ਰੇਲਵੇ ਲਾਈਨ ਨਾਲ ਬਣੀ ਕੰਧ ''ਚ ਲਟਕੀ ਕਾਰ, ਵਾਲ-ਵਾਲ ਬਚੀ ਔਰਤ

01/17/2018 11:30:42 AM

ਸਿਡਨੀ— ਆਸਟ੍ਰੇਲੀਆ ਦੇ ਸਿਡਨੀ 'ਚ ਇਕ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ। ਕਾਰ ਨੂੰ ਔਰਤ ਡਰਾਈਵਰ ਕਰ ਰਹੀ ਸੀ, ਜੋ ਕਿ ਖੁਸ਼ਕਿਸਮਤੀ ਨਾਲ ਬਚ ਗਈ। ਦਰਅਸਲ ਕਾਰ ਦੀ ਟੱਕਰ ਰੇਲਵੇ ਲਾਈਨ ਨਾਲ ਬਣੀ ਕੰਧ ਨਾਲ ਹੋ ਗਈ ਅਤੇ ਕਾਰ ਕੰਧ ਵਿਚਾਲੇ ਹੀ ਲਟਕਦੀ ਰਹੀ। ਇਹ ਹਾਦਸਾ ਨਿਊ ਸਾਊਥ ਵੇਲਜ਼ ਦੇ ਸ਼ਹਿਰ ਸਿਡਨੀ ਦੇ ਵੇਲਿੰਗਟਨ ਰੋਡ 'ਤੇ ਬੁੱਧਵਾਰ ਦੀ ਸਵੇਰ ਨੂੰ ਸਥਾਨਕ ਸਮੇਂ ਅਨੁਸਾਰ ਤਕਰੀਬਨ 11.00 ਵਜੇ ਵਾਪਰਿਆ। 
ਇਸ ਘਟਨਾ ਤੋਂ ਤੁਰੰਤ ਬਾਅਦ ਐਮਰਜੈਂਸੀ ਸੇਵਾ ਅਧਿਕਾਰੀਆਂ ਨੂੰ ਫੋਨ 'ਤੇ ਸੂਚਨਾ ਦਿੱਤੀ ਗਈ। ਅਧਿਕਾਰੀਆਂ ਜਦੋਂ ਮੌਕੇ 'ਤੇ ਪੁੱਜੇ ਤਾਂ ਉਨ੍ਹਾਂ ਨੇ ਦੇਖਿਆ ਕਿ ਕਾਰ ਰੇਲਵੇ ਲਾਈਨ ਨਾਲ ਬਣੀ ਕੰਧ ਵਿਚਾਲੇ ਲਟਕੀ ਹੋਈ ਸੀ। ਕਾਰ ਦੀ ਡਰਾਈਵਰ 60 ਸਾਲਾ ਔਰਤ ਜੋ ਕਿ ਕਾਰ 'ਚ ਫਸ ਗਈ। ਨਿਊ ਸਾਊਥ ਵੇਲਜ਼ ਪੁਲਸ ਦੇ ਬੁਲਾਰੇ ਨੇ ਕਿਹਾ ਕਿ ਮੰਨਿਆ ਜਾ ਰਿਹਾ ਹੈ ਕਿ ਔਰਤ ਕਾਰ ਤੋਂ ਆਪਣਾ ਕੰਟਰੋਲ ਗੁਆ ਬੈਠੀ, ਜਿਸ ਕਾਰਨ ਕਾਰ ਦੀ ਟੱਕਰ ਕੰਧ ਨਾਲ ਹੋ ਗਈ। ਔਰਤ ਨੂੰ ਕਿਸੇ ਤਰ੍ਹਾਂ ਦੀ ਗੰਭੀਰ ਸੱਟ ਨਹੀਂ ਲੱਗੀ ਹੈ। ਪੈਰਾ-ਮੈਡੀਕਲ ਅਧਿਕਾਰੀਆਂ ਵਲੋਂ ਔਰਤ ਦਾ ਇਲਾਜ ਕੀਤਾ, ਉਸ ਦੀ ਪਿੱਠ 'ਚ ਹਲਕੀ ਸੱਟ ਲੱਗੀ ਹੈ। ਰੇਲਵੇ ਲਾਈਨ 'ਤੇ ਫੈਲੇ ਮਲਬੇ ਕਾਰਨ ਗੱਡੀਆਂ ਨੂੰ ਰੋਕ ਦਿੱਤਾ ਗਿਆ। ਪੁਲਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ।