ਉੱਤਰੀ ਆਇਰਲੈਂਡ ''ਚ ਕਾਰ ਬੰਬ ਧਮਾਕਾ, ਕੋਈ ਜ਼ਖਮੀ ਨਹੀਂ

01/20/2019 7:14:46 PM

ਲੰਡਨ (ਏ.ਪੀ.)- ਉੱਤਰੀ ਆਇਰਲੈਂਡ ਦੇ ਨੇਤਾਵਾਂ ਨੇ ਲੰਡਨਡੇਰੀ ਸ਼ਹਿਰ ਵਿਚ ਇਕ ਅਦਾਲਤ ਦੇ ਬਾਹਰ ਹੋਏ ਕਾਰ ਬੰਬ ਧਮਾਕੇ ਦੀ ਨਿਖੇਧੀ ਕੀਤੀ ਹੈ। ਇਹ ਧਮਾਕਾ ਸ਼ਨੀਵਾਰ ਰਾਤ ਨੂੰ ਹੋਇਆ ਸੀ। ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਇਲਾਕੇ ਨੂੰ ਖਾਲੀ ਕਰਵਾ ਦਿੱਤਾ। ਕਿਸੇ ਦੇ ਜ਼ਖਮੀ ਹੋਣ ਦੀਆਂ ਖਬਰਾਂ ਨਹੀਂ ਹਨ। ਉੱਤਰੀ ਆਇਰਲੈਂਡ ਦੀ ਪੁਲਸ ਨੇ ਇਕ ਵਾਹਨ ਦੀ ਤਸਵੀਰ ਪੋਸਟ ਕੀਤੀ, ਜਿਸ ਵਿਚੋਂ ਧੂਆਂ ਨਿਕਲ ਰਿਹਾ ਹੈ ਅਤੇ ਲੋਕਾਂ ਨੂੰ ਦੂਰ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।

ਉੱਤਰੀ ਆਇਰਲੈਂਡ ਦੇ 1998 ਸ਼ਾਂਤੀ ਸਮਝੌਤੇ ਤੋਂ ਪਹਿਲਾਂ ਦਹਾਕਿਆਂ ਦੀ ਹਿੰਸਾ ਦੌਰਾਨ 3700 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ। ਜ਼ਿਆਦਾਤਰ ਅੱਤਵਾਦੀਆਂ ਨੇ ਹਿੰਸਾ ਦਾ ਰਸਤਾ ਛੱਡ ਦਿੱਤਾ ਸੀ ਪਰ ਕੁਝ ਆਇਰਿਸ਼ ਰੀਪਬਲਿਕਨ ਆਰਮੀ ਦੇ ਬਾਗੀ ਕਦੇ-ਕਦੇ ਧਮਾਕੇ ਅਤੇ ਗੋਲੀਬਾਰੀ ਕਰਦੇ ਰਹਿੰਦੇ ਹਨ। ਬ੍ਰੈਗਜ਼ਿਟ ਤੋਂ ਬਾਅਦ ਆਇਰਲੈਂਡ ਦੀ ਸਰਹੱਦ ਦੇ ਭਵਿੱਖ ਨੂੰ ਲੈ ਕੇ ਅਨਿਸ਼ਚਿਤਤਾ ਨਾਲ ਤਣਾਅ ਵਧ ਗਿਆ ਹੈ।

Sunny Mehra

This news is Content Editor Sunny Mehra