੀ ਹੋਇਆ ਹੈ। ਹਾਦਸੇ ਤੋਂ ਬਾਅਦ ਡਰਾਈਵਰ ਅਤੇ ਹੋਰ ਵਾਹਨਾਂ ਦੇ ਯਾਤਰੀ ਬਾਹਰ ਆਏ ਅਤੇ ਡਰਾਈਵਰ ਨੂੰ ਦੇਖਿਆ ਤਾਂ ਉਹ ਸਹੀ ਸਲਾਮਤ ਸੀ। ਇਸ ਹਾਦਸੇ ਦੀ ਵੀਡੀਓ ਨੂੰ ਬੀਤੀ ਰਾਤ ਆਸਟ੍ਰੇਲੀਆਈ ਫੇਸਬੁੱਕ ਪੇਜ਼ 'ਤੇ ਪੋਸਟ ਕੀਤਾ ਗਿਆ ਹੈ ਅਤੇ ਇਸ ਨੂੰ 1,20,000 ਲੋਕਾਂ ਨੇ ਦੇਖਿਆ।